Posted on April 21st, 2014

ਲੁਧਿਆਣਾ (ਗੁਰਪ੍ਰੀਤ ਸਿੰਘ ਮੰਡਿਆਣੀ)- ਸਿਆਣੇ ਕਹਿੰਦੇ ਨੇ ਕਿ ਇਤਿਹਾਸ ਕੁਝ ਅਰਸੇ ਬਾਅਦ ਆਪਣੇ ਆਪ ਨੂੰ ਦੁਹਰਾਉਂਦਾ ਹੈ। ਪੰਜਾਬ ਵਿੱਚ 2014 ਵਾਲੀਆਂ ਲੋਕ ਸਭਾ ਚੋਣਾ ਦੇ ਨਤੀਜੇ ਤਾਂ ਪਤਾ ਨਹੀਂ ਕੀ ਹੋਣਗੇ ਪਰ 25 ਵਰ੍ਹੇ ਪਹਿਲਾਂ ਹੋਈਆਂ ਲੋਕ ਸਭਾ ਚੋਣਾ ਦਾ ਇਤਿਹਾਸ ਐਤਕੀਂ ਨਾਲ ਕਈ ਗੱਲਾਂ ਵਿੱਚ ਰਲਦਾ ਹੈ। 1989 ਦੀਆਂ ਚੋਣਾ ਕਾਂਗਰਸ ਬਨਾਮ ਗੈਰ ਕਾਂਗਰਸਵਾਦ ਦੇ ਮੁੱਦੇ ਤੇ ਲੜੀਆਂ ਗਈਆਂ ਸਨ। ਉਦੋਂ ਵੀ ਕਾਂਗਰਸੀ ਸਰਕਰ ਦੇ ਬਰਖਿਲਾਫ ਬੋਫਰਜ਼ ਤੋਪਾ ਦੇ ਸੌਦੇ ਵਿੱਚ ਖਾਧੀ ਗਈ ਦਲਾਲੀ ਦਾ ਦੋਸ਼ ਆਪੋਜੀਸ਼ਨ ਕੋਲ ਸਭ ਤੋਂ ਵੱਡਾ ਹਥਿਆਰ ਸੀ। ਐਤਕੀਂ ਵੀ ਵਿਰੋਧੀ ਧਿਰ ਕੋਲ, ਕਾਂਗਰਸ ਸਰਕਾਰ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮੁੱਦਾ ਹੀ ਸਭ ਤੋਂ ਵੱਡਾ ਹਥਿਆਰ ਹੈ। ਉਸ ਵੇਲੇ ਪੰਜਾਬ ਵਿੱਚ ਦੋ ਪ੍ਰਮੁੱਖ ਧਿਰਾਂ ਕਾਂਗਰਸ ਅਤੇ ਬਾਦਲ ਅਕਾਲੀ ਦਲ ਹੀ ਸਨ। ਵੋਟਾਂ ਮੌਕੇ ਹੀ ਪ੍ਰਗਟ ਹੋਈ ਤੀਜੀ ਧਿਰ ਮਾਨ ਅਕਾਲੀ ਦਲ ਨੂੰ ਕਿਸੇ ਨੇ ਪੋਲਿੰਗ ਤੋਂ ਇਕ ਹਫਤੇ ਪਹਿਲਾਂ ਤੱਕ ਗੌਲਿਆ ਤੱਕ ਨਹੀਂ ਸੀ। ਮਾਨ ਦਲ ਨੂੰ ਸਿਰਫ ਬਾਦਲ ਅਕਾਲੀ ਦਲ ਦੀਆਂ ਵੋਟਾਂ ਭੰਨਣ ਵਾਲੀ ਧਿਰ ਹੀ ਸਮਝਿਆ ਗਿਆ ਸੀ। ਪਟਿਆਲਾ ਲੋਕ ਸਭਾ ਹਲਕੇ ਲਈ ਮਾਨ ਅਕਾਲੀ ਦਲ ਦਾ ਆਫੀਸ਼ੀਅਲ ਕੈਂਡੀਡੇਟ ਚਰਨਜੀਤ ਸਿੰਘ ਵਾਲੀਆਂ ਸੀ। ਇਕ ਖਾੜਕੂ ਸਿੱਖ ਆਗੂ ਅਤਿੰਦਰ ਪਾਲ ਸਿੰਘ ਨੇ ਜੇਲ ਵਿੱਚੋਂ ਪਟਿਆਲਾ ਹਲਕੇ ਲਈ ਕਾਗਜ ਤਾਂ ਭਰ ਦਿਤੇ ਪਰ ਕਾਗਜ ਵਾਪਸੀ ਵਾਲੇ ਦਿਨ ਆਪਣਾ ਦੂਤ ਆਪਣੇ ਨਾਮਜਦਗੀ ਕਾਗਜ ਵਾਪਸ ਲੈਣ ਲਈ ਰਿਟਰਨਿੰਗ ਅਫਸਰ ਡੀ. ਸੀ. ਪਟਿਆਲਾ ਕੋਲ ਅਰਜੀ ਦੇ ਕੇ ਘੱਲਿਆ। ਕਾਂਗਰਸੀ ਉਮਦਵਾਰ ਵਿਨੋਦ ਸ਼ਰਮਾ ਸੀ । ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਪੰਜਾਬ ਵਿੱਚ ਕੇਂਦਰੀ ਸ਼ਾਸਨ ਲਾਗੂ ਸੀ। ਇਹ ਸੋਚਕੇ ਕੇ ਅਤਿੰਦਰ ਪਾਲ ਸਿੰਘ ਦੇ ਖੜ੍ਹੇ ਰਹਿਣ ਨਾਲ ਕਾਂਗਰਸ ਨੂੰ ਹੀ ਫਾਇਦਾ ਹੋਵੇਗਾ, ਡੀ.ਸੀ ਨੇ ਕੋਈ ਢੁੱਚਰ ਡਾਹ ਕੇ ਅਤਿੰਦਰ ਪਾਲ ਨੂੰ ਨਾਮਜਦਗੀ ਵਾਪਸ ਲੈਣ ਦੀ ਇਜਾਜਤ ਨਹੀਂ ਦਿਤੀ। ਬਾਅਦ ਵਿੱਚ ਅਤਿੰਦਰ ਪਾਲ ਦੀ ਚੋਣ ਮੁਹਿੰਮ ਇੰਨਾ ਜੋਰ ਫੜ ਗਈ ਕਿ ਮਾਨ ਦਲ ਨੂੰ ਆਪਣਾ ਆਫੀਸ਼ੀਅਲ ਉਮਦਵਾਰ ਬਦਲ ਕੇ ਅਤਿੰਦਰ ਪਾਲ ਨੂੰ ਆਪਣਾ ਉਮੀਦਵਾਰ ਐਲਾਨਣਾ ਪਿਆ। ਸਿਤਮ ਦੀ ਗੱਲ ਦੇਖੋ ਕਿ ਅਤਿੰਦਰ ਪਾਲ ਸਿੰਘ ਕਾਂਗਰਸੀ ਉਮੀਦਵਾਰ ਨੂੰ ਲਗਭਗ ਇਕ ਲੱਖ ਵੋਟਾਂ ਨਾਲ ਪਛਾੜ ਕੇ ਚੋਣ ਜਿੱਤ ਗਿਆ ਜਦਕਿ ਬਾਦਲ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਮਹਿਜ ਪੰਜਾਹ ਹਜਾਰ ਵੋਟਾਂ ਹੀ ਨਸੀਬ ਹੋਈਆਂ।
ਇਹੀ ਹਾਲ ਪੰਜਾਬ ਦੇ ਬਾਕੀ ਹਲਕਿਆ ਵਿੱਚ ਹੋਇਆ ਜਿੱਥੇ ਮਾਨ ਦਲ ਦੇ 9 ਉਮੀਦਵਾਰ ਚੋਣ ਜਿੱਤੇ ਜਦਕਿ 4 ਕਾਂਗਰਸ ਦੇ। ਬਾਦਲ ਦਲ ਦੇ ਸਿਰਫ ਚਰਨਜੀਤ ਸਿੰਘ ਅਟਵਾਲ ਦੀ ਹੀ ਫਿਲੌਰ ਹਲਕੇ ਤੋਂ ਜ਼ਮਾਨਤ ਬਚ ਸਕੀ। ਐਤਕੀਂ ਵੀ ਪੰਜਾਬ ਵਿੱਚ ਖੜ੍ਹੀ ਹੋਈ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਮੁੱਢ ਵਿੱਚ ਕੋਈ ਖਾਸ ਤਵੱਜੋਂ ਨਹੀੇਂ ਸੀ ਦਿੱਤੀ ਗਈ ਜਦਕਿ ਵੋਟਾਂ ਤੋ 10 ਦਿਨ ਪਹਿਲਾਂ ਤੱਕ ਸਾਰੀਆਂ ਧਿਰਾਂ ਵਲੋਂ ਇਹ ਕਿਹਾ ਜਾਣ ਲੱਗ ਪਿਆ ਕਿ ਇਹ ਪਾਰਟੀ ਵੀ ਮੁਕਾਬਲੇ ਵਿੱਚ ਹੈਗੀ। 1989 ਵਿੱਚ ਇਕ ਸਿਆਸੀ ਸੁਪਰ ਹੈਵੀ ਵੇਟ ਚੌਧਰੀ ਦੇਵੀ ਲਾਲ ਨੂੰ ਬਾਦਲ ਅਕਾਲੀ ਦਲ ਇਹ ਭਰੋਸਾ ਦੇ ਕੇ ਪੰਜਾਬ ਵਿੱਚ ਚੋਣ ਲੜਾਉਣ ਲਈ ਲੈ ਕੇ ਆਇਆ ਸੀ ਕਿ ਚੌਧਰੀ ਸਾਹਿਬ ਨੂੰ ਜਿਤਾਉਣਾ ਸਾਡਾ ਜੁੰਮਾ ਹੈ ਜਦਕਿ ਚੌਧਰੀ ਸਾਹਿਬ ਫਿਰੋਜਪੁਰ ਤੋਂ ਚੋਣ ਹਾਰ ਗਏ। ਇਸ ਨਾਲ ਮਿਲਦੀ ਗੱਲ ਐਤਕੀਂ ਵੀ ਹੋਈ ਜਦੋਂ ਬਾਦਲ ਸਾਹਿਬ ਬੀ. ਜੇ. ਪੀ ਦੇ ਇੱਕ ਸੁਪਰ ਹੈਵੀ ਵੇਟ ਅਰੁਣ ਜੇਤਲੀ ਨੂੰ ਵੀ ਜਿਹਾ ਭਰੋਸਾ ਦੇ ਕੇ ਹੀ ਅਮ੍ਰਿਤਸਰ ਚੋਣ ਲੜਾਉਣ ਲਈ ਲੈ ਕੇ ਆਏ ਨੇ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026