Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਯੂਕਰੇਨ ਸੰਕਟ-ਰੂਸ ਜੀ-8 'ਚੋਂ ਮੁਅੱਤਲ

Posted on March 25th, 2014


ਵਸ਼ਿੰਗਟਨ- ਕਰੀਮੀਆ ਉਪਰ ਕਬਜੇ ਨੂੰ ਲੈ ਕੇ ਜੀ-8 ਦੇਸ਼ਾਂ ਦੇ ਸਮੂੰਹ ਵਿਚੋਂ ਰੂਸ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਯੁਕਰੇਨ ਵਿਚ ਘੁਸਪੈਠ ਜਾਰੀ ਰੱਖੀ ਤਾਂ ਉਸ ਵਿਰੁੱਧ ਸਖਤ ਆਰਥਿਕ ਪਾਬੰਦੀਆਂ ਲਾਈਆਂ ਜਾਣਗੀਆਂ। ਅਮਰੀਕਾ ਤੇ 6 ਹੋਰ ਚੋਟੀ ਦੀਆਂ ਆਰਥਿਕ ਸ਼ਕਤੀਆਂ ਨੇ ਸੋਚੀ ਵਿਚ ਰੂਸ ਵਲੋਂ ਅਯੋਜਿਤ ਕੀਤੇ ਜਾਣ ਵਾਲੇ ਜੀ-8 ਸੰਮੇਲਨ ਨੂੰ ਰੱਦ ਕਰ ਦਿੱਤਾ ਹੈ। 

ਜੀ-7 ਦੇਸ਼ਾਂ ਵੱਲੋਂ ਇਹ ਕਦਮ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਉਪਰ ਦਬਾਅ ਪਾਉਣ ਦੇ ਮੰਤਵ ਨਾਲ ਚੁੱਕੇ ਗਏ ਹਨ। ਹੇਗ ਵਿਚ ਹੋਏ ਹੰਗਾਮੀ ਸੰਮੋਲਨ ਵਿਚ ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨੀ, ਫਰਾਂਸ, ਇਟਲੀ ਤੇ ਜਪਾਨ ਦੇ ਆਗੂਆਂ, ਜੋ 16 ਸਾਲ ਪਹਿਲਾਂ ਰੂਸ ਨੂੰ ਆਪਣੇ ਸਮੂੰਹ ਵਿਚ ਸ਼ਾਮਿਲ ਕਰਨ ਤੋਂ ਬਾਅਦ ਪਹਿਲੀ ਵਾਰ ਮਿਲੇ ਸਨ, ਨੇ ਜੀ-8 ਸੰਮੇਲਨ ਰੱਦ ਕਰ ਦਿੱਤਾ ਤੇ ਇਹ ਸੰਮੇਲਨ ਰੂਸ ਤੋਂ ਬਿਨਾਂ ਬਰੱਸਲਜ਼ ਵਿਚ ਕਰਵਾਉਣ ਦਾ ਨਿਰਨਾ ਲਿਆ। ਜੀ-7 ਦੇਸ਼ਾਂ ਨੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਅਸੀਂ ਜੀ-8 ਵਿਚ ਆਪਣੀ ਸ਼ਮੂਲੀਅਤ ਨੂੰ ਓਦੋਂ ਤੱਕ ਮੁਲਤਵੀ ਕਰਦੇ ਹਾਂ ਜਦੋਂ ਤੱਕ ਅਰਥ ਭਰਪੂਰ ਵਿਚਾਰ ਵਟਾਂਦਰੇ ਲਈ ਮਹੌਲ ਨਹੀਂ ਬਣ ਜਾਂਦਾ। ਜੀ-7 ਸਮੂੰਹ ਨੇ ਯੁਕਰੇਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਅਜ਼ਾਦੀ ਪ੍ਰਤੀ ਆਪਣਾ ਸਮਰਥਨ ਮੁੜ ਦੁਹਰਾਇਆ ਹੈ।



Archive

RECENT STORIES