Posted on April 5th, 2014

ਲੰਬੀ (ਇਕਬਾਲ ਸਿੰਘ ਸ਼ਾਂਤ)- ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿਖੇ ਅਕਾਲੀ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾਉਣ ਲਈ ਖੜ੍ਹੇ ਖੇਤ ਮਜ਼ਦੂਰ-ਕਿਸਾਨਾਂ ਨੇ ਭੁਲੇਖੇ ਨਾਲ ਮਨਪ੍ਰੀਤ ਸਿੰਘ ਬਾਦਲ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾਉਂਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਸੂਬਾਈ ਸੱਦੇ ਤਹਿਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਵੱਲੋਂ ਸੂਬੇ ਭਰ ਦੇ ਪਿੰਡਾਂ ’ਚ ਅਕਾਲੀ ਮੰਤਰੀਆਂ/ਵਿਧਾਇਕਾਂ ਅਤੇ ਆਗੂਆਂ ਦੇ ਚੋਣ ਪ੍ਰਚਾਰ ਦੌਰਾਨ ਕਾਲੀਆਂ ਝੰਡੀਆਂ ਨਾਲ ਵਿਰੋਧ ਜਤਾਇਆ ਜਾ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇ ’ਚ ਭਤੀਜੇ ਹਰਵਰਿੰਦਰ ਸਿੰਘ ‘ਹਰਵੀ ਬਾਦਲ’ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿਖੇ ਘਰੋਂ-ਘਰੀਂ ਵੋਟਾਂ ਮੰਗਣ ਦਾ ਪ੍ਰੋਗਰਾਮ ਸੀ। ਅਜੇ ਹਰਵੀ ਬਾਦਲ ਨੇ ਵੋਟਾਂ ਮੰਗਣ ਲਈ ਉੱਥੇ ਆਉਣਾ ਸੀ ਪਰ ਇਤਫਾਕ ਨਾਲ ਇਸ ਤੋਂ ਪਹਿਲਾਂ ਹੀ ਪਿੰਡ ਦੇ ਚੌਕ ਵਿੱਚ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਗੱਡੀਆਂ ਦਾ ਕਾਫ਼ਲਾ ਪੁੱਜ ਗਿਆ। ਪਹਿਲਾਂ ਤੋਂ ਕਾਲੀਆਂ ਝੰਡੀਆਂ ਲੈ ਕੇ ਬੈਠੇ ਮਜ਼ਦੂਰਾਂ-ਕਿਸਾਨਾਂ ਨੇ ਅਕਾਲੀ ਆਗੂਆਂ ਦੀ ਗੱਡੀਆਂ ਆਉਂਦੀਆਂ ਵੇਖ ਕੇ ਕਾਲੀਆਂ ਝੰਡੀਆਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਸੂਤਰਾਂ ਅਨੁਸਾਰ ਅਚਨਚੇਤ ਕਾਲੀਆਂ ਝੰਡੀਆਂ ਅਤੇ ਨਾਅਰੇਬਾਜ਼ੀ ਵੇਖ ਕਾਂਗਰਸੀਆਂ ਨੂੰ ਪਹਿਲੇ-ਪਹਿਲ ਹੈਰਾਨੀ ਜਿਹੀ ਹੋਈ। ਇਸੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਨਾਲ ਗੱਡੀ ’ਚ ਬੈਠੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਗੱਡੀ ਹੌਲੀ ਕਰਵਾਇਆ ਅਤੇ ਸ਼ੀਸ਼ਾ ਖੋਲ੍ਹ ਕੇ ਜਦੋਂ ਖੇਤ ਮਜ਼ਦੂਰਾਂ-ਕਿਸਾਨਾਂ ਨੂੰ ‘ਫਤਿਹ’ ਬੁਲਾਈ ਤਾਂ ਖੁੱਡੀਆਂ ਨੂੰ ਪਛਾਣ ਕੇ ਮਜ਼ਦੂਰਾਂ-ਕਿਸਾਨਾਂ ਨੇ ਉਨ੍ਹਾਂ ਦੀ ਫਤਿਹ ਪ੍ਰਵਾਨ ਕਰਦਿਆਂ ਨਾਅਰੇਬਾਜ਼ੀ ਬੰਦ ਕਰ ਦਿੱਤੀ ਅਤੇ ਜ਼ਮੀਨ ’ਤੇ ਬੈਠ ਕੇ ਮੁੜ ਤੋਂ ਅਕਾਲੀ ਆਗੂਆਂ ਦੀ ਉਡੀਕ ਕਰਨ ਲੱਗੇ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026