Posted on April 6th, 2014

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਰੁਣ ਜੇਤਲੀ, ਪੰਜਾਬ ਅੰਦਰ ਦੇ ਡੇਢ ਦਹਾਕੇ ਦੌਰਾਨ ਹੋਈ ਸਿੱਖ ਨਸਲਕੁਸ਼ੀ, ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਦੇ ਸ਼ਹੀਦਾਂ ਦੀ ਉਸਾਰੀ ਗਈ ਯਾਦਗਾਰ, ਪੰਜਾਬ ਦੇ ਦਰਿਆਈ ਪਾਣੀਆਂ ਦੀ ਬਹਾਲੀ, ਗੁਜਰਾਤ ਵਿਚ ਪਟੇਲ ਦੇ ਉਸਾਰੇ ਜਾ ਰਹੇ ਬੁੱਤ ਬਾਰੇ ਆਪੋ-ਆਪਣੀ ਪਾਰਟੀ ਦਾ ਪੱਖ ਪੇਸ਼ ਕਰਨ ਲਈ ਸਮਾਂ ਤੇ ਸਥਾਨ ਨਿਸ਼ਚਿਤ ਕਰਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਪਾਰਟੀ ਨੇ ਸੂਬੇ ਅਤੇ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਮਹਿਸੂਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਅਰੁਣ ਜੇਤਲੀ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੁਆਰਾ ਇੰਕਸ਼ਾਫ ਕੀਤੇ ਸਿੱਖ ਨੌਜੁਆਨ, ਜਿਨ੍ਹਾਂ ਦਾ ਪੁਲਿਸ ਨੇ ਲਾਵਾਰਸ ਕਹਿ ਕੇ ਸਸਕਾਰ ਕਰ ਦਿੱਤਾ, ਬਾਰੇ ਫਿਰ ਪੁੱਛਣਾ ਚਾਹੁੰਦੇ ਹਨ ਕਿ ਕੀ ਜੇਤਲੀ ਅਤੇ ਅਮਰਿੰਦਰ ਸਿੰਘ, ਕਿਸੇ ਵਿਅਕਤੀ ਨੂੰ ਜੀਣ ਅਤੇ ਕਾਨੂੰਨੀ ਸਜ਼ਾ ਦਿਵਾਉਣ ਦੇ ਹੱਕ ਵਿਚ ਹਨ? ਜੇਕਰ ਅਜਿਹਾ ਹੈ ਤਾਂ ਉਹ ਅਜਿਹੇ ਹਜ਼ਾਰਾਂ ਲਾਵਾਰਸ ਕਰਾਰ ਦੇ ਕੇ ਸਾੜ ਦਿੱਤੇ ਗਏ ਨੌਜੁਆਨਾਂ ਬਾਰੇ ਕੀ ਕਹਿਣਗੇ, ਜਿਨ੍ਹਾਂ ਨੂੰ ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਨੇ ਖਤਮ ਕਰ ਦਿੱਤਾ।
ਸ. ਮਾਨ ਨੇ ਦੁਹਰਾਇਆ ਕਿ ਰਿਪੇਰੀਅਨ ਕਾਨੂੰਨ ਪੰਜਾਬ ਦੇ ਪਾਣੀਆਂ ਤੇ ਵੀ ਲਾਗੂ ਹੈ, ਕੀ ਇਹ ਦੋਵੇਂ ਆਗੂ ਪੰਜਾਬ ਦੇ ਪਾਣੀ ਦੇ ਹੱਕ ਵਿਚ ਹਨ? ਸਾਲ 1991 ਦਾ ਜ਼ਿਕਰ ਕਰਦਿਆਂ ਸ. ਮਾਨ ਨੇ ਦੱਸਿਆ ਕਿ ਪੰਜਾਬ ਦੇ ਸਰੱਹਦੀ ਜ਼ਿਲ੍ਹੇ ਵਿਚ ਫੌਜੀ ਬ੍ਰਿਗੇਡੀਅਰ ਸਿਨਹਾ ਨੇ ਸਿੱਖਾਂ ਦੀ ਨਸਲ ਬਦਲਣ ਦੀ ਧਮਕੀ ਦਿੱਤੀ ਸੀ ਤੇ ਸਾਲ 2002 ਵਿਚ ਜੇਤਲੀ ਨੇ ਕਸ਼ਮੀਰ ਦਾ ਹੁਲੀਆ ਬਦਲਣ ਦੀ ਗੱਲ ਕਹੀ ਸੀ, ਕੀ ਦੋਨੋਂ ਆਗੂ ਇਸ ਬਾਰੇ ਵੀ ਪਾਰਟੀ ਨੀਤੀ ਸਪੱਸ਼ਟ ਕਰਨਗੇ।
ਸ. ਮਾਨ ਨੇ ਕਿਹਾ ਹੈ ਕਿ ਜਿਸ ਵੱਲਭ ਭਾਈ ਪਟੇਲ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਦੱਸਣ ਦੀ ਹਮਾਕਤ ਕੀਤੀ, ਉਸਦੇ ਉਸਾਰੇ ਜਾ ਰਹੇ ਬੁੱਤ ਬਾਰੇ ਵੀ ਰਾਏ ਸਾਹਮਣੇ ਆਣੀ ਚਾਹੀਦੀ ਹੈ। ਸਰਹੱਦ ਪਾਰ ਤੋਂ ਸਮੈਕ, ਅਫੀਮ ਤੇ ਹੈਰੋਈਨ ਦੀ ਆਮਦ ਬਾਰੇ ਵੀ ਕੇਂਦਰੀ ਤੇ ਪੰਜਾਬ ਸਰਕਾਰ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ।
ਸ. ਮਾਨ ਨੇ ਇੰਕਸ਼ਾਫ ਕੀਤਾ ਹੈ ਕਿ ਜੇਤਲੀ ਦੇ ਕਾਨੂੰਨ ਮੰਤਰੀ ਰਹਿੰਦਿਆਂ ਸ. ਮਾਨ ਨੇ ਖੁਦ, ਅਨੰਦ ਮੈਰਿਜ ਐਕਟ ਲਾਗੂ ਕਰਨ ਦੀ ਮੰਗ ਕੀਤੀ ਸੀ ਲੇਕਿਨ ਜੇਤਲੀ ਨੇ ਨਾਂਹ ਕਰ ਦਿੱਤੀ ਸੀ ਤੇ ਮੀਸਣਾ ਹਾਸਾ ਹਸਦਿਆਂ ਪੁੱਛਿਆ ਸੀ ਕਿਉਂ?
ਉਨ੍ਹਾਂ ਮੰਗ ਕੀਤੀ ਹੈ ਕਿ ਕੈਪਟਨ ਤੇ ਜੇਤਲੀ ਆਪਣੀ ਪਾਰਟੀ ਪੱਖ ਪੇਸ਼ ਕਰਨ ਲਈ ਕੀਤੀ ਜਾਣ ਵਾਲੀ ਖੁੱਲੀ ਬਹਿਸ ਦਾ ਸਮਾਂ ਤੇ ਸਥਾਨ ਨਿਸ਼ਚਿਤ ਕਰਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026