Posted on April 12th, 2014

ਜਲੰਧਰ – ਸਿੱਖਾਂ ਦੇ ’12 ਵੱਜੇ’ ਨੂੰ ਲੈ ਕੇ ਮਜ਼ਾਕ ਉਡਾਇਆ ਜਾਂਦਾ ਹੈ ਪਰ ਇਸ ਦੇ ਪਿੱਛੇ ਇਤਿਹਾਸ ਦੀ ਅਜਿਹੀ ਘਟਨਾ ਜੁੜੀ ਹੈ, ਜੋ ਹਰ ਸਿੱਖ ਦਾ ਸਿਰ ਝੁਕਣ ਦੀ ਥਾਂ ਸ਼ਾਨ ਨਾਲ ਉੱਚਾ ਕਰ ਦਿੰਦੀ ਹੈ। ਇਸੇ ਘਟਨਾ ਨੂੰ ਉਜਾਗਰ ਕਰਦਿਆਂ ਸਿੱਖ ਚੇਤਨਾ ਮੰਚ ਨੇ ਅੱਜ ਇਕ ਗਾਣਾ ‘ਜਦੋਂ ਵੱਜੇ ਸਿੱਖਾਂ ਦੇ 12…’ ਰਿਲੀਜ਼ ਕੀਤਾ। ਮੰਚ ਦੇ ਮੈਂਬਰ ਅਤੇ ਇਸ ਗੀਤ ਦੇ ਲੇਖਕ ਭਾਈ ਬਲਰਾਜ ਸਿੰਘ ਕਾਲਾਬਾਲਾ ਨੇ ਦੱਸਿਆ ਕਿ ਇਸ ਦਾ ਇਤਿਹਾਸ ਉਸ ਸਮੇਂ ਨਾਲ ਜੁੜਿਆ ਹੋਇਆ ਹੈ, ਜਦੋਂ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਭਾਰਤ ‘ਤੇ ਹਮਲਾ ਕਰਕੇ ਭਾਰੀ ਮਾਤਰਾ ਵਿਚ ਇਥੋਂ ਸੋਨਾ-ਚਾਂਦੀ, ਹੀਰੇ ਆਦਿ ਨਾਲ ਔਰਤਾਂ ਨੂੰ ਵੀ ਲੁੱਟ ਕੇ ਲੈ ਜਾਂਦਾ ਸੀ। ਅਬਦਾਲੀ ਨੂੰ ਮੁੜਦੇ ਸਮੇਂ ਪੰਜਾਬ ਦੇ ਰਸਤੇ ਤੋਂ ਲੰਘਣਾ ਪੈਂਦਾ ਸੀ। ਪੰਜਾਬ ਦੇ ਨਿਹੰਗ ਸਿੱਖ ਔਰਤਾਂ ਦੀ ਸੁਰੱਖਿਆ ਵਿਚ ਲੱਗੇ ਰਹਿੰਦੇ ਸਨ ਤੇ ਦਿਨ ਅਤੇ ਰਾਤ ਦੇ 12 ਵਜੇ ਅਬਦਾਲੀ ਦੇ ਫੌਜੀਆਂ ‘ਤੇ ਹਮਲਾ ਕਰਕੇ ਔਰਤਾਂ ਨੂੰ ਛੁਡਵਾ ਲੈਂਦੇ ਸਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026