Posted on March 30th, 2014

ਲਾਪਤਾ ਹੋਏ ਜਹਾਜ਼ 'ਚ ਸਵਾਰ ਸਨ ਪੰਜ ਅਮਰੀਕੀ ਖੁਫੀਆ ਏਜੰਟ
ਲੰਡਨ- ਮਲੇਸ਼ੀਆ ਦੇ ਲਾਪਤਾ ਜਹਾਜ਼ ਦੇ ਹਾਦਸਾ-ਗ੍ਰਸਤ ਹੋਣ ਸਬੰਧੀ ਅਮਰੀਕਾ ਦਾ ਸ਼ੱਕੀ ਭੂਮਿਕਾ ਬਾਰੇ ਇਕ ਕਹਾਣੀ ਸਾਹਮਣੇ ਆਈ ਹੈ। ਇਸ ਅਨੁਸਾਰ ਅਮਰੀਕਾ ਅਫਗਾਨਿਸਤਾਨ ਤੋਂ ਆਪਣੇ ਕਮਾਂਡ ਐਂਡ ਕੰਟਰੋਲ ਸਿਸਟਮ ਨੂੰ ਹਥਿਆਰਾਂ ਸਮੇਤ ਵਾਪਸ ਭੇਜ ਰਿਹਾ ਸੀ ਤਾਂ ਤਾਲਿਬਾਨ ਨੇ ਉਸ 'ਤੇ ਕਬਜ਼ਾ ਕਰ ਲਿਆ। ਇਸ ਸਿਸਟਮ ਦਾ ਵਜ਼ਨ 20 ਟਨ ਸੀ। ਇਹ ਘਟਨਾ ਫਰਵਰੀ ਮਹੀਨੇ ਵਾਪਰੀ। ਤਾਲਿਬਾਨ ਇਸ ਨੂੰ ਰੂਸ ਜਾਂ ਚੀਨ ਨੂੰ ਵੇਚ ਦੇਣਾ ਚਾਹੁੰਦਾ ਸੀ। ਰੂਸ ਓਦੋਂ ਯੂਕਰੇਨ ਵਿਵਾਦ 'ਚ ਉਲਝਿਆ ਸੀ, ਜਦ ਕਿ ਚੀਨ ਤਕਨੀਕ ਦਾ ਭੁੱਖਾ ਹੈ। ਇਸ ਲਈ ਉਸ ਨੇ ਅੱਠ ਵਿਗਿਆਨੀਆਂ ਨੂੰ ਸਿਸਟਮ ਨੂੰ ਚੈੱਕ ਕਰਨ ਭੇਜਿਆ ਤੇ ਕਰੋੜਾਂ ਡਾਲਰ ਦੇਣ ਨੂੰ ਰਾਜ਼ੀ ਹੋ ਗਿਆ।
ਮਾਰਚ ਦੇ ਸ਼ੁਰੂ 'ਚ ਹਿਰਾਸਤ ਤੋਂ ਬਚਣ ਲਈ ਅੱਠ ਵਿਗਿਆਨੀ ਇਨ੍ਹਾਂ ਛੇ ਕਰੇਟਾਂ ਨੂੰ ਲੈ ਕੇ ਮਲੇਸ਼ੀਆ ਪੁੱਜੇ। ਕਾਰਗੋ ਨੂੰ ਅੰਬੈਸੀ ਵਿੱਚ ਸਖਤ ਸੁਰੱਖਿਆ ਹੇਠ ਰੱਖਿਆ ਗਿਆ। ਓਧਰ ਇਜ਼ਰਾਈਲ ਦੀ ਮਦਦ ਨਾਲ ਅਮਰੀਕਾ ਵੀ ਆਪਣੇ ਕਾਰਗੋ ਨੂੰ ਲੱਭਣ ਲੱਗਾ। ਚੀਨ ਨੂੰ ਲੱਗਾ ਕਿ ਇਸ ਨੂੰ ਯਾਤਰੀ ਜਹਾਜ਼ 'ਚ ਲਿਜਾਣਾ ਵੱਧ ਸੁਰੱਖਿਅਤ ਹੋਵੇਗਾ। ਕੁਆਲਾਲੰਪੁਰ ਤੋਂ ਬੀਜਿੰਗ ਤੱਕ ਉਡਾਣ ਸਾਢੇ ਚਾਰ ਘੰਟੇ 'ਚ ਪਹੁੰਚਦੀ ਹੈ। ਗੜਬੜ ਇਹ ਹੋਈ ਕਿ ਜਹਾਜ਼ 'ਚ ਪੰਜ ਅਮਰੀਕੀ ਤੇ ਇਜ਼ਰਾਈਲੀ ਏਜੰਟ ਸਵਾਰ ਸਨ। ਜਦੋਂ ਮਲੇਸ਼ੀਆ ਏਅਰਲਾਈਨ ਦਾ ਜਹਾਜ਼ ਐਮ ਐਚ-370 ਮਲੇਸ਼ਿਆਈ ਹਵਾਈ ਖੇਤਰ ਨੂੰ ਛੱਡਣ ਵਾਲਾ ਸੀ ਤੇ ਵੀਅਤਨਾਮ ਏਅਰ ਕੰਟਰੋਲ ਨਾਲ ਸੰਪਰਕ ਜੋੜ ਰਿਹਾ ਸੀ ਤਾਂ ਇਕ ਅਮਰੀਕੀ ਨੇ ਰਡਾਰ ਨੂੰ ਸਿਗਨਲ ਦੇਣ ਵਾਲੇ ਏਅਰ ਬੋਰਨ ਅਰਲੀ-ਵਾਰਨਿੰਗ ਸਿਸਟਮ ਨੂੰ ਬੰਦ ਕਰ ਦਿੱਤਾ। ਫਿਰ ਇਨ੍ਹਾਂ ਪੰਜ ਏਜੰਟਾਂ ਨੇ ਜਹਾਜ਼ 'ਤੇ ਕਬਜ਼ਾ ਕਰ ਲਿਆ ਤੇ ਇਸ ਨੂੰ ਫਿਲੀਪੀਨਜ਼ ਜਾਂ ਗੁਆਮ ਲਿਜਾਣ ਲਈ ਕਿਹਾ, ਕਿਉਂਕਿ ਦੱਖਣੀ ਚੀਨ ਸਾਗਰ ਦੇ ਹਵਾਈ ਖੇਤਰ ਦੀ ਨਿਗਰਾਨੀ ਚੀਨੀ ਰਡਾਰ ਤੇ ਸੈਟੇਲਾਈਟ ਰਾਹੀਂ ਕੀਤੀ ਜਾਂਦੀ ਹੈ। ਮਲੇਸ਼ੀਅਨ, ਥਾਈ ਤੇ ਭਾਰਤ ਦੇ ਫੌਜੀ ਰਾਡਰਾਂ ਨੇ ਇੱਕ ਅਣਜਾਣੇ ਰਾਹ ਜਾਂਦੇ ਹਵਾਈ ਜਹਾਜ਼ ਦੀ ਪਛਾਣ ਕਰ ਲਈ, ਪਰ ਪ੍ਰਤੀਕਿਰਿਆ ਨਹੀਂ ਦਿੱਤੀ। ਜਹਾਜ਼ ਦੱਖਣ ਸੁਮਾਟਰਾ, ਇੰਡੋਨੇਸ਼ੀਆ ਦੇ ਛੋਟੇ ਟਾਪੂ ਸਮੂਹ ਅਨਮਬਸ ਅਤੇ ਦੱਖਣੀ ਭਾਰਤ ਨਾਲ ਉਡਦਾ ਹੋਇਆ ਮਾਲਦੀਵ 'ਚ ਉਤਰਿਆ ਤੇ ਈਂਧਨ ਭਰਵਾਇਆ। ਇਸ ਤੋਂ ਬਾਅਦ ਜਹਾਜ਼ ਨੇ ਆਪਣੀ ਉਡਾਣ ਨੂੰ ਹਿੰਦ ਮਹਾਸਾਗਰ ਵਿੱਚ ਅਮਰੀਕੀ ਏਅਰ-ਬੇਸ ਗਾਰਸੀਆ ਡਿਆਗੋ ਵੱਲ ਲਿਜਾਣਾ ਜਾਰੀ ਰੱਖਿਆ। ਉਥੋਂ ਕਾਰਗੋ ਅਤੇ ਬਲੈਕ ਬਾਕਸ ਨੂੰ ਕੱਢ ਦਿੱਤਾ ਗਿਆ ਤੇ ਇਸ ਨੂੰ ਰਿਮੋਰਟ ਦੀ ਮਦਦ ਨਾਲ ਡੇਗ ਦਿੱਤਾ ਗਿਆ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026