Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਵਿੱਚ ਦਵਿੰਦਰ ਸਿੰਘ ਬੋਪਾਰਾਏ ਸਣੇ ਡਰੱਗ ਕਾਬੂ

Posted on March 26th, 2014

<p>ਦਵਿੰਦਰ ਸਿੰਘ ਬੋਪਾਰਾਏ<br></p>



ਸੈਕਰਾਮੈਂਟੋ- ਦਵਿੰਦਰ ਸਿੰਘ ਬੋਪਾਰਾਏ ਤੇ ਉਸ ਦੀ ਸਾਥਣ ਸੇਬਲੇ ਜਿਬਰੀਗ ਜ਼ਿਆਹਦੇਅਰ; ਜੋ ਔਰੋਗ ਕੋਲੋਰੈਡੋ, ਅਮਰੀਕਾ ਨਾਲ ਸਬੰਧਤ ਹੈ, ਨੂੰ ਨਸ਼ੀਲੇ ਪਦਾਰਥਾਂ ਦੇ ਵੱਡੇ ਪੱਧਰ ਦੇ ਕਾਰੋਬਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਸਿੰਥੈਟਿਕ ਡਰੱਗ ਸਪਾਈਸ ਦੇ 12000 ਪੈਕੇਟ ਵੀ ਬਰਾਮਦ ਕੀਤੇ ਗਏ ਹਨ।

ਜਾਂਚਕਾਰਾਂ ਦਾ ਕਹਿਣਾ ਹੈ ਕਿ ਉਹ ਦੋਵਾਂ ਵਿਚਾਲੇ ਡਰੱਗ ਨੂੰ ਲੈ ਕੇ ਸਬੰਧ ਹੋਣ ਦੇ ਸ਼ੱਕ ਦੇ ਆਧਾਰ ’ਤੇ ਹੀ ਇਨ੍ਹਾਂ ਤਕ ਪੁੱਜੇ ਸਨ। ਪੁਲੀਸ ਨੇ 54 ਸਾਲਾ ਬੋਪਾਰਾਏ ਤੋਂ ਇਸ ਪਦਾਰਥ ਦੇ ਕਈ ਸੈਂਕੜੇ ਪੈਕੇਟ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰੀਆਂ ਮਗਰੋਂ ਉਨ੍ਹਾਂ ਨੂੰ ਔਰੋਗ ਦੇ ਸਟੋਰੇਜ ਵਿੱਚ ਵੱਡੀ ਮਾਤਰਾ ਵਿੱਚ ਡਰੱਗ ਮਿਲੀ ਤੇ ਫਿਰ ਉਨ੍ਹਾਂ ਨੂੰ ਲੱਗਿਆ ਕਿ ਉਹ ਸੰਭਾਵੀ ਤੌਰ ’ਤੇ ਡਿਸਟਰੀਬਿਊਸ਼ਨ ਦੇ ਮਾਮਲੇ ਨਾਲ ਨਜਿੱਠ ਰਹੇ ਹਨ। ਪੁਲੀਸ ਅਨੁਸਾਰ ਹੁਣ ਬਹੁਤ ਕੁਝ ਦਾ ਪਤਾ ਲਾਉਣਾ ਬਾਕੀ ਹੈ ਕਿ ਇਹ ਕਿੱਥੋਂ ਆਉਂਦੀ ਹੈ ਤੇ ਕੌਣ ਇਸ ਨੂੰ ਵੇਚ ਰਿਹਾ ਹੈ।

ਸਪਾਈਸ ਦੇ ਲੇਬਲ ’ਤੇ ਇਕ ਜੋਕਰ ਦੀ ਤਸਵੀਰ ਬਣੀ ਹੋਈ ਹੈ ਅਤੇ ਇਸ ਪੈਕੇਜਿੰਗ ਉੱਤੇ ਲਿਖਿਆ ਹੋਇਆ ਹੈ ਕਿ 50 ਸੂਬਿਆਂ ਵਿੱਚ ਇਹ ਕਾਨੂੰਨੀ ਹੈ।  ਪੁਲੀਸ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ; ਤੇ ਇਹ ਸਪਾਈਸ ਸਾਈਕੋਐਕਟਿਵ ਡਿਜ਼ਾਈਨਰ ਡਰੱਗ ਹੈ। ਪੁਲੀਸ ਨੇ ਤਿੰਨ ਤਲਾਸ਼ੀ ਵਾਰੰਟ ਜਾਰੀ ਕਰਵਾ ਕੇ ਸਪਾਈਸ ਦੇ ਭੰਡਾਰਾਂ ਦਾ ਪਤਾ ਲਾਇਆ ਹੈ। ਇਹ ਸਪਾਈਸ ਸੁਲਫੇ ਦੀ ਨਕਲ ਹੈ।’’ ਇਹ ਇਕ ਸਾਈਕੋਐਕਟਿਵ ਡਿਜ਼ਾਈਨਰ ਡਰੱਗ ਹੈ, ਜੋ ਕੁਦਰਤੀ ਜੜ੍ਹੀਆਂ-ਬੂਟੀਆਂ ਤੋਂ ਅਤੇ ਸਿੰਥੈਟਿਕ ਰਸਾਇਣਾਂ ਦੇ ਸਪਰੇਅ ਨਾਲ ਤਿਆਰ ਕੀਤੀ ਗਈ ਹੈ। ਇਹ ਸੁਲਫ਼ੇ ਤੋਂ 800 ਗੁਣਾ ਵੱਧ ਅਸਰਦਾਇਕ ਹੈ। ਇਹ ਬਹੁਤ ਖ਼ਤਰਨਾਕ ਡਰੱਗ ਹੈ। ਦੋਵੇਂ ਮਸ਼ਕੂਕ 50,000 ਡਾਲਰ ਦੀ ਬੌਂਡ ’ਤੇ ਰੱਖੇ ਗਏ ਹਨ।  ਇਨ੍ਹਾਂ ’ਤੇ ਡਰੱਗਜ਼ ਨਾਲ ਸਬੰਧਤ ਕਈ ਦੋਸ਼ ਲੱਗੇ ਹੋਏ ਹਨ।



Archive

RECENT STORIES