Posted on March 28th, 2014

ਅਮਰਿੰਦਰ ਸਿੰਘ ਨੂੰ ਹਵਾਈ ਮਹਿਲ ਉਸਾਰਣ ਵਾਲਾ ਫੁਕਰਾ ਦੱਸਿਆ
ਅੰਮ੍ਰਿਤਸਰ- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਪਲਟ ਵਾਰ ਕਰਦਿਆਂ ਕਿਹਾ ਕਿ ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੈਪਟਨ ਰਜਵਾੜਾਸ਼ਾਹੀ ਦਾ ਉਹ ਵਾਰਿਸ ਹੈ, ਜੋ ਸਮਾਂ ਬਦਲ ਜਾਣ ਦੇ ਬਾਵਜੂਦ ਵੀ ਸਚਾਈ ਪ੍ਰਤੀ ਅੱਖਾਂ ਮੁੰਦੀ ਬੈਠਾ ਹੈ।
ਮਜੀਠੀਆ ਸ਼੍ਰੋਮਣੀ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਵੇਰਕਾ ਬਾਈਪਾਸ ਨੇੜੇ ਹੋਏ ਹਲਕਾ ਪੂਰਬੀ ਨਾਲ ਸਬੰਧਿਤ ਅਕਾਲੀ ਵਰਕਰਾਂ ਦੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਵਰਕਰਾਂ ਨੂੰ ਚੋਣਾ ਲਈ ਕਰਮਕੱਸੇ ਕਰਨ ਲਈ ਕਮਰਕੱਸੇ ਕਰਨ ਦੀ ਅਪੀਲ ਕਰ ਰਹੇ ਸਨ, ਨੇ ਕਿਹਾ ਕਿ ਕੈਪਟਨ ਰਜਵਾੜਾਸ਼ਾਹੀ ਸ਼ਾਸਨ ਦਾ ਬੁੱਝ ਰਿਹਾ ਉਹ ਸਿਆਸੀ ਚਿਰਾਗ਼ ਹੈ, ਜਿਸ ਨੂੰ ਪੰਜਾਬ ਦੇ ਲੋਕ ਦੋ ਵਾਰ ਬੁਰੀ ਤਰਾਂ ਨਕਾਰ ਚੁਕੇ ਹਨ।
ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਦੌਰ ਵਿੱਚ ਵੀ ਕੈਪਟਨ ਵੱਲੋਂ ਆਪਣੇ ਆਪ ਨੂੰ ਮਹਾਰਾਜਾ ਸਮਝਣ ਦਾ ਭਰਮ ਪਾਲਣਾ ਰਜਵਾੜਾਸ਼ਾਹੀ ਦੀ ਬਿਮਾਰ ਮਾਨਸਿਕਤਾ ਤੋਂ ਪੀੜਤ ਹੋਣ ਦੀ ਨਿਸ਼ਾਨੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਲੋਕਤੰਤਰੀ ਪ੍ਰਣਾਲੀ ਨੂੰ ਲਤਾੜਨ ਦਾ ਗੁਨਾਹ ਕਰਨ ਵਾਲੇ ਅਜਿਹੇ ਰਾਜਿਆਂ, ਤਾਨਾਸ਼ਾਹਾਂ ਅਤੇ ਹੁਕਮਰਾਨਾਂ ਨੂੰ ਸਦਾ ਹੀ ਨਕਾਰਦੇ ਆਏ ਹਨ ।
ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਬਾਣ ਦਾਗਣ ਦਾ ਸਿਲਸਿਲਾ ਜਾਰੀ ਰੱਖਦਿਆਂ ਉਨ੍ਹਾਂ ਨੂੰ ਹਵਾਈ ਮਹਿਲ ਉਸਾਰਣ ਵਾਲਾ ਫੁਕਰਾ ਦੱਸਿਆ। ਉਹਨਾਂ ਕਿਹਾ ਕਿ ਹਮੇਸ਼ਾਂ ਦੀ ਤਰਾਂ ਫੋਕੀਆਂ ਫੜਾਂ ਮਾਰ ਕੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਣ ਦੀ ਕੈਪਟਨ ਦੀ ਕੋਸ਼ਿਸ਼ ਅੱਜ ਵੀ ਬਾ-ਦਸਤੂਰ ਜਾਰੀ ਹੈ। ਕੈਪਟਨ ਸਿੰਘ ਨੂੰ ਆਮ ਜਨਤਾ ਦੇ ਮਸਲਿਆਂ ਅਤੇ ਗ਼ਰੀਬ ਵਰਗ ਦੀਆਂ ਦੁੱਖਾਂ-ਤਕਲੀਫ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਲੋਕਾਂ ਦੀ ਬਾਂਹ ਫੜਨ ਦੀ ਉਹ ਲੋੜ ਹੀ ਸਮਝ ਸਕਦਾ। ਉਹ ਸਿਰਫ਼ ਤੇ ਸਿਰਫ਼ ਭੜਕਾਊਂ ਭਾਸ਼ਣਾਂ ਦਾ ਜਾਲ ਬੁਣ ਕੇ ਭੰਬਲਭੂਸਾ ਖੜਾ ਕਰਨਾ ਚਾਹੁੰਦੇ ਹਨ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ।
ਮਜੀਠੀਆ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੁਆਰਾ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਮਜ਼ਬੂਤ ਉਮੀਦਵਾਰ ਅਰੁਣ ਜੇਤਲੀ ਹੀ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਨ ਦੇ ਕਾਬਲ ਹਨ ਜਦਕਿ ਕਾਂਗਰਸ ਵਲੋਂ ਧੱਕੇ ਨਾਲ ਟਿਕਟ ਦੇਕੇ ਭੇਂਜੇ ਗਏ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵਿਚ ਕਾਂਗਰਸ ਸਰਕਾਰ ਤੇ ਪੰਜਾਬ ਵਿਚ ਖੁਦ ਮੁੱਖ ਮੰਤਰੀ ਹੁੰਦਿਆ ਅੰਮ੍ਰਿਤਸਰ ਨੂੰ ਵਿਕਾਸ ਪੱਖੋਂ ਅਣਗੌਲਿਆ ਕੀਤਾ ਹੈ, ਇਸ ਲਈ ਅਜਿਹੇ ਲੀਡਰ ਤੋਂ ਇਸ ਪਵਿੱਤਰ ਨਗਰੀ ਦੇ ਲੋਕ ਕਿਸ ਤਰਾਂ ਵਿਸ਼ਵਾਸ਼ ਕਰਨਗੇ।
ਮਜੀਠੀਆ ਨੇ ਕੈਪਟਨ ਤੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਜਿਸ ਲੀਡਰ ਦੀ ਵਿਧਾਇਕ ਹੁੰਦਿਆ ਵਿਧਾਨ ਸਭਾ ਵਿਚ 95 ਫੀਸਦੀ ਗੈਰ ਹਾਜ਼ਰੀ ਰਹੀ ਹੋਵੇ ਤੇ ਪਟਿਆਲਾ ਵਿਧਾਨ ਸਭਾ ਹਲਕੇ ਦੇ ਵਿਚ ਨਜ਼ਰ ਨਾ ਆਉਣ ਕਾਰਣ ਉਥੋਂ ਦੇ ਲੋਕਾਂ ਨੇ ਗੁਮਸ਼ੁੰਦਗੀ ਦੇ ਇਤਿਹਾਰ ਲਗਾਏ ਹੋਣ, ਉਹ ਅੰਮ੍ਰਿਤਸਰ ਦੇ ਲੋਕਾਂ ਦੀਆ ਆਸਾਂ ਤੇ ਖਰਾ ਨਹੀ ਉਤਰ ਸਕਦਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026