Posted on April 23rd, 2014

ਅੰਮ੍ਰਿਤਸਰ- ਗੁਰੂ ਨਗਰੀ ਤੋਂ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਨੂੰ ਬਿਕਰਮ ਸਿੰਘ ਮਜੀਠੀਆ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਅਰੁਣ ਜੇਤਲੀ ਅੱਜ-ਕੱਲ ਪਰੇਸ਼ਾਨ ਚੱਲ ਰਹੇ ਹਨ। ਲੋਕਾਂ ਨੇ ਹੁਣ ਅਰੁਣ ਜੇਤਲੀ ਨੂੰ ਜਨਤਕ ਸਭਾਵਾਂ 'ਚ ਇਹ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਫੈਲਾਈ ਜਾ ਰਹੀ ਨਸ਼ਾ ਅਤੇ ਗੁੰਡਾਗਰਦੀ 'ਤੇ ਹੁਣ ਤੱਕ ਭਾਜਪਾ ਰੋਕ ਕਿਉਂ ਨਹੀਂ ਲਾ ਸਕੀ।
ਇਸ ਲਈ ਜੇਤਲੀ ਨੇ ਹੁਣ ਮਜੀਠੀਆ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਅੰਮ੍ਰਿਤਸਰ ਸ਼ਹਿਰ 'ਚ ਘੱਟ ਤੋਂ ਘੱਟ ਆਉਣ, ਕਿਉਂਕਿ ਇਸ ਕਾਰਨ ਉਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਰਹੇ ਹਨ। ਜੇਤਲੀ ਨੇ ਮਜੀਠੀਆ ਨੂੰ ਕਹਿ ਦਿੱਤਾ ਹੈ ਕਿ ਉਹ ਆਪਣੇ ਮਜੀਠਾ ਵਿਧਾਨ ਸਭਾ ਖੇਤਰ ਤੱਕ ਹੀ ਖੁਦ ਨੂੰ ਸੀਮਤ ਰੱਖਣ। ਜੇਤਲੀ ਵਲੋਂ ਮਜੀਠੀਆ ਨੂੰ ਦਿੱਤੇ ਗਏ ਇਨ੍ਹਾਂ ਹੁਕਮਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮਜੀਠੀਆ ਨੂੰ ਸਜ਼ਾ ਦਿਵਾਉਣ ਲਈ ਉਹ ਸੁਪਰੀਮ ਕੋਰਟ ਤੱਕ ਦਾ ਸਫਰ ਤੈਅ ਕਰਨ ਲਈ ਵੀ ਤਿਆਰ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026