Posted on April 3rd, 2014

ਲਾਹੌਰ- ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਨਵਾਜ਼ ਸ਼ਰੀਫ਼ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਯਕੀਨੀ ਬਣਾਏ। ਇਹ ਵੀ ਕਿਹਾ ਹੈ ਕਿ ਹਿੰਦੂਆਂ ਦੀਆਂ ਜਾਨਾਂ, ਸੰਪਤੀ ਤੇ ਮੁੱਢਲੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਏ। ਇਹ ਮੰਗ ਇੱਥੇ ‘ਦੱਖਣੀ ਏਸ਼ੀਆ ਪਾਰਟਨਰਸ਼ਿਪ-ਪਾਕਿਸਤਾਨ’ ਵੱਲੋਂ ‘ਹੋਲੀ’ ਮਨਾਏ ਜਾਣ ਸਮੇਂ 500 ਮੈਂਬਰੀ ਵਫ਼ਦ ਨੇ ਕੀਤੀ।
ਲਹਿੰਦੇ ਪੰਜਾਬ ਦੇ ਵਫ਼ਦ ਵਿੱਚ ਸ਼ਾਮਲ ਮਹਿਲਾ ਮੈਂਬਰ ਕੰਵਲ ਕਿਸ਼ੋਰ ਨੇ ਦੱਸਿਆ ਕਿ ਹਿੰਦੂ ਭਾਈਚਾਰੇ ਦੇ ਬਜ਼ੁਰਗਾਂ ਨੇ ਪਾਕਿਸਤਾਨ ਦੀ ਸਥਾਪਨਾ ਲਈ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕੀਤਾ ਪ੍ਰੰਤੂ ਅੱਜ ਵੀ ਉਨ੍ਹਾਂ ਨੂੰ ਤੀਜੇ ਦਰਜੇ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ, ਸਕੂਲ ਸਿਲੇਬਸ ਵਿੱਚ ਹਿੰਦੂ ਭਾਈਚਾਰੇ ਤੇ ਇਸ ਦੇ ਧਰਮ ਦਾ ਕਿਧਰੇ ਵੀ ਜ਼ਿਕਰ ਨਹੀਂ। ਭਾਈਚਾਰਾ ਹੈ, ਇਸ ਦੇ ਬਾਵਜੂਦ ਪੰਜਾਬ ਅਸੈਂਬਲੀ ਵਿੱਚ ਘੱਟ ਗਿਣਤੀ ਭਾਈਚਾਰਿਆਂ ਲਈ ਰਾਖਵੀਆਂ ਅੱਠ ਸੀਟਾਂ ’ਚੋਂ ਹਿੰਦੂਆਂ ਲਈ ਸਿਰਫ਼ ਇਕ ਸੀਟ ਹੀ ਹੈ। ਰਾਵਲਪਿੰਡ ਤੋਂ ਆਏ ਪੰਡਿਤ ਚੰਨਾ ਲਾਲ ਨੇ ਦੱਸਿਆ ਕਿ ਜੇ 12 ਸਾਲ ਦੀ ਉਮਰ ਤੱਕ ਲੜਕਾ ਜਾਂ ਲੜਕੀ ਮਰ ਜਾਂਦੇ ਤਾਂ ਉਨ੍ਹਾਂ ਨੂੰ ਦਫ਼ਨਾਇਆ ਜਾਂਦਾ ਹੈ ਪ੍ਰੰਤੂ ਬਦਕਿਸਮਤੀ ਨਾਲ ਉਨ੍ਹਾਂ ਵਾਸਤੇ ਇੱਥੇ ਕਬਰਿਸਤਾਨ ਨਹੀਂ। ਵਫ਼ਦ ਦੇ ਕੁਝ ਮੈਂਬਰਾਂ ਨੇ ਪ੍ਰਸ਼ਾਸਨ ਉਪਰ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਅਤੇ ਜ਼ਮੀਨਾਂ ਉਪਰ ਜਬਰੀ ਕਬਜ਼ੇ ਰੋਕਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026