Posted on April 6th, 2014

ਅੰਮ੍ਰਿਤਸਰ- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਜਨਤਕ ਤੌਰ ‘ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਖਰੀਆਂ-ਖਰੀਆਂ ਸੁਣਾ ਦਿਤੀਆਂ। ਰਾਜਾਸਾਂਸੀ ‘ਚ ਆਯੋਜਿਤ ਅਕਾਲੀ-ਭਾਜਪਾ ਦੀ ਰੈਲੀ ਵਿਚ ਮੌਜੂਦ ਭੀੜ ਨੂੰ ਦੇਖ ਕੇ ਬਾਦਲ ਨੇ ਰੈਲੀ ਵਿਚ ਸ਼ਾਮਲ ਭੀੜ ਦੀ ਤੁਲਨਾ ਮਜੀਠਾ ਵਿਚ ਹੋਈ ਰੈਲੀ ਨਾਲ ਕੀਤੀ। ਇਸ ਦੌਰਾਨ ਮੰਚ ‘ਤੇ ਮੌਜੂਦ ਬਿਕਰਮ ਸਿੰਘ ਮਜੀਠੀਆ ਨੂੰ ਸੰਬੋਧਨ ਕਰਦੇ ਹੋਏ ਬਾਦਲ ਨੇ ਕਿਹਾ, ”ਮਜੀਠੀਆ ਸਾਹਿਬ! ਗੁੱਸਾ ਨਾ ਕਰਨਾ, ਪਰ ਤੁਹਾਡੇ ਮਜੀਠੇ ਨਾਲੋਂ ਵੱਡੀ ਰੈਲੀ ਲੋਪੋਕੇ ਸਾਹਿਬ ਨੇ ਕਰ ਦਿਤੀ ਹੈ ਅਤੇ ਇਸ ਰੈਲੀ ਵਿਚ ਜੇਤਲੀ ਸਾਹਿਬ ਨੂੰ ਪਾਇਆ ਗਿਆ ਹਾਰ ਵੀ ਤੁਹਾਡੇ ਨਾਲੋਂ ਵੱਡਾ ਹੈ।”
ਬਾਦਲ ਵਲੋਂ ਮੰਚ ਤੋਂ ਕੀਤੀ ਗਈ ਇਸ ਸ਼ਿਕਾਇਤ ਦੌਰਾਨ ਮਜੀਠੀਆ ਦੇ ਚਿਹਰੇ ਦੇ ਹਾਵ-ਭਾਵ ਦੇਖਣ ਵਾਲੇ ਸਨ, ਹਾਲਾਂਕਿ ਮਜੀਠੀਆ ਨੇ ਬਾਦਲ ਦੀ ਇਸ ਸ਼ਿਕਾਇਤ ਨੂੰ ਮਜ਼ਾਕ ਸਮਝ ਕੇ ਹਾਸੇ ਵਿਚ ਟਾਲ ਦਿਤਾ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਬਾਦਲ ਨੇ ਜਨਤਕ ਤੌਰ ‘ਤੇ ਮਜੀਠੀਆ ਨੂੰ ਇਸ ਤਰ੍ਹਾਂ ਖਰੀਆਂ-ਖਰੀਆਂ ਸੁਣਾਈਆਂ ਹਨ। ਪਿਛਲੇ ਸਾਲ ਜਨਵਰੀ ਵਿਚ ਐੱਨ. ਆਰ. ਆਈ. ਸੰਮੇਲਨ ਦੌਰਾਨ ਵੀ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਜੇਲਾਂ ਕੱਟੀਆਂ ਹਨ ਤੇ ਕਾਫੀ ਸੰਘਰਸ਼ ਤੋਂ ਬਾਅਦ ਸਿਆਸਤ ਵਿਚ ਸਫਲ ਹੋਏ ਹਨ ਪਰ ਸੁਖਬੀਰ ਤੇ ਮਜੀਠੀਆ ਵਰਗੇ ਨੌਜਵਾਨ ਆਗੂਆਂ ਨੂੰ ਬਿਨਾਂ ਸੰਘਰਸ਼ ਕੀਤੇ ਸੱਤਾ ਹਾਸਲ ਹੋਈ ਹੈ। ਇਹ ਵੱਡੀ ਕੁਰਸੀ ਨੂੰ ਹੜੱਪਣਾ ਚਾਹੁੰਦੇ ਹਨ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026