Posted on April 1st, 2014

ਸ਼੍ਰੀਨਗਰ- ਭਾਰਤ ਦੀ ਸੁਪਰੀਮ ਕੋਰਟ ਵੱਲੋਂ ਸਿੱਖ ਰਾਜਨੀਤਕ ਨਜ਼ਰਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ‘ਤੇ ਪ੍ਰਤੀਕਰਮ ਕਰਦਿਆਂ ਜੰਮੂ- ਕਸ਼ਮੀਰ ਦੀਆਂ ਰਾਜਸੀ ਪਾਰਟੀਆਂ ਨੈਸ਼ਨਲ ਡੈਮੋਕਰੇਟਿਕ ਪਾਰਟੀ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਨੇ ਕਿਹਾ ਕਿ ਇਹ ਫੈਸਲਾ ਕਸ਼ਮੀਰ ਦੇ ਲੋਕਾਂ ਨੂੰ ਪਾਰਲੀਮੈਂਟ ‘ਤੇ ਹਮਲੇ ਦੇ ਕੇਸ ਵਿੱਚ “ਨਿਆਂ ਦੇ ਹੋਏ ਕਤਲ” ਦੀ ਸਦਾ ਯਾਦ ਦਿਵਾਉਦਾਂ ਰਹੇਗਾ।
ਇਥੇ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਇੱਕ ਕਸ਼ਮੀਰੀ ਨਾਗਰਿਕ ਅਫਜ਼ਲ ਗੁਰੂ ਨੂੰ ਭਾਰਤੀ ਸਟੇਟ ਵੱਲੋਂ 9 ਫਰਵਰੀ 2013 ਨੂੰ ਗੁਪਤ ਤਰੀਕੇ ਨਾਲ ਫਾਂਸੀ ਚੜ੍ਹਾ ਦਿੱਤਾ ਗਿਆ ਸੀ।
ਕਸ਼ਮੀਰ ਵਿੱਚ ਸਰਕਾਰ ਚਲਾ ਰਹੀ ਨੈਸ਼ਨਲ ਕਾਨਫਰੰਸ ਪਾਰਟੀ ਨੇ ਕਿਹਾ ਕਿ ਪੋ. ਭੁੱਲਰ ਦੀ ਮੌਤ ਦੀ ਸਜ਼ਾ ਦੀ ਬਰਖਾਸਤੀ ਲਈ ਸੁਪਰੀਮ ਕੋਰਟ ਦੇ ਹੁਕਮਾਂ ਨੇ ਭਾਰਤੀ ਢਾਂਚੇ ਵਿੱਚ ਪੱਖਪਾਤ ਨੂੰ ਉਜਾਗਰ ਕੀਤਾ ਹੈ।ਕੇਂਦਰ ਸਰਕਾਰ ਵੱਲੋਂ ਅਫਜ਼ਲ ਗੁਰੂ ਨੂੰ ਨਜ਼ਰਸ਼ਾਨੀ ਦੀ ਅਪੀਲ ਦੀਆਂ ਵਿਵਸਥਾਵਾਂ ਦਾ ਮੌਕਾ ਦਿੱਤੇ ਬਿਨਾਂ ਕਾਹਲੀ ਨਾਲ ਫਾਂਸੀ ਚਾੜ੍ਹ ਦਿੱਤਾ ਗਿਆ ਸੀ।
ਨੈਸ਼ਨਲ ਕਾਨਫਰੰਸ ਦੇ ਬੁਲਾਰੇ ਜ਼ੁਨੈਦ ਮੱਟੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਪ੍ਰੋ. ਭੁੱਲਰ ਨੂੰ ਮਿਲੀ ਰਾਹਤ ਕਰਕੇ ਨਾਰਾਜ਼ ਨਹੀਂ ਅਤੇ ਨਾ ਹੀ ਅਸੀਂ ਇਸਦਾ ਵਿਰੋਧ ਕਰਦੇ ਹਾਂ ਪਰ ਅਸੀਂ ਹੈਰਾਨ ਹਾਂ ਕਿ ਅਜਿਹਾ ਅਫਜ਼ਲ ਗੁਰੂ ਦੇ ਕੇਸ ਵਿੱਚ ਕਿਉਂ ਨਹੀਂ ਕੀਤਾ ਗਿਆ।
ਅਫਜ਼ਲ ਗੁਰੂ ਨੂੰ ਫਾਸ਼ੀ ਦੀ ਸਜ਼ਾ ਸੁਣਾਉਣ ਦੀ ਕਾਨੂੰਨੀ ਪ੍ਰਕਿਰਿਆ ਅਤੇ ਉਨ੍ਹਾਂ ਨੂੰ ਫਾਂਸੀ ਦੇਣ ਦਾ ਤਰੀਕਾ ਦੋਵੇਂ ਹੀ ਭਾਰਤੀ ਕਾਨੂੰਨੀ ਢਾਂਚੇ ਦੀ ਅਸਲੀਅਤ ਅਤੇ ਪੱਖਪਾਤ ਬਾਰੇ ਢੇਰ ਸਾਰੇ ਪ੍ਰਸ਼ਨਾ ਨੂੰ ਜਨਮ ਦਿੰਦੇ ਹਨ।
ਪ੍ਰੋ. ਭੁੱਲਰ ਦੇ ਇਸ ਫੈਸਲੇ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਪੀਪਲਜ਼ ਡੈਮੋਟਰੇਟਿਕ ਪਾਰਟੀ ਦੀ ਮੁੱਖੀ ਬੀਬੀ ਮਹਿਬੂਬਾ ਮੁਫਤੀ ਨੇ ਕਿਹਾ ਕਿ ” ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀਆਂ ਸਬੰਧੀ ਸੁਪਰੀਮ ਕੋਰਟ ਵੱਲੋਂ ਪਿੱਛੇ ਜਿਹੇ ਦਿੱਤੇ ਫੈਸਲਿਆਂ ਅਤੇ ਪ੍ਰੋ. ਭੁੱਲਰ ਦੇ ਕੇਸ ਵਿੱਚ ਦਿੱਤੇ ਤਾਜ਼ਾ ਫੈਸਲੇ ਨੇ ਕਸ਼ਮੀਰੀਆਂ ਦੇ ਜ਼ਖਮਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ।”

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026