Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਕੋਲ ਐਟਮੀ ਤਾਕਤ ਹੋਣ ਕਾਰਨ ਭਾਰਤ ਹਮਲਾ ਨਹੀਂ ਕਰਦਾ : ਬਲੈਂਕ

Posted on May 13th, 2013

<p><h1>ਅਮਰੀਕੀ ਰੱਖਿਆ ਮਾਹਰ ਤੇ ਆਰਮੀ ਵਾਰ ਕਾਲਜ ਦੇ ਪ੍ਰੋਫੈਸਰ ਸਟੀਫਨ ਬਲੈਂਕ</h1></p>

ਵਾਸ਼ਿੰਗਟਨ- ਅੱਤਵਾਦੀਆਂ ਨੂੰ ਸ਼ਹਿ ਦੇਣ ਦੇ ਬਾਵਜੂਦ ਭਾਰਤ ਵੱਲੋਂ ਪਾਕਿਸਤਾਨ ਉਪਰ ਹਮਲਾ ਇਸ ਲਈ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਸ ਕੋਲ ਪਰਮਾਣੂ ਹਥਿਆਰ ਹੈ। ਇਹ ਦਾਅਵਾ ਅਮਰੀਕੀ ਰੱਖਿਆ ਮਾਹਰ ਤੇ ਆਰਮੀ ਵਾਰ ਕਾਲਜ ਦੇ ਪ੍ਰੋਫੈਸਰ ਸਟੀਫਨ ਬਲੈਂਕ ਨੇ ਕੀਤਾ ਹੈ। 

ਨੈਸ਼ਨਲ ਡਿਫੈਂਸ ਇੰਡਸਟਰੀਅਲ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸੀ. ਬਲੈਂਕ ਨੇ ਕਿਹਾ, ‘‘ਪਾਕਿਸਤਾਨ ਵਿੱਚ ਭਾਰਤੀ ਵਿਰੋਧੀ ਕਾਰਵਾਈਆਂ ਵਾਲੇ ਅੱਤਵਾਦੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਭਾਰਤ ਹਮਲਾ ਨਹੀਂ ਕਰ ਸਕਦਾ। ਜੇ ਪਾਕਿਸਤਾਨ ਕੋਲ ਪਰਮਾਣੂ ਬੰਬ ਨਾ ਹੁੰਦਾ ਤਾਂ ਭਾਰਤ ਨੇ ਪਾਕਿ ‘ਤੇ ਹਮਲਾ ਕਰ ਦੇਣਾ ਸੀ।” ਉਨ੍ਹਾਂ ਕਿਹਾ ਕਿ ਰੂਸ ਤੇ ਚੀਨ ਵਿਚਾਲੇ 8 ਹਜ਼ਾਰ ਕਿਲੋਮੀਟਰ ਲੰਮੀ ਸਰਹੱਦ ਦਾ ਵਿਵਾਦ ਸੀ। ਦੋਵੇਂ ਮੁਲਕ ਪਰਮਾਣੂ ਹਥਿਆਰਾਂ ਨਾਲ ਲੈਸ ਹਨ। ਇਸ ਕਰ ਕੇ ਉਨ੍ਹਾਂ ਨੇ ਆਪਸ ਵਿੱਚ ਕਿਸੇ ਲੜਾਈ-ਝਗੜੇ ਦੀ ਥਾਂ ਗੱਲਬਾਤ ਰਾਹੀਂ ਇਸ ਸਰਹੱਦੀ ਵਿਵਾਦ ਨੂੰ ਹੱਲ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਕਾਂ ਦੇ ਪਰਮਾਣੂ ਹਥਿਆਰਾਂ ਨਾਲ ਲੈਸ ਹੋਣ ਕਾਰਨ ਆਪਸੀ ਟਕਰਾਅ ਟਲ ਗਿਆ। ਇਸੇ ਤਰ੍ਹਾਂ ਠੰਢੀ ਜੰਗ ਵੇਲੇ ਸੋਵੀਅਤ ਸੰਘ ਪੂਰੇ ਯੂਰਪ ਨੂੰ ਪਰਮਾਣੂ ਹਥਿਆਰਾਂ ਨਾਲ ਤਬਾਹ ਕਰ ਸਕਦਾ ਸੀ, ਪਰ ਇਸ ਦੇ ਜੁਆਬ ਵਿੱਚ ਅਮਰੀਕਾ ਨੇ ਸੋਵੀਅਤ ਸੰਘ ‘ਤੇ ਵੀ ਅਜਿਹੀ ਕਾਰਵਾਈ ਕਰ ਦੇਣੀ ਸੀ। ਸ੍ਰੀ ਬਲੈਂਕ ਅਨੁਸਾਰ ਦੋ ਦੇਸ਼ਾਂ ਦੇ ਪ੍ਰਮਾਣੂ ਸੰਪੰਨ ਹੋਣ ਨਾਲ ਆਪਸੀ ਲੜਾਈ ਦੀਆਂ ਸੰਭਾਵਨਾਵਾਂ ਘੱਟ ਹੋਈਆਂ ਹਨ।



Archive

RECENT STORIES