Posted on April 17th, 2014

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ- ਬਠਿੰਡਾ ਦੇ ‘ਚਿਲਡਰਨ ਹੋਮ’ ਵਿੱਚ ਦਾਖ਼ਲ ਵੱਡੀ ਗਿਣਤੀ ਬਾਲ ਉਹ ਹਨ ਜਿਨ੍ਹਾਂ ਦੇ ਪਿਓ ਨਸ਼ੇ ਕਰਦੇ ਹਨ। ਨਸ਼ਿਆਂ ਕਾਰਨ ਘਰਾਂ ਵਿੱਚ ਕਲੇਸ਼ ਰਹਿੰਦਾ ਹੈ। ਬੱਚਿਆਂ ਨੂੰ ਰੋਟੀ ਨਹੀਂ ਜੁੜਦੀ। ਅਖ਼ੀਰ ਮਜਬੂਰ ਮਾਵਾਂ ਆਪਣੇ ‘ਲਾਲਾਂ’ ਨੂੰ ਚਿਲਡਰਨ ਹੋਮਾਂ ਵਿੱਚ ਛੱਡਣ ਲਈ ਮਜਬੂਰ ਹੋ ਜਾਂਦੀਆਂ ਹਨ।
‘ਸੂਚਨਾ ਦਾ ਅਧਿਕਾਰ’ ਤਹਿਤ ਹਾਸਲ ਜਾਣਕਾਰੀ ਅਨੁਸਾਰ ਬਾਲ ਘਰ ਵਿੱਚ ਰਹਿ ਰਹੇ ਇਨ੍ਹਾਂ ਬੱਚਿਆਂ ਵਿੱਚ ਜ਼ਿਲ੍ਹਾ ਬਠਿੰਡਾ ਦੇ ਇਕੱਲੇ ਪਿੰਡ ਬਾਂਡੀ, ਫੁੱਲੋਮਿਠੀ, ਮਹਿਰਾਜ ਬਸਤੀ, ਸੈਲਬਰਾਹ ਤੇ ਗਿਆਨਾ ਦੇ ਹੀ ਦਰਜਨਾਂ ਬੱਚੇ ਹਨ। ਬਹੁਤੇ ਬੱਚਿਆਂ ਦਾ ਹੋਮ ਵਿੱਚ ਦਾਖਲ ਕਰਨ ਦਾ ਕਾਰਨ ‘ਪਿਤਾ ਨਸ਼ੇ ਕਰਦਾ ਹੈ, ਮਾਂ ਵੱਲੋਂ ਦਾਖਲ ਕਰਵਾਇਆ ਗਿਆ’ ਦਰਜ ਹੈ। ਕੁਝ ਇਕ ਦੇ ਮਾਪਿਆਂ ਦੀ ਅਨਬਣ ਜਾਂ ਮੌਤ ਵੀ ਕਾਰਨ ਹੈ। ਨਸ਼ਿਆਂ ਤੇ ਗਰੀਬੀ ਨੇ ਇਨ੍ਹਾਂ ਬੱਚਿਆਂ ਦਾ ਬਾਲਪਣ ਰੋਲ ਕੇ ਰੱਖ ਦਿੱਤਾ ਹੈ। ਇਨ੍ਹਾਂ ਬੱਚਿਆਂ ਦੀ ਉਮਰ 7 ਤੋਂ 18 ਸਾਲਾਂ ਦੇ ਵਿਚਕਾਰ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਦੇ ਜਗਵਿੰਦਰ ਸਿੰਘ ਤੇ ਜ਼ਿਲ੍ਹਾ ਬਠਿੰਡਾ ਦੇ ਜਸਪਾਲ ਸਿੰਘ ਦੀ ਬਦਨਸੀਬੀ ਇਹ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਅੰਗਹੀਣ ਹਨ। ਉਹ ਆਪਣੇ ਪੁੱਤਰਾਂ ਦਾ ਬੋਝ ਨਹੀਂ ਚੁੱਕ ਸਕਦੇ, ਇਸ ਲਈ ਇਨ੍ਹਾਂ ਨੂੰ ਚਿਲਡਰਨ ਹੋਮ ’ਚ ਦਾਖਲ ਕਰਵਾ ਗਏ ਹਨ। ਜ਼ਿਲ੍ਹਾ ਮਾਨਸਾ ਦੇ ਜਿੰਦਰ ਸਿੰਘ ਦੀ ਮਾਂ ਜੇਲ੍ਹ ਵਿੱਚ ਨਜ਼ਰਬੰਦ ਹੈ ਤੇ ਪਿਓ ਦੀ ਮੌਤ ਹੋ ਚੁੱਕੀ ਹੈ। ਇਸਨੂੰ ਪੰਚਾਇਤ ਵੱਲੋਂ ਦਾਖਲ ਕਰਵਾਇਆ ਗਿਆ ਹੈ। ਜ਼ਿਲ੍ਹਾ ਮੁਕਤਸਰ ਦੇ ਜਗਸੀਰ ਸਿੰਘ ਦਾ ਪਿਓ ਵੀ ਨਸ਼ਿਆਂ ਦਾ ਆਦੀ ਹੈ, ਉਸਨੂੰ ਮਾਂ ਨੇ ਦਾਖਲ ਕਰਵਾਇਆ ਹੈ।
ਬਾਲ ਘਰ ਦੇ ਸੁਪਰਡੈਂਟ ਨਵੀਨ ਗਡਵਾਲ ਅਨੁਸਾਰ ਤਿਆਗੇ ਮੁੰਡਿਆਂ, ਗੁੰਮਸ਼ੁਦਾ, ਯਤੀਮ ਤੇ ਬੇਸਹਾਰਾ ਬੱਚਿਆਂ ਨੂੰ ਜ਼ਿਲ੍ਹੇ ਦੀ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਇੱਥੇ ਰੱਖਿਆ ਜਾਂਦਾ ਹੈ ਤੇ ਕੁੜੀਆਂ ਨੂੰ ਬਾਲੜੀ ਘਰ ਜਲੰਧਰ ਵਿੱਚ ਭੇਜ ਦਿੱਤਾ ਜਾਂਦਾ ਹੈ।
ਲੁਧਿਆਣਾ ਦੀ ਸ਼ਿਮਲਾਪੁਰੀ ਸਥਿਤ ‘ਅਬਜ਼ਰਵੇਸ਼ਨ ਹੋਮ’ ਵਿੱਚ 2005 ਤੋਂ 2013 ਤੱਕ ਦੇ 9 ਸਾਲਾਂ ਦੇ ਅਰਸੇ ਵਿੱਚ 3463 ਸ਼ਹਿਰਵਾਸੀ ਰਹਿ ਚੁੱਕੇ ਹਨ। ਇੱਥੇ ਹਰ ਵਰ੍ਹੇ ਕਰੀਬ 400 ਬੱਚੇ ਦਾਖਲ ਹੋਣ ਵਾਸਤੇ ਆਉਂਦੇ ਹਨ। ਇਨ੍ਹਾਂ ਦੀ ਦਾਸਤਾਨ ਵੀ ਆਪਣਿਆਂ ਹੱਥੋਂ ਬੇਪਤੀ ਤੇ ਸਮਾਜਿਕ ਬੇਰੁਖ਼ੀ ਵਾਲੀ ਹੈ।
ਇਸੇ ਤਰ੍ਹਾਂ ‘ਚਿਲਡਰਨ ਹੋਮ ਅਤੇ ਅਬਜ਼ਰਵੇਸ਼ਨ ਹੋਮ ਗਾਂਧੀ ਵਨਿਤਾ ਆਸ਼ਰਮ ਜਲੰਧਰ’ ਵਿੱਚ ਵੀ ਪਰਿਵਾਰ ਤੇ ਸਮਾਜ ਤੋਂ ਪੀੜਤ ਲੜਕੀਆਂ ਰਹਿੰਦੀਆਂ ਹਨ।
ਪਿਛਲੇ 7 ਸਾਲਾਂ ਵਿੱਚ ਇਸ ਆਸ਼ਰਮ ਤੇ ਇਸਦੇ ਪ੍ਰਬੰਧ ਹੇਠਲੀਆਂ ਸ਼ਾਖਾਵਾਂ ’ਚ 4 ਸੌ ਦੇ ਕਰੀਬ ਲੜਕੀਆਂ ਪੁੱਜੀਆਂ ਹਨ। ਇਨ੍ਹਾਂ ਲੜਕੀਆਂ ਵਿੱਚੋਂ ਕੁਝ ਤਾਂ ਲੰਬਾ ਸਮਾਂ ਆਸ਼ਰਮਾਂ ’ਚ ਰਹਿੰਦੀਆਂ ਰਹੀਆਂ ਹਨ ਜਦੋਂਕਿ ਕੁਝ ਇਕ ਨੂੰ ਹੋਰ ਅਗਲੇਰੇ ਆਸ਼ਰਮਾਂ ਜਾਂ ਵਾਪਸ ਪਰਿਵਾਰਾਂ ਵਿੱਚ ਭੇਜ ਦਿੱਤਾ ਗਿਆ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026