Posted on April 29th, 2014

ਜਲੰਧਰ- ਰਵਿੰਦਰ ਸਿੰਘ ਪੁਆਰ ਨੇ ਦੋਸ਼ ਲਾਇਆ ਕਿ ਉਸ ਦੀ ਜੱਦੀ ਜਾਇਦਾਦ ਦਾ ਸਾਰਾ ਹਿੱਸਾ ਸੰਤੋਖ ਸਿੰਘ ਚੌਧਰੀ ਹੜੱਪ ਗਿਆ ਹੈ। ਉਹ ਬੀਤੇ ਕਰੀਬ 30 ਸਾਲ ਤੋਂ ਵਿਦੇਸ਼ ਰਹਿੰਦਾ ਹੈ। ਕਈ ਵਾਰ ਉਹ ਪੰਜਾਬ ਆ ਕੇ ਆਪਣਾ ਬਣਦਾ ਹਿੱਸਾ ਲੈਣ ਦੀ ਮੰਗ ਕਰਦਾ ਰਿਹਾ, ਪਰ ਸੰਤੋਖ ਸਿੰਘ ਚੌਧਰੀ ਨੇ ਉਸ ਨੂੰ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਸਰਕਾਰੇ-ਦਰਬਾਰੇ ਰਸੂਖ ਕਾਰਨ ਕੋਈ ਅਧਿਕਾਰੀ ਉਸ ਵਿਰੁੱਧ ਕਾਰਵਾਈ ਕਰਨ ਲਈ ਵੀ ਤਿਆਰ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਹੜਾ ਸ਼ਖਸ ਆਪਣੀ ਮਾਂ ਜਾਏ ਭਰਾ ਨੂੰ ਨਹੀਂ ਬਖਸ਼ਦਾ, ਉਹ ਲੋਕਾਂ ਦਾ ਕੀ ਭਾਲ ਕਰੇਗਾ।
ਰਵਿੰਦਰ ਪੁਆਰ ਨੇ ਦਾਅਵਾ ਕੀਤਾ ਕਿ ਚੌਧਰੀ ਦੀ ਨਿਊ ਵਿਜੇ ਨਗਰ ਵਾਲੀ ਕੋਠੀ ਤੇ ਕਪੂਰਥਲਾ ਰੋਡ ਉਪਰ ਬਣਾਏ ਰਿਜ਼ੋਰਟ ਵਾਲੀ ਜਗ੍ਹਾ ਵਿੱਚ ਬਰਾਬਰ ਹਿੱਸਾ ਹੈ, ਪਰ ਉਹ ਧੱਕੇ ਨਾਲ ਦੱਬੀ ਬੈਠਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਲੋਕ ਦਲਿਤਾਂ ਦੇ ਨਾਂ ਉਪਰ ਆਪ ਬੀ ਐਮ ਡਬਲਿਊ ਗੱਡੀਆਂ ਵਿੱਚ ਘੁੰਮਦੇ ਹਨ ਤੇ ਵਿਚਾਰੇ ਦਲਿਤ ਅਜੇ ਰੋਜ਼ੀ ਰੋਟੀ ਲਈ ਤਰਸਦੇ ਹਨ। ਰਵਿੰਦਰ ਪੁਆਰ ਅੱਜ ਕੱਲ੍ਹ ਪ੍ਰਵਾਸੀ ਭਾਰਤੀ ਵਜੋਂ ਆਪਣੇ ਨਾਲ ਹੋਏ ਧੱਕੇ ਦਾ ਪਰਦਾ ਫਾਸ਼ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਦੀਆਂ ਰੈਲੀਆਂ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਜਲੰਧਰ ਦੇ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਰਾ ਨਾਲ ਹੀ ਧੋਖਾਦੇਹੀ ਕਰਨ ਵਾਲੇ ਨੂੰ ਮੂੰਹ ਨਾ ਲਗਾਉਣ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026