Posted on April 20th, 2014

ਚੰਡੀਗੜ੍ਹ- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ 1984 'ਚ ਹਜ਼ਾਰਾਂ ਮਾਸੂਮ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਮੰਨੇ ਜਾਂਦੇ ਜਗਦੀਸ਼ ਟਾਈਟਲਰ ਨੂੰ ਮਾਸੂਮ ਤੇ ਦੋਸ਼ ਮੁਕਤ ਕਰਾਰ ਦੇਣ ਦੀ ਕਾਰਵਾਈ ਨੂੰ ਹੱਦ ਤੋਂ ਵੀ ਵੱਧ ਸ਼ਰਮਨਾਕ ਕਰਾਰ ਦਿੱਤਾ ਹੈ। ਬਾਦਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਨਡੀਟੀਵੀ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਦਿੱਤੇ ਉਸ ਬਿਆਨ ਤੇ ਟਿੱਪਣੀ ਕਰ ਰਹੇ ਸਨ ਜਿਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਵਾਰ ਵਾਰ ਇਹ ਕਿਹਾ ਕਿ 1984 ਦੇ ਕਤਲੇਆਮ 'ਚ ਜਗਦੀਸ਼ ਟਾਈਟਲਰ ਦਾ ਕੋਈ ਹੱਥ ਨਹੀਂ ਹੈ।
ਇੱਥੇ ਜਾਰੀ ਇਕ ਬਿਆਨ 'ਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਮਾਸੂਮ ਸਿੱਖਾਂ ਦੇ ਪਰਿਵਾਰਾਂ ਕੋਲ ਜਾ ਕੇ ਉਨ੍ਹਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਗਦੀਸ਼ ਟਾਈਟਲਰ ਨੂੰ ਮਾਸੂਮ ਕਰਾਰ ਦੇਣ ਜਿਨ੍ਹਾਂ ਦੇ ਬੇਗੁਨਾਹ ਬੱਚੇ, ਬੀਬੀਆਂ ਅਤੇ ਬਜ਼ੁਰਗ ਕਾਂਗਰਸੀਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਏ। ਉਨ੍ਹਾਂ ਕੈਪਟਨ ਅਮਰਿੰਦਰ ਨੂੰ ਇਹ ਵੀ ਕਿਹਾ ਕਿ ਤੁਹਾਡੇ ਪੁੱਤ ਪੋਤਰੇ ਤੇ ਉਨ੍ਹਾਂ ਤੋਂ ਬਾਅਦ ਆਉਣ ਵਾਲੀਆਂ ਨਸਲਾਂ ਤੁਹਾਡੇ ਵਲੋਂ ਅੱਜ ਕੀਤੇ ਗਏ ਕਾਰੇ ਤੋਂ ਹਮੇਸ਼ਾ ਸ਼ਰਮਿੰਦਾ ਰਹਿਣਗੀਆਂ ਤੇ ਉਹ ਕਦੇ ਵੀ ਤੁਹਾਨੂੰ ਮੁਆਫ਼ ਨਹੀਂ ਕਰ ਸਕਣਗੀਆ। ਤੁਸੀਂ ਮਾਸੂਮ ਸਿੱਖ ਕੌਮ ਦੀ ਪਿੱਠ 'ਚ ਛੁਰਾ ਕਿਉਂ ਮਾਰਿਆ ਹੈ, ਇਸ ਕਾਰਨ ਤਾਂ ਤੁਸੀਂ ਹੀ ਦੱਸ ਸਕਦੇ ਹੋ। ਬਾਦਲ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਅਮਰਿੰਦਰ ਸਿੰਘ ਅੱਜ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਾਤਲਾਂ ਦੀ ਕਿਤਾਰ 'ਚ ਜਾ ਖੜੇ੍ਹ ਹੋਏ ਹਨ, ਜਿਨ੍ਹਾਂ ਨੇ ਭੋਲੇ ਭਾਲੇ ਬੱਚਿਆਂ ਨੂੰ ਬੇਰਹਿਮੀ ਨਾਲ ਮਾਰਿਆ, ਬਜ਼ੁਰਗਾਂ ਤੇ ਨੌਜਵਾਨਾਂ ਦੇ ਗਲਾਂ 'ਚ ਬਲਦੇ ਟਾਇਰ ਪਾ ਕੇ ਉਨ੍ਹਾਂ ਨੂੰ ਸਾੜਿਆ ਤੇ ਸਿੱਖ ਬੀਬੀਆਂ ਦੀ ਬੇਪੱਤੀ ਕੀਤੀ। ਕਿੰਨੀ ਹੈਰਾਨੀ ਵਾਲੀ ਅਤੇ ਨਾ ਵਿਸ਼ਵਾਸ਼ ਕੀਤੇ ਜਾਣਯੋਗ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਅਜਿਹੇ ਆਦਮੀ ਨੂੰ ਸਿੱਖਾਂ ਦੀ ਸਭ ਤੋਂ ਪਵਿੱਤਰ ਭੂਮੀ ਸ਼੍ਰੀ ਅੰਮਿ੍ਰਤਸਰ 'ਚ ਆਪਣੀ ਨੁਮਾਇੰਦਗੀ ਕਰਨ ਭੇਜਿਆ ਹੈ।
ਬਾਦਲ ਨੇ ਕਿਹਾ ਕਿ ਕੋਈ ਦਸ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਲਈ ਇੰਦਰਾ ਗਾਂਧੀ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਸੀ। ਅੱਜ ਉਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਅਮਰਿੰਦਰ ਅਹਿਮਦਸ਼ਾਹ ਅਬਦਾਲੀ ਨੂੰ ਵੀ ਦੋਸ਼ ਮੁਕਤ ਕਰਾਰ ਦੇ ਦੇਣ। ਅਬਦਾਲੀ ਨੂੰ ਤਾਂ ਕੈਪਟਨ ਸ਼ਾਹੀ ਘਰਾਣੇ ਨੇ ਉਦੋਂ ਆਪਣਾ ਮਹਿਮਾਨ ਬਣਾਇਆ ਸੀ ਜਦੋਂ ਉਹ ਅਕਾਲ ਤਖ਼ਤ ਸਾਹਿਬ ਨੂੰ ਤਹਿਸ ਨਹਿਸ ਕਰ ਚੁੱਕਾ ਸੀ। ਉਨ੍ਹਾਂ ਕਿਹਾ ਕਿ ਇਹ ਉਹ ਜਗਦੀਸ਼ ਟਾਈਟਲਰ ਹੈ ਜਿਸ ਨੂੰ ਕਾਂਗਰਸ ਪਾਰਟੀ ਨੂੰ ਵੀ ਮਜ਼ਬੂਰ ਹੋ ਕੇ ਟਿਕਟ ਤੋਂ ਵਾਝਾ ਰੱਖਣਾ ਪਿਆ ਸੀ ਕਿਉਂਕਿ ਉਹ ਸਿੱਖਾਂ ਦੇ ਕਤਲੇਆਮ ਦਾ ਦੋਸ਼ੀ ਮੰਨਿਆ ਜਾਂਦਾ ਹੈ। ਕੈਪਟਨ ਅਮਰਿੰਦਰ ਨੂੰ ਅਜਿਹਾ ਕਰਨ ਦੀ ਕੀ ਮਜ਼ਬੂਰੀ ਹੋਈ ਇਸ ਦਾ ਜਵਾਬ ਤਾਂ ਖੁਦ ਕੈਪਟਨ ਅਮਰਿੰਦਰ ਸਿੰਘ ਹੀ ਦੇ ਸਕਦਾ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026