Posted on April 11th, 2014

ਜਲੰਧਰ-ਸ਼ਹਿਰ ‘ਚ ਵੀਰਵਾਰ ਦੀ ਸ਼ਾਮ ਨੂੰ ਵਪਾਰੀਆਂ ਨਾਲ ਬੈਠਕ ਕਰਨ ਆਏ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼ਰੇਆਮ ਆਪਣੇ ਉਮੀਦਵਾਰਾਂ ਲਈ ਪੈਸਿਆਂ ਦੀ ਮੰਗ ਕੀਤੀ। ਪੰਜਾਬ ‘ਚ ਲੱਗੇ ਕਈ ਤਰ੍ਹਾਂ ਦੇ ਟੈਕਸਾਂ ਨੂੰ ਲੈ ਕੇ ਵਪਾਰੀ ਸੂਬਾ ਸਰਕਾਰ ਤੋਂ ਕਾਫੀ ਨਾਰਾਜ਼ ਹਨ। ਹੁਣ ਚੋਣਾਂ ਦੌਰਾਨ ਬਾਦਲ ਸਾਹਿਬ ਨੂੰ ਵਪਾਰੀਆਂ ਦੀ ਯਾਦ ਆਈ ਹੈ, ਜਿਸ ਕਾਰਨ ਉਹ ਖੁਦ ਵਪਾਰੀਆਂ ਨੂੰ ਮਨਾਉਣ ਲਈ ਵੀਰਵਾਰ ਨੂੰ ਇੱਥੇ ਪਹੁੰਚੇ।
ਬਾਦਲ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਟੈਕਸਾਂ ‘ਚ ਰਾਹਤ ਦਿੱਤੀ ਜਾਵੇਗੀ। ਮੋਦੀ ਦੀ ਸਰਕਾਰ ਬਣਾਉਣ ਲਈ ਬਾਦਲ ਨੇ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਵੀ ਅਪੀਲ ਕੀਤੀ। ਬਾਦਲ ਨੇ ਵਪਾਰੀਆਂ ਨੂੰ ਤਨ, ਮਨ ਅਤੇ ਧਨ ਨਾਲ ਉਮੀਦਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਨਾਲ ਹੀ ਸ. ਬਾਦਲ ਨੇ ਇਹ ਵੀ ਕਿਹਾ ਕਿ ਇਹ ਮਦਦ ਪਰਦੇ ਨਾਲ ਕੀਤਾ ਜਾਵੇ, ਤਾਂ ਜੋ ਕਿਸੇ ਵਲੋਂ ਇਸ ਦੀ ਫੋਟੋ ਨਾ ਖਿੱਚ ਲਈ ਜਾਵੇ। ਬਾਦਲ ਦਾ ਇਹ ਵੀ ਕਹਿਣਾ ਸੀ ਕਿ ਚੋਣਾਂ ‘ਚ ਕਰੋੜਾਂ ਰੁਪਏ ਖਰਚ ਹੁੰਦੇ ਹਨ, ਪਰ ਚੋਣ ਕਮਿਸ਼ਨ ਨੂੰ ਘੱਟ ਖਰਚਾ ਦਿਖਾਇਆ ਜਾਂਦਾ ਹੈ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026