Posted on April 11th, 2014

ਚੰਡੀਗੜ੍ਹ- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਸਭ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਤੇ ਸਾਰੇ ਉਮੀਦਵਾਰਾਂ ਨੂੰ ਪੱਤਰ ਲਿਖ ਕੇ ਸਲਾਹ ਦਿੱਤੀ ਹੈ ਕਿ ਚੋਣ ਪ੍ਰਚਾਰ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਗੈਰ ਸੰਜੀਦਗੀ ਵਾਲੀ ਭਾਸ਼ਾ ਜਾਂ ਕੋਈ ਫਿਕਰੇਬਾਜ਼ੀ ਨਾ ਕੀਤੀ ਜਾਵੇ।
ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਦੇ ਦਫਤਰ ਨੂੰ ਕਈ ਅਜਿਹੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਆਗੂਆਂ ਵਲੋਂ ਚੋਣ ਪ੍ਰਚਾਰ ਦੌਰਾਨ ਭਾਸ਼ਨ ਦੇਂਦਿਆਂ ਜਾਂ ਆਪਣੇ ਹਮਾਇਤੀਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਗੈਰ ਸਤਿਕਾਰਤ, ਗੈਰ ਸੰਜੀਦਾ ਤੇ ਭੜਕਾਊ ਭਾਸ਼ਾ ਵਰਤਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦੱਸਿਆ ਕਿ ਅਖਬਾਰੀ ਰਿਪੋਰਟਾਂ ਤੇ ਬਿਜਲਈ ਮੀਡੀਆ ਦੇ ਪ੍ਰਸਾਰਣ ਦੌਰਾਨ ਬਹੁਤ ਸਾਰੀਆਂ ਸਿਆਸੀ ਹਸਤੀਆਂ ਵਲੋਂ ਚੋਣ ਲੜ ਰਹੀਆਂ ਪਾਰਟੀਆਂ ਤੇ ਉਮੀਦਵਾਰਾਂ ‘ਤੇ ਚਿੱਕੜ ਉਛਾਲਿਆ ਜਾਂ ਨਿੱਜੀ ਹਮਲੇ ਕੀਤੇ ਜਾ ਰਹੇ ਹਨ, ਜਿਸ ਨਾਲ ਚੋਣਾਂ ਦਾ ਮਾਹੌਲ ਖਰਾਬ ਹੁੁੰਦਾ ਹੈ ਤੇ ਸਿਆਸੀ ਲੀਡਰਸ਼ਿਪ ਬਾਰੇ ਲੋਕਾਂ ਵਿੱਚ ਮਾੜਾ ਪ੍ਰਭਾਵ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤੇ ਵਿੱਚ ਚੋਣ ਪ੍ਰਕਿਰਿਆ ਵੇਲੇ ਆਮ ਵਿਹਾਰ ਦੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨਿਰਦੇਸ਼ਾਂ ਮੁਤਾਬਕ ਕੋਈ ਪਾਰਟੀ ਜਾਂ ਉਮੀਦਵਾਰ ਕਿਸੇ ਅਜਿਹੀ ਸਰਗਰਮੀ ਵਿੱਚ ਸ਼ਾਮਲ ਨਹੀਂ ਹੋਵੇਗਾ, ਜਿਸ ਨਾਲ ਮਤਭੇਦ ਹੋਰ ਵਧਣ ਜਾਂ ਵੱਖ-ਵੱਖ ਜਾਤਾਂ, ਭਾਈਚਾਰਿਆਂ, ਧਰਮਾਂ ਜਾਂ ਭਾਸ਼ਾ ਦੇ ਆਧਾਰ ‘ਤੇ ਆਪਸੀ ਨਫਰਤ ਜਾਂ ਤਣਾਅ ਪੈਦਾ ਹੁੰਦਾ ਹੋਵੇ। ਇਸ ਤੋਂ ਇਲਾਵਾ ਜਦੋਂ ਹੋਰਨਾਂ ਸਿਆਸੀ ਪਾਰਟੀਆਂ ਦੀ ਆਲੋਚਨਾ ਕੀਤੀ ਜਾਵੇ ਤਾਂ ਉਹ ਸਿਰਫ ਉਨ੍ਹਾਂ ਦੀਆਂ ਨੀਤੀਆਂ, ਪ੍ਰੋਗਰਾਮਾਂ, ਪਿਛਲੀ ਕਾਰਗੁਜ਼ਾਰੀ ਤੱਕ ਹੀ ਸੀਮਤ ਹੋਵੇ। ਪਾਰਟੀਆਂ ਤੇ ਉਮੀਦਵਾਰਾਂ ਨੂੰ ਨਿੱਜੀ ਜ਼ਿੰਦਗੀ ਦੇ ਸਮੂਹ ਪਹਿਲੂਆਂ ਜੋ ਆਗੂਆਂ ਜਾਂ ਪਾਰਟੀਆਂ ਦੇ ਵਰਕਰਾਂ ਦੀਆਂ ਜਨਤਕ ਸਰਗਰਮੀਆਂ ਨਾਲ ਸਬੰਧਤ ਨਾ ਹੋਣ ਦੀ ਆਲੋਚਨਾ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮਸਜਿਦਾਂ, ਗਿਰਜ਼ਾ ਘਰਾਂ, ਮੰਦਿਰਾਂ ਜਾਂ ਪੂਜਾ ਦੇ ਹੋਰਨਾਂ ਸਥਾਨਾਂ ਨੂੰ ਵੀ ਚੋਣ ਪ੍ਰਚਾਰ ਦੇ ਮੰਚ ਵਜੋਂ ਨਾ ਵਰਤਿਆ ਜਾਵੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026