Posted on April 27th, 2014

ਵੈਨਕੂਵਰ- ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦਾ ਏਸ਼ੀਅਨ ਸਟੱਡੀਜ਼ ਵਿਭਾਗ, ਇਨਾਮ ਵੰਡਣ ਦੇ ਮਾਮਲੇ ਵਿਚ ਕੁੱਝ 'ਸਾਹਿਤਕ ਮਦਾਰੀਆਂ ਦਾ ਜਮੂਰਾ' ਹੀ ਨਹੀਂ ਬਣਿਆ ਹੋਇਆ, ਸਗੋਂ ਇਹ ਮਦਾਰੀ, ਇਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਐਨ ਮਰਫੀ ਦੀ ਗ਼ੈਰਮੌਜੂਦਗੀ ਵਿਚ, ਇਸ ਵਿਭਾਗ ਤੋਂ ਆਪਣੀਆਂ ਉਂਗਲਾਂ ਉੱਤੇ ਮੁਜਰਾ ਵੀ ਕਰਾਉਂਦੇ ਨਜ਼ਰ ਆ ਰਹੇ ਹਨ।
ਇਹ ਹਕੀਕਤਾਂ ਉਸ ਵੇਲ਼ੇ ਸਾਹਮਣੇ ਆਈਆਂ ਜਦੋਂ ਪਿਛਲੇ ਦਿਨੀਂ ਪੰਜਾਬੀ ਸ਼ਾਇਰਾ ਸੁਰਜੀਤ ਕਲਸੀ ਨੂੰ ਉਨ੍ਹਾਂ ਦੀ ਸਮੁੱਚੀ ਸਾਹਿਤਕ ਦੇਣ ਦੇ ਸਬੰਧ ਵਿਚ ਹਰਜੀਤ ਕੌਰ ਸਿੱਧੂ ਇਨਾਮ ਦੇਣ ਸਬੰਧੀ ਐਲਾਨ ਕੀਤਾ ਗਿਆ। ਕਲਸੀ ਨੂੰ ਇਹ ਇਨਾਮ ਦੇਣ ਲਈ ਚੁਣੇ ਜਾਣ ਦਾ ਐਲਾਨ 'ਫੇਸਬੁੱਕ' ਰਾਹੀਂ ਕੀਤਾ ਗਿਆ। ਇਸ ਐਲਾਨ ਵਿਚ ਇਹ ਲਿਖਿਆ ਹੋਇਆ ਹੈ: ''ਸੁਰਜੀਤ ਕਲਸੀ ਨੂੰ ਇਨਾਮ ਦੇਣ ਦਾ ਇਹ ਫੈਸਲਾ ਲੇਖਕਾਂ ਅਤੇ ਸਾਹਿਤ ਪਾਰਖੂਆਂ ਦੀ ਇਕ ਤਿੰਨ ਮੈਂਬਰੀ ਕਮੇਟੀ ਨੇ ਕੀਤਾ ਹੈ।'' ਇਸ ਐਲਾਨ ਦੇ ਹੇਠਾਂ ਜਦੋਂ ਕਿਸੇ ਵੱਲੋਂ ''ਲੇਖਕਾਂ ਅਤੇ ਸਾਹਿਤ ਪਾਰਖੂਆਂ ਦੀ ਇਸ ਤਿੰਨ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਨਾਂ ਵੀ ਜ਼ਾਹਰ ਕਰ ਦਿੱਤੇ ਜਾਂਦੇ ਤਾਂ ਇਹ ਖ਼ਬਰ ਹੋਰ ਵੀ ਪੁਖ਼ਤਾ ਹੋ ਜਾਂਦੀ'' ਅਤੇ ''ਇਸ ਸਬੰਧੀ ਯੂਨੀਵਰਸਿਟੀ ਵੱਲੋਂ ਕੋਈ ਪ੍ਰੈੱਸ ਨੋਟ ਵੀ ਜਾਰੀ ਕੀਤਾ ਗਿਆ ਹੈ?'' ਵਰਗੇ ਕਮੈਂਟ ਕੀਤੇ ਗਏ ਤਾਂ ਇਸ ਦੇ ਜੁਆਬ ਵਿਚ ਸੁਖ਼ਵੰਤ ਹੁੰਦਲ, ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੋਈ ਸੀ, ਨੇ ਇਹ ਜੁਆਬ ਦਿੱਤਾ, ''ਇਹ ਨੋਟ, ਯੂ ਬੀ ਸੀ ਵਲੋਂ ਹੀ ਜਾਰੀ ਕੀਤਾ ਗਿਆ ਹੈ। ਇਸ ਨੋਟ ਦੇ ਹੇਠਾਂ ਪ੍ਰੋ. ਐਨ ਮਰਫੀ ਦੀ ਈ ਮੇਲ (anne.murphy@ubc.ca) ਦਿੱਤੀ ਗਈ ਹੈ। ਇਸ ਬਾਰੇ ਹੋਰ ਜਾਣਨ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ।''
ਐਨ ਮਰਫੀ ਨੂੰ ਮੇਲ ਕਰਨ 'ਤੇ ਉਨ੍ਹਾਂ ਵੱਲੋਂ ਮੇਲ ਉੱਤੇ ਅੰਗਰੇਜ਼ੀ ਵਿਚ ਪੱਕਾ ਹੀ ਚੜ੍ਹਾਇਆ ਹੋਇਆ ਇਹ ਜੁਆਬ ਆਇਆ: ''ਤੁਹਾਡੀ ਮੇਲ ਦਾ ਜੁਆਬ ਦੇਣ ਵਿਚ ਕੁੱਝ ਦੇਰ ਹੋ ਸਕਦੀ ਹੈ ਕਿਉਂ ਕਿ ਮੈਂ 30 ਜੂਨ, 2014 ਤਕ ਪੜ੍ਹਾਈ ਕਰਨ ਵਾਸਤੇ ਛੁੱਟੀ ਉੱਤੇ ਹਾਂ।''
ਇਸ ਤੋਂ ਕੁੱਝ ਹੀ ਦੇਰ ਬਾਅਦ ਐਨ ਮਰਫੀ ਨੇ ਉਸ ਮੇਲ ਦੇ ਜੁਆਬ ਵਿਚ ਇਕ ਹੋਰ ਮੇਲ ਕੀਤੀ, ਜਿਸ ਦਾ ਉਲੱਥਾ ਕੁੱਝ ਇਸ ਤਰ੍ਹਾਂ ਹੈ: ''ਅਸੀਂ, ਏਸ਼ੀਅਨ ਸਟੱਡੀਜ਼ ਵਿਚ ਮੇਰੇ ਨਾਲ਼ ਪੜ੍ਹਾਉਂਦੇ ਸੁਖ਼ਵੰਤ ਹੁੰਦਲ ਦੀ ਮਿਹਰਬਾਨੀ ਨਾਲ਼ ਤਿਆਰ ਕੀਤਾ ਹੋਇਆ ਪ੍ਰੈੱਸ ਨੋਟ, ਪ੍ਰੈੱਸ ਨੂੰ ਭੇਜ ਦਿੱਤਾ ਸੀ। ਇਹ ਨਾਲ਼ ਨੱਥੀ ਹੈ। ਚੀਅਰਜ਼। ਏ ਮਰਫ਼ੀ, ਅਸਿਸਟੈਂਟ ਪ੍ਰੋਫੈਸਰ ਐਂਡ ਚੇਅਰ, ਪੰਜਾਬੀ ਲੈਂਗੂਏਜ, ਲਿਟਰੇਚਰ ਐਂਡ ਸਿੱਖ ਸਟੱਡੀਜ਼, ਡਿਪਾਰਟਮੈਂਟ ਔਫ ਏਸ਼ੀਅਨ ਸਟੱਡੀਜ਼।''
ਇਸ ਤੋਂ ਇਲਾਵਾ, ਯੂ ਬੀ ਸੀ ਵਲੋਂ ਆਪਣੀ ਵੈੱਬਸਾਈਟ ਉੱਤੇ ਐਲਾਨੇ ਹੋਏ ਹਰਜੀਤ ਕੌਰ ਸਿੱਧੂ ਯਾਦਗ਼ਾਰੀ ਪ੍ਰੋਗਰਾਮਾਂ ਵਿਚ ਇਸ ਇਨਾਮ ਬਾਰੇ ਕੋਈ ਨਿਗਮਾ ਨਹੀਂ ਪਾਇਆ ਗਿਆ। ਯੂਨੀਵਰਸਿਟੀ ਦੀਆਂ ਸਰਗਰਮੀਆਂ ਵਿਚ ਤਾਲਮੇਲ ਕਿਉਂ ਨਹੀਂ ਹੈ? ਹਰਜੀਤ ਕੌਰ ਸਿੱਧੂ ਯਾਦਗ਼ਾਰੀ ਇਨਾਮ ਦੇਣ ਦਾ ਫੈਸਲਾ ਕਰਨ ਵਾਲੇ ਸਾਹਿੱਤ ਪਾਰਖੂ ਕੌਣ ਹਨ? ਇਨ੍ਹਾਂ ਸੁਆਲਾਂ ਦੇ ਜੁਆਬ ਮਿਲਣੇ ਹਾਲੇ ਵੀ ਰਹਿੰਦੇ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026