Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਾਈ ਕੋਰਟ ਨੇ ਹਨੀ ਸਿੰਘ ਤੇ ਪਰਚਾ ਦਰਜ ਕਰਨ ਦੇ ਦਿੱਤੇ ਹੁਕਮ

Posted on May 14th, 2013

<p>ਲੱਚਰ ਗਾਇਕ ਹਨੀ ਸਿੰਘ<br></p>

ਚੰਡੀਗੜ੍ਹ- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਵਾਦਿਤ ਲੱਚਰ ਗਾਇਕ ਹਨੀ ਸਿੰਘ ਅਤੇ ਹੋਰ ਲੱਚਰ ਗਾਇਕਾਂ ਖਿਲਾਫ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ  ਹਨ।  ਇਸ ਮਾਮਲੇ 'ਚ ਅਦਾਲਤ 'ਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਝਾੜ ਲਾਈ। ਲੱਚਰ ਗਾਇਕੀ ਦੇ ਪੂਰੇ ਮਾਮਲੇ ਨੂੰ ਕੇਂਦਰ ਸਰਕਾਰ ਦੇ ਪਾਲੇ ਵਿਚ ਸੁੱਟ ਰਹੀ ਪੰਜਾਬ ਸਰਕਾਰ ਨੂੰ ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਸਰਕਾਰ ਆਈ. ਪੀ. ਸੀ. ਦੀ ਧਾਰਾ 294 ਦੇ ਤਹਿਤ ਮਾਮਲਾ ਕਿਉਂ ਨਹੀਂ ਦਰਜ ਕਰਦੀ। 

'ਮੈਂ ਹੂੰ ਬਲਾਤਕਾਰੀ' ਨਾਮਕ ਗਾਣੇ ਨੂੰ ਲੈ ਕੇ ਵਿਵਾਦ 'ਚ ਆਏ ਹਨੀ ਸਿੰਘ ਖਿਲਾਫ ਚੰਡੀਗੜ੍ਹ ਦੇ ਵਕੀਲ ਐਚ. ਸੀ. ਅਰੋੜਾ ਨੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਵਿਚ ਅਦਾਲਤ ਨੇ ਹਨੀ ਸਿੰਘ ਨੂੰ ਤਲਬ ਕੀਤਾ ਸੀ ਪਰ ਹਨੀ ਸਿੰਘ ਤੱਕ ਸੰਮਨ ਨਾ ਪਹੁੰਚਣ ਕਾਰਨ ਉਹ ਅਦਾਲਤ 'ਚ ਪੇਸ਼ ਨਹੀਂ ਹੋਏ, ਲਿਹਾਜ਼ਾ ਅਦਾਲਤ ਨੇ ਹੁਣ ਹਨੀ ਸਿੰਘ ਤੱਕ ਰਜਿਸਟਰਡ ਪੋਸਟ ਤੋਂ ਇਲਾਵਾ ਈ. ਮੇਲ ਰਾਹੀਂ ਵੀ ਸੰਮਨ ਭੇਜਣ ਦੇ ਹੁਕਮ ਦਿੱਤੇ ਹਨ। 

ਇਸ ਮਾਮਲੇ ਦੀ ਸੁਣਵਾਈ ਹੁਣ 4 ਜੁਲਾਈ ਨੂੰ ਹੋਵੇਗੀ। ਲੱਚਰ ਗਾਇਕੀ ਨੂੰ ਲੈ ਕੇ ਅਦਾਲਤ ਦੇ ਸਖਤ ਰੁਖ਼ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੂੰ ਹੁਣ ਇਨ੍ਹਾਂ ਗਾਇਕਾਂ ਖਿਲਾਫ ਮਾਮਲੇ ਦਰਜ ਕਰਨੇ ਪੈਣਗੇ, ਉਥੇ ਨਾਲ ਹੀ ਸੰਗੀਤ ਦੇ ਨਾਂ 'ਤੇ ਲੱਚਰ ਗਾਇਕੀ ਰਾਹੀਂ ਸਮਾਜ ਨੂੰ ਢਾਹ ਲਾ ਰਹੇ ਇਨ੍ਹਾਂ ਗਾਇਕਾਂ 'ਚ ਵੀ ਅਦਾਲਤੀ ਹੁਕਮਾਂ ਤੋਂ ਬਾਅਦ ਹੜਕੰਪ ਮਚਿਆ ਹੋਇਆ ਹੈ।



Archive

RECENT STORIES