Posted on April 1st, 2014

ਦਿੜ੍ਹਬਾ - ਪੰਜਾਬ ਨੂੰ ਜੇਕਰ ਕੇਂਦਰ ਤੋਂ ਕਦੇ ਕੁਝ ਮਿਲਿਆ ਹੈ ਤਾਂ ਉਹ ਐੱਨ. ਡੀ. ਏ. ਜਾਂ ਗੈਰ-ਕਾਂਗਰਸੀ ਸਰਕਾਰਾਂ ਸਮੇਂ ਹੀ ਮਿਲਿਆ ਹੈ। ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪੰਜਾਬ ਦੇ ਕਿਸਾਨਾਂ ਵਲੋਂ ਪੰਜਾਬੀ ਨੌਜਵਾਨਾਂ ਵਲੋਂ ਕੀਤੀਆਂ ਕੁਰਬਾਨੀਆਂ ਦਾ ਕਾਂਗਰਸ ਨੇ ਕਦੇ ਵੀ ਮੁੱਲ ਨਹੀਂ ਪਾਇਆ, ਜਿਸ ਕਰਕੇ ਪੰਜਾਬ ਵਿਚੋਂ ਕਾਂਗਰਸ ਦਾ ਸਫਾਇਆ ਕਰਨਾ ਜ਼ਰੂਰੀ ਹੋ ਗਿਆ ਹੈ। ਉਂਝ ਵੀ ਕਾਂਗਰਸ ਜਿਸ ਸੂਬੇ ਵਿਚ ਦੋ ਵਾਰ ਵਿਧਾਨ ਸਭਾ ਚੋਣ ਹਾਰੀ ਹੈ, ਮੁੜ ਖੜ੍ਹੀ ਨਹੀਂ ਹੋਈ ਪਰ ਤੁਸੀਂ ਇਕ ਧੱਕਾ ਹੋਰ ਮਾਰ ਦਿਓ ਤਾਂ ਜੋ ਇਹ ਪੰਜਾਬ ਵਿਚ ਮੁੜ ਖੜ੍ਹੀ ਹੀ ਨਾ ਹੋ ਸਕੇ।
ਉਪਰੋਕਤ ਅਪੀਲ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੜ੍ਹਬਾ ਦੀ ਅਨਾਜ ਮੰਡੀ ਵਿਚ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਰੱਖੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਹਾਜ਼ਰ ਲੋਕਾਂ ਨਾਲ ਸਾਂਝੀ ਕੀਤੀ। ਬਾਦਲ ਨੇ ਬਠਿੰਡਾ ਤੋਂ ਮਨਪ੍ਰੀਤ ਬਾਦਲ ਤੇ ਸੰਗਰੂਰ ਤੋਂ ਭਗਵੰਤ ਮਾਨ ਬਾਰੇ ਬੋਲਦਿਆਂ ਕਿਹਾ ਕਿ ਜੋ ਵਿਅਕਤੀ ਮਾਂ ਪਾਰਟੀ ਦਾ ਨਹੀਂ ਬਣ ਸਕਦਾ ਉਹ ਲੋਕਾਂ ਦਾ ਕੀ ਬਣੇਗਾ? ਇਹ ਲੋਕ ਸੱਤਾ ਦੇ ਸਿਖਰ ‘ਤੇ ਪਹੁੰਚਣ ਦੇ ਸਿਰਫ ਸੁਪਨੇ ਹੀ ਵੇਖ ਸਕਦੇ ਹਨ ਪਰ ਇੱਥੋਂ ਤੱਕ ਪਹੁੰਚਣ ਲਈ ਬੜੀ ਘਾਲਣਾ ਘਾਲਣੀ ਪੈਂਦੀ ਹੈ ਜੋ ਇਹ ਨਹੀਂ ਘਾਲ ਸਕਦੇ।
ਕੈਪਟਨ ਅਮਰਿੰਦਰ ਤੇ ਹੋਰ ਕਾਂਗਰਸੀ ਉਮੀਦਵਾਰਾਂ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਲੋਕ ਆਪਣੀ ਹਾਰ ਅੱਗੇ ਵੇਖ ਕੇ ਚੋਣ ਹੀ ਨਹੀਂ ਲੜਨਾ ਚਾਹੁੰਦੇ ਸਨ ਇਹ ਤਾਂ ਹੰਟਰ ਵਾਲੀ ਬੀਬੀ ਦੇ ਧੱਕੇ ਨਾਲ ਹੱਕੇ ਹੋਏ ਵਕਤ ਕਟੀ ਕਰ ਰਹੇ ਹਨ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026