Posted on March 31st, 2014

ਫਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ)- ਸਿੱਖ ਪ੍ਰਭੂਸੱਤਾ ਦੀ ਸਥਾਪਤੀ ਲਈ ਲੋਕਤੰਤਰੀ ਪ੍ਰਬੰਧਾਂ ਨਾਲ ਜੱਦੋ ਜਹਿਦ ਕਰ ਰਹੀ ਪੰਥ ਦੀ ਸਿਰਮੌਰ ਜਥੇਬੰਦੀ ਸਿੱਖ ਯੂਥ ਆਫ ਅਮਰੀਕਾ ਨੇ ਕੈਲੇਫੋਰਨੀਆ ਵੱਸਦੇ ਸਿੱਖ ਭਾਈਚਾਰੇ/ਸੰਗਤਾਂ ਨੂੰ ਹਾਰਦਿਕ ਬੇਨਤੀ ਕੀਤੀ ਹੈ ਕਿ ਉਹ 7 ਅਪਰੈਲ, ਦਿਨ ਸੋਮਵਾਰ ਨੂੰ ਫਰਿਜ਼ਨੋ ਡਿਸਟ੍ਰਿਕਟ ਕੋਰਟ ਵਿਚ ਜ਼ਰੂਰ ਪਹੁੰਚਣ, ਜਿਥੇ ਭਾਈ ਕੁਲਬੀਰ ਸਿੰਘ ਬੜਾਪਿੰਡ ਨਾਲ ਸੰਬਧਿਤ ਮੁਕੱਦਮੇ ਦੀ ਸੁਣਵਾਈ ਹੋਣੀ ਹੈ। ਇਸ ਮੁਕੱਦਮੇ ਵਿਚ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਉਤੇ ਅਮਰੀਕਾ ਦੀ ਇਕ ਸੇਵਾ ਸੰਸਥਾ 'ਸਿੱਖ ਅਲਾਇੰਸ' ਨੇ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਝੂਠੀ ਗ੍ਰਿਫਤਾਰੀ ਦੌਰਾਨ ਅਣਮਨੁੱਖੀ ਤਸ਼ਦੱਦ ਕਰਨ ਵਿਰੁੱਧ ਮੁਕੱਦਮਾ ਕੀਤਾ ਹੋਇਆ ਹੈ।
13 ਸਾਲ ਅਮਰੀਕਾ ਦੀ ਜੇਲ ਵਿਚ ਬਿਤਾਉਣ ਤੋਂ ਬਾਦ ਹਵਾਲਗੀ ਰਾਹੀਂ ਭਾਰਤ ਭੇਜੇ ਗਏ ਭਾਈ ਕੁਬਬੀਰ ਸਿੰਘ ਬੜਾਪਿੰਡ ਨੂੰ ਸੰਨ 2006 ਦੌਰਾਨ ਭਾਰਤ ਦੇ ਹਵਾਲੇ ਕਰਨ ਸਮੇਂ ਭਾਰਤ ਨੇ ਅਮਰੀਕੀ ਸਰਕਾਰ ਦੇ ਸੰਘੀ ਪ੍ਰਬੰਧਕੀ ਢਾਂਚੇ ਨਾਲ ਨਾਲ ਇਹ ਸਮਝੌਤਾ ਕੀਤਾ ਸੀ ਕਿ ਭਾਰਤ ਵਿਚ ਭਾਈ ਬੜਾਪਿੰਡ ਉਤੇ ਕਿਸੇ ਕਿਸਮ ਦਾ ਤਸ਼ਦੱਦ ਨਹੀਂ ਹੋਵੇਗਾ। ਭਾਈ ਬੜਾਪਿੰਡ ਆਪਣੇ ਸਾਰੇ ਕੇਸਾਂ ਵਿਚੋਂ ਬਰੀ ਹੋ ਗਏ ਸਨ। ਪਰ ਸੰਤਬਰ 2012 ਵਿਚ ਭਾਈ ਬੜਾਪਿੰਡ ਦੀ ਝੂਠੀ ਗ੍ਰਿਫਤਾਰੀ ਤੋਂ ਬਾਦ
ਹਿਰਾਸਤ ਦੌਰਾਨ ਭਾਰਤ-ਪੰਜਾਬ ਦੀ ਬੁੱਚੜ ਪੁਲੀਸ ਨੇ ਭਾਈ ਬੜਾਪਿੰਡ ਉਤੇ ਗ੍ਰਿਫਤਾਰੀ ਦੌਰਾਨ ਬੇਹਿਸਾਬ ਤਸ਼ਦੱਦ ਤੇ ਜ਼ੁਲਮ ਕੀਤਾ। ਉਸ ਤਸ਼ਦੱਦ ਨਾਲ ਸੰਬਧਿਤ ਮੁਕੱਦਮੇ ਦੀ ਸੁਣਵਾਈ ਇਸ ਸੋਮਵਾਰ 7 ਅਪ੍ਰੈਲ ਨੂੰ ਫਰਿਜ਼ਨੋ ਦੀ ਯੂਨਾਈਟਡ ਸਟੇਟਸ ਡਿਸਟ੍ਰਿਕਟ ਕੋਰਟ ਰੂਮ ਨੰਬਰ 2 ਵਿਚ ਅੱਠਵੀਂ ਮੰਜ਼ਿਲ ਉਤੇ ਹੋਵੇਗੀ। ਅਦਾਲਤ ਦਾ ਸਰਨਾਵਾਂ ਇਸ ਤਰਾ ਹੈ : 2500 Tulare Street ਟੁਲੈਰੀ ਸਟਰੀਟ, ਫਰਿਜ਼ਨੋ।
ਸਿੱਖ ਯੂਥ ਆਫ ਅਮਰੀਕਾ ਦੇ ਪਧਾਨ ਭਾਈ ਗੁਰਿੰਦਰ ਸਿੰਘ ਮਾਨਾ ਤੇ ਸੀਨੀਅਰ ਮੈਂਬਰ ਭਾਈ ਜਸਜੀਤ ਸਿੰਘ ਹੁਰਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸੰਗਤਾ ਨੂੰ ਪੁਰਜ਼ੋਰ ਬੇਨਤੀ ਕਰਦਿਆਂ 7 ਅਪ੍ਰੈਲ ਦਿਨ ਸੋਮਵਾਰ ਦੁਪਿਹਰ ਇਕ ਵਜੇ ਫਰਿਜ਼ਨੋ ਦੀ ਜਿਲ੍ਹਾ ਅਦਾਲਤ ਵਿਚ ਪਹੁੰਚਣ ਦੀ ਬੇਨਤੀ ਕੀਤੀ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026