Posted on April 10th, 2014

ਵਾਸ਼ਿੰਗਟਨ- ਅਮਰੀਕੀ ਸਰਕਾਰ ਤੇ ਵਿਦਿਆਰਥੀਆਂ ਨਾਲ ਫਰਾਡ ਕਰਨ ਵਾਲੇ ਭਾਰਤੀ-ਅਮਰੀਕੀ ਪ੍ਰੋਫੈਸਰ ਨੂੰ ਸੰਘੀ ਗਰੈਂਡ ਜਿਊਰੀ ਨੇ ਦੋਸ਼ੀ ਠਹਿਰਾਇਆ ਹੈ। ਉਸ ’ਤੇ ਖੋਜ ਲਈ ਰਾਖਵੀਂ 700,000 ਡਾਲਰ ਦੀ ਗਰਾਂਟ ਇਧਰ-ਉਧਰ ਕਰਨ ਦੇ ਦੋਸ਼ ਹਨ।
ਬਾਲਟੀਮੋਰ ਦੀ ਮੋਰਗਨ ਸਟੇਟ ਯੂਨੀਵਰਸਿਟੀ ’ਚ ਸਥਾਈ ਪ੍ਰੋਫੈਸਰ ਮਨੋਜ ਝਾਅ ਨੂੰ ਵੱਧ ਤੋਂ ਵੱਧ 20 ਸਾਲ ਕੈਦ ਹੋ ਸਕਦੀ ਹੈ, ਉਸ ’ਤੇ ਚਾਰ ਤਰ੍ਹਾਂ ਦੇ ਦੋਸ਼ ਲਾਏ ਗਏ ਹਨ ਜਿਨ੍ਹਾਂ ’ਚ ਫਰਜ਼ੀ ਰਿਕਾਰਡ ਤਿਆਰ ਕਰਨਾ, ਸਰਕਾਰੀ ਸੰਪਤੀ ਦੀ ਚੋਰੀ ਅਤੇ ਮੇਲ ਫਰਾਡ ਸ਼ਾਮਲ ਹਨ। ਇਹ ਸਜ਼ਾ 11 ਜੁਲਾਈ ਤੋਂ ਸ਼ੁਰੂ ਹੋਣੀ ਹੈ। 46 ਸਾਲਾ ਝਾਅ ਨੇ ਸਰਕਾਰੀ ਏਜੰਸੀ ਐਨਐਸਐਫ ਤੋਂ ਇਕ ਹਾਈਵੇਅ ਪ੍ਰਾਜੈਕਟ ਲਈ 200,000 ਡਾਲਰ ਫੰਡ ਤੇ ਫਿਰ ਉਸੇ ਪ੍ਰਾਜੈਕਟ ਤਹਿਤ 500,000 ਡਾਲਰ ਲੈਣ ਦਾ ਫਰਾਡ ਕੀਤਾ ਸੀ। ਇਹ ਵੰਡ ਉਸ ਨੇ ਨਿੱਜੀ ਹਿੱਤਾਂ ਲਈ ਵਰਤ ਲਏ ਸਨ। ਐਨਐਸਐਫ ਸਰਕਾਰੀ ਏਜੰਸੀ ਹੈ ਜੋ ਸਾਇੰਸ ਤੇ ਇੰਜੀਨੀਅਰਿੰਗ ਦੇ ਗ਼ੈਰ- ਡਾਕਟਰੀ ਖੇਤਰਾਂ ਲਈ ਖੋਜ ਤੇ ਸਿੱਖਿਆ ਲਈ ਫੰਡ ਦਿੰਦੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026