Posted on April 24th, 2014

ਨਿਊਯਾਰਕ- ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਸਿਰਕੱਢ ਵਿਅਕਤੀਆਂ ਨੂੰ ਪਛਾੜ ਕੇ ਅਮਰੀਕੀ ਰਸਾਲੇ 'ਟਾਈਮ' ਦੇ ਪਾਠਕਾਂ ਦੇ ਸਰਵੇਖਣ ਵਿਚ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀ ਦਾ ਖ਼ਿਤਾਬ ਜਿੱਤ ਲਿਆ। ਦਰਅਸਲ 'ਟਾਈਮ 100 ਰੀਡਰਜ਼ ਪੋਲ' ਕੇਜਰੀਵਾਲ ਤੇ ਮੋਦੀ ਦਰਮਿਆਨ ਮੁਕਾਬਲਾ ਬਣ ਗਿਆ ਸੀ। 45 ਸਾਲਾਂ ਦੇ ਕੇਜਰੀਵਾਲ ਪਾਠਕ ਸਰਵੇਖਣ '2014-ਟਾਈਮ 100' ਵਿਚ ਪਹਿਲੇ ਸਥਾਨ 'ਤੇ ਰਹੇ।
ਇਹ ਦੁਨੀਆ ਦੇ 100 ਅਜਿਹੇ ਵਿਅਕਤੀਆਂ ਦੀ ਸੂਚੀ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਦੁਨੀਆ ਵਿਚ ਸਾਕਾਰਾਤਮਕ ਤੇ ਨਾਕਾਰਾਤਮਕ ਰੂਪ ਨਾਲ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਕੇਜਰੀਵਾਲ ਨੂੰ ਟਾਈਮ ਪਾਠਕਾਂ ਦੀਆਂ 2,61,114 'ਹਾਂ' (ਸਾਕਾਰਾਤਮਕ) ਵੋਟਾਂ ਮਿਲੀਆਂ ਜਦਕਿ ਦੂਜੇ ਸਥਾਨ 'ਤੇ ਰਹੇ ਮੋਦੀ ਲਗਭਗ 1 ਲੱਖ ਵੋਟਾਂ ਨਾਲ ਕੇਜਰੀਵਾਲ ਤੋਂ ਪੱਛੜ ਗਏ। ਮੋਦੀ ਨੂੰ 1,64,572 'ਹਾਂ' (ਸਾਕਾਰਾਤਮਕ) ਵੋਟਾਂ ਮਿਲੀਆਂ। 'ਟਾਈਮ 100' ਸੂਚੀ ਵਿਚ ਪਹਿਲੇ ਸਥਾਨ 'ਤੇ 'ਆਪ' ਦੇ ਨੇਤਾ ਅਰਵਿੰਦ ਕੇਜਰੀਵਾਲ ਤੇ ਦੂਜੇ ਸਥਾਨ 'ਤੇ ਭਾਜਪਾ ਦੇ ਨੇਤਾ ਨਰਿੰਦਰ ਮੋਦੀ ਰਹੇ। ਇਨ੍ਹਾਂ ਤੋਂ ਬਾਅਦ ਚੋਟੀ ਦੇ 10 ਸਥਾਨਾਂ 'ਤੇ ਕ੍ਰਮਵਾਰ ਗਾਇਕਾ ਕੇਟੀ ਪੇਰੀ, ਗਾਇਕ ਜਸਟਿਨ ਬੀਬਰ, ਅਦਾਕਾਰਾ ਲਾਵਰਨੇ ਕੋਕਸ, ਅਦਾਕਾਰ ਬੈਨੇਡਿਕਟ ਕੰਬਰਬੈਚ, ਗਾਇਕਾ ਬਿਓਨਸ, ਅਦਾਕਾਰ ਜਾਰੇਡ ਲੇਟਾ, ਅਦਾਕਾਰਾ ਲੁਪਿਤਾ ਐਨਯੋਂਗਓ, ਗਾਇਕਾ ਲੇਡੀ ਗਾਗਾ ਤੇ ਸੰਗੀਤਕਾਰ ਡਾਫਟ ਪੰਕ ਰਹੇ। 'ਟਾਈਮ' ਅਨੁਸਾਰ ਕੇਟੀ ਪੇਰੀ, ਜਸਟਿਨ ਬੀਬਰ ਵਰਗੀਆਂ ਸ਼ਖਸੀਅਤਾਂ ਵੀ ਪਾਠਕਾਂ ਦੀ ਪਸੰਦ ਵਿਚ ਉਪਰ ਰਹੀਆਂ ਪਰ ਸਰਵੇਖਣ ਭਾਰਤ ਵਿਚ ਜਾਰੀ ਚੋਣਾਂ ਵਿਚ ਮੁਕਾਬਲਾ ਕਰ ਰਹੇ 'ਦੋ ਆਦਮੀਆਂ ਦਰਮਿਆਨ ਮੁਕਾਬਲੇ' ਵਿਚ ਬਦਲ ਗਿਆ। ਅਮਰੀਕੀ ਰਸਾਲੇ ਨੇ ਕਿਹਾ ਕਿ ਇਕ ਸੰਸਦੀ ਸੀਟ ਦੇ ਉਮੀਦਵਾਰ ਕੇਜਰੀਵਾਲ ਭਾਰਤ ਵਿਚ ਭ੍ਰਿਸ਼ਟਾਚਾਰ ਰੋਕੂ ਅੰਦੋਲਨ ਦੇ ਨੇਤਾ ਦੇ ਰੂਪ ਵਿਚ ਮੁੱਖ ਤੌਰ 'ਤੇ ਉੱਭਰੇ। 'ਟਾਈਮ' ਅਨੁਸਾਰ ਅੰਤਿਮ ਨਤੀਜਿਆਂ ਵਿਚ ਸਿਰਫ਼ ਜਾਇਜ਼ ਵੋਟਾਂ ਹੀ ਸਵੀਕਾਰ ਕੀਤੀਆਂ ਗਈਆਂ।
ਇਸ ਸਰਵੇਖਣ ਵਿਚ ਪਾਠਕਾਂ ਨੇ ਵੋਟਾਂ ਪਾ ਕੇ ਦੱਸਿਆ ਕਿ ਕਿਹੜੇ ਵਿਅਕਤੀਆਂ ਨੂੰ 'ਟਾਈਮ 100' ਸੂਚੀ ਵਿਚ ਸ਼ਾਮਿਲ ਕੀਤਾ ਜਾਵੇ ਤੇ ਕਿਹੜੇ ਵਿਅਕਤੀਆਂ ਨੂੰ ਸ਼ਾਮਿਲ ਨਾ ਕੀਤਾ ਜਾਵੇ। ਮੋਦੀ ਨੂੰ ਪਾਠਕਾਂ ਤੋਂ 1,66,260 'ਨਾਂਹ' (ਨਾਕਾਰਾਤਮਕ) ਵੋਟਾਂ ਮਿਲੀਆਂ ਜਿਸ ਦਾ ਮਤਲਬ ਸੀ ਕਿ ਮੋਦੀ ਨੂੰ ਸੂਚੀ ਵਿਚ ਨਾ ਸ਼ਾਮਿਲ ਕੀਤਾ ਜਾਵੇ। ਇਸ ਤੋਂ ਬਿਨਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਕੁੱਲ 96,070 ਵੋਟਾਂ ਮਿਲੀਆਂ ਜਿਨ੍ਹਾਂ ਵਿਚੋਂ 16.5 ਫੀਸਦੀ 'ਹਾਂ' ਤੇ 83.5 ਫੀਸਦੀ ਪਾਠਕਾਂ ਨੇ 'ਨਾਂਹ' ਵਿਚ ਵੋਟਾਂ ਪਾਈਆਂ। ਇਸ ਸਰਵੇਖਣ ਵਿਚ ਕੁੱਲ 32 ਲੱਖ ਵੋਟਾਂ ਪਾਈਆਂ ਗਈਆਂ। ਜੇਤੂ ਵਿਅਕਤੀ ਦਾ ਫੈਸਲਾ 'ਹਾਂ' (ਸਾਕਾਰਾਤਮਕ) ਵੋਟਾਂ ਨਾਲ ਕੀਤਾ ਗਿਆ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026