Posted on April 4th, 2014

ਜਲੰਧਰ- ਪੰਜਾਬ ‘ਚ ਕਾਂਗਰਸ ਨੂੰ ਜਲੰਧਰ ਲੋਕਸਭਾ ਸੀਟ ਤੋਂ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਸ ਦੇ ਪ੍ਰਦੇਸ਼ ਜਨਰਲ ਸੈਕਰੇਟਰੀ ਸਤਨਾਮ ਸਿੰਘ ਕੈਂਥ ਨੇ ਆਦਮਪੁਰ ਵਿਧਾਨ ਸਭਾ ਹਲਕਾ ਇੰਚਾਰਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਕੈਂਥ ਨੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਸਿੰਘ, ਪ੍ਰਦੇਸ਼ ਇੰਚਾਰਜ ਸ਼ਕੀਲ ਅਹਿਮਦ ਅਤੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਭੇਜੀ ਈ-ਮੇਲ ‘ਚ ਜਲੰਧਰ ਤੋਂ ਪਾਰਟੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਅਤੇ ਪ੍ਰਦੇਸ਼ ਯੂਥ ਕਾਂਗਰਸ ਪ੍ਰਧਾਨ ਬਿਕਰਮ ਚੌਧਰੀ ‘ਤੇ ਉਸ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਅਜਿਹੀ ਸਥਿਤੀ ‘ਚ ਉਹ ਹਲਕਾ ਇੰਚਾਰਜ ਅਹੁਦੇ ‘ਤੇ ਕੰਮ ਕਰਨ ਤੋਂ ਅਸਮਰਥ ਹੈ। ਉਸ ਨੇ ਪਾਰਟੀ ਹਾਈਕਮਾਨ ਤੋਂ ਉਸ ਨੂੰ ਤੁਰੰਤ ਇਸ ਜਿੰਮੇਵਾਰੀ ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ।
ਸੰਪਰਕ ਕਰਨ ‘ਤੇ ਕੈਂਥ ਨੇ ਭਾਵੁਕ ਹੁੰਦਿਆਂ ਕਿਹਾ ਕਿ ਚੌਧਰੀ ਪਰਿਵਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਉਸ ਦੇ ਖਿਲਾਫ ਕੰਮ ਕੀਤਾ ਸੀ ਅਤੇ ਉਸ ਦੀ ਚੋਣਾਂ ‘ਚ ਹਾਰ ਦੀ ਇਹ ਹੀ ਮੁੱਖ ਵਜ੍ਹਾ ਰਹੀ। ਇਸ ਤੋਂ ਇਲਾਵਾ ਚੌਧਰੀ ਪਰਿਵਾਰ ਦੇ ਉਸ ਦੇ ਪ੍ਰਤੀ ਵਿਵਹਾਰ ਦੇ ਕਾਰਨ ਵੀ ਉਹ ਖ਼ੁਦ ਨੂੰ ਅਪਮਾਨਿਤ ਮਹਿਸੂਸ ਕਰ ਰਿਹਾ ਹੈ। ਪੁੱਛੇ ਜਾਣ ‘ਤੇ ਉਸ ਨੇ ਆਪਣੇ ਅਗਲੇ ਕਦਮ ਬਾਰੇ ਕੋਈ ਖੁਲਾਸਾ ਨਹੀਂ ਕੀਤਾ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026