Posted on April 24th, 2014

ਅੰਮ੍ਰਿਤਸਰ – ਦਿਨ ‘ਚ ਕਈ-ਕਈ ਘੰਟੇ ਚੋਣ ਪ੍ਰਚਾਰ ਦਾ ਅਸਰ ਹੁਣ ਉਮੀਦਵਾਰਾਂ ਦੀ ਸਿਹਤ ‘ਤੇ ਵੀ ਪੈਣ ਲੱਗਾ ਹੈ। ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ ‘ਚ ਇਹ ਅਸਰ ਨਜ਼ਰ ਆਉਣ ਲੱਗਾ ਹੈ। ਰੈਲੀਆਂ ‘ਚ ਬੋਲ-ਬੋਲ ਕੇ ਕੈਪਟਨ ਅਮਰਿੰਦਰ ਦੀ ਆਵਾਜ਼ ਖਰਾਬ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਗਲੇ ‘ਚੋਂ ਆਵਾਜ਼ ਨਹੀਂ ਨਿਕਲ ਰਹੀ। ਤੁਸੀਂ ਵੀ ਦੇਖੋ ਕਿ ਕਿਸ ਤਰ੍ਹਾਂ ਮੁਸ਼ਕਲ ਨਾਲ ਬੋਲ ਰਹੇ ਹਨ ਕੈਪਟਨ ਅਮਰਿੰਦਰ ਸਿੰਘ।
ਓਧਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੀ ਥਕਾਣ ਵੀ ਉਨ੍ਹਾਂ ਦੇ ਚਿਹਰੇ ‘ਤੇ ਸਾਫ ਝਲਕਦੀ ਹੈ। ਜੇਤਲੀ ਦਾ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਖਬਰ ਹੈ। ਅਰੁਣ ਜੇਤਲੀ ਦੀ ਇਹ ਪਹਿਲੀ ਚੋਣ ਹੈ ਅਤੇ ਉਨ੍ਹਾਂ ਨੇ ਅੱਜ ਤੱਕ ਲੋਕ ਸਭਾ ਚੋਣਾਂ ਨਹੀਂ ਲੜੀਆਂ। ਲਿਹਾਜ਼ਾ ਉਹ ਇੰਨੀ ਸਖਤ ਮਿਹਨਤ ਦੇ ਆਦੀ ਨਹੀਂ ਹਨ। ਓਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਹੀ ਜੀਵਨ ਸ਼ੈਲੀ ਦੇ ਆਦੀ ਹਨ। ਪਰ ਇੱਜਤ ਦਾ ਸਵਾਲ ਬਣੇ ਇਨ੍ਹਾਂ ਚੋਣਾਂ ‘ਚ ਉਨ੍ਹਾਂ ਨੂੰ ਸਖਤ ਮਿਹਨਤ ਕਰਨੀ ਪੈ ਰਹੀ ਹੈ ਜਿਸ ਦਾ ਅਸਰ ਸਿਹਤ ‘ਤੇ ਵੀ ਪੈਣ ਲੱਗਾ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026