Posted on May 1st, 2014

ਕੈਲਗਰੀ (ਬਲਜਿੰਦਰ ਸੰਘਾ)- ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪਿਛਲੇ ਡੇਢ ਕੁ ਦਹਾਕੇ ਦੌਰਾਨ ਪੰਜਾਬੀ ਮੀਡੀਏ ਨੇ ਆਪਣੀ ਪਛਾਣ ਬਣਾ ਲਈ ਹੈ, ਜਿੱਥੇ ਹੋਰ ਸਮਾਜਿਕ, ਆਰਥਿਕ, ਰਾਜਨੀਤਕ ਖੇਤਰ ਵਿਚ ਪੰਜਾਬੀ ਭਾਈਚਾਰੇ ਨੇ ਕਾਫੀ ਤਰੱਕੀ ਕੀਤੀ ਹੈ,ਉੱਥੇ ਇਸ ਤਰੱਕੀ ਦਾ ਅਦਾਨ-ਪ੍ਰਧਾਨ ਦੁਨੀਆਂ ਤੱਕ ਲੈਕੇ ਜਾਣ ਵਿਚ ਮੀਡੀਏ ਦਾ ਅਹਿਮ ਯੋਗਦਾਨ ਹੈ। ਕੈਲਗਰੀ ਸ਼ਹਿਰ ਵਿਚ ਹੁਣ ਬਹੁਤ ਸਾਰੇ ਪੰਜਾਬੀ ਦੇ ਅਖ਼ਬਾਰ, ਮੈਗਜ਼ੀਨ, ਰੇਡੀਓ ਸ਼ੋਅ, ਟੀ.ਵੀ. ਸ਼ੋਅ ਆਪਣੇ-ਆਪਣੇ ਢੰਗ ਨਾਲ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਹਨਾਂ ਖੇਤਰਾਂ ਨਾਲ ਜੁੜੇ ਵਿਆਕਤੀਆਂ ਦੇ ਸਾਂਝੇ ਪਲੇਟਫਾਰਮ ਲਈ ਹਰੇਕ ਸਾਲ ਪੰਜਾਬੀ ਮੀਡੀਆ ਕਲੱਬ ਦੀ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ।
ਇਸ ਸਾਲ ਦੀ ਗਿਆਰਾਂ ਮੈਂਬਰੀ ਕਮੇਟੀ ਵਿਚ ਬੜੇ ਲੰਮੇ ਸਮੇਂ ਤੋਂ ਰੇਡੀਓ ਸੁਰਸੰਗਮ,ਰੇਡੀਓ ਸੁਰਸਾਗਰ ਐਡਮਿੰਟਨ ਅਤੇ ਪੰਜਾਬੀ ਨੈਸ਼ਨਲ ਅਖਬਾਰ ਕੱਢ ਰਹੇ ਰਣਜੀਤ ਸਿੰਘ ਸਿੱਧੂ ਨੂੰ ਮੀਡੀਆ ਕਲੱਬ ਦਾ ਪ੍ਰਧਾਨ ਚੁਣਿਆ ਗਿਆ, ਸੀਨੀਅਰ ਵਾਈਸ ਪ੍ਰਧਾਨ ਰਿਸ਼ੀ ਨਾਗਰ (ਰੇਡੀਓ ਰੈਡ. ਐਫ. ਐਮ) ਅਤੇ ਹੋਰ ਮੀਡੀਆ ਨਾਲ ਜੁੜੀਆਂ ਹਸਤੀਆਂ ਵਿਚੋਂ ਰਜੇਸ਼ ਅੰਗਰਾਲ ਜਰਨਲ ਸਕੱਤਰ, ਮਨਜੀਤ ਸਿੰਘ ਪਿਆਸਾ ਸਹਾਇਕ ਸਕੱਤਰ, ਵਾਈਸ ਪ੍ਰਧਾਨ ਈਵੈਂਟਸ ਸੁਰੀਤਮ ਰਾਏ, ਵਾਈਸ ਪ੍ਰਧਾਨ ਬਾਹਰੀ ਮਾਮਲੇ ਸ਼ਾਨ ਅਲੀ, ਖਜ਼ਾਨਚੀ ਸਤਵਿੰਦਰ ਸਿੰਘ, ਹਰਬੰਸ ਬੁੱਟਰ ਮੀਡੀਆ ਸਲਾਹਕਾਰ ਅਤੇ ਬਲਵੀਰ ਗੋਰਾ, ਜੈਸੀ ਸਿੰਘ, ਗੁਰਮੀਤ ਕੌਰ ਸਰਪਾਲ ਬੋਰਡ ਮੈਂਬਰ ਚੁਣੇ ਗਏ।
ਚੋਣ ਸਲੈਕਸ਼ਨ ਕਮੇਟੀ ਦੀ ਜ਼ਿੰਮੇਵਾਰੀ ਹਰਚਰਨ ਸਿੰਘ ਪਰਹਾਰ ਅਤੇ ਬਲਜਿੰਦਰ ਸੰਘਾ ਵੱਲੋਂ ਨਿਭਾਈ ਗਈ। ਇਸ ਕਮੇਟੀ ਦੀ ਚੋਣ ਵਿਚ ਡੈਨ ਸਿੱਧੂ, ਸਤਪਾਲ ਕੌਸ਼ਲ, ਗੁਰਵਿੰਦਰ ਸਿੰਘ ਧਾਲੀਵਾਲ, ਜਸਜੀਤ ਧਾਮੀ, ਤਰਨਜੀਤ ਮੰਡ, ਗੁਰਬਚਨ ਬਰਾੜ, ਰਮਨਜੀਤ ਸਿੰਘ ਸਿੱਧੂ, ਪਰਮਜੀਤ ਸੂਰੀ, ਨਮਜੀਤ ਸਿੰਘ ਰੰਧਾਵਾ, ਸੁਰਿੰਦਰ ਰੰਦੇਵ, ਜਗਪ੍ਰੀਤ ਸ਼ੇਰਗਿੱਲ, ਕੁਲਵਿੰਦਰ ਕੌਰ, ਰਾਜ ਬਰਾੜ ਨੇ ਭਾਗ ਲਿਆ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026