Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਦੀ ਵਾਸੀਆਂ ਦੀ ਜ਼ਮੀਨ ਹੜੱਪਣ ਤੋਂ ਪੈਦਾ ਹੋ ਰਹੇ ਹਨ ਨਕਸਲੀ: ਸੁਪਰੀਮ ਕੋਰਟ

Posted on March 25th, 2014


ਨਵੀਂ ਦਿੱਲੀ- ਆਦੀ ਵਾਸੀਆਂ ਦੀ ਜ਼ਮੀਨ, ਅਮੀਰ ਤੇ ਰਸੂਖਦਾਰ ਤਬਕੇ ਦੇ ਲੋਕਾਂ ਨੂੰ ਟ੍ਰਾਂਸਫਰ ਕਰਨ ਦੇ ਰੁਝਾਨ ‘ਤੇ ਸੁਪਰੀਮ ਕੋਰਟ ਨੇ ਸਖਤ ਨਾਰਾਜ਼ਗੀ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹੇ ਰੁਝਾਨ ਕਾਰਨ ਹੀ ਉਨ੍ਹਾਂ ਇਲਾਕਿਆਂ ਵਿੱਚ ਨਕਸਲੀ ਪੈਦਾ ਹੋ ਰਹੇ ਹਨ।

ਅਦਾਲਤ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਸਮੇਤ ਕਈ ਪ੍ਰਭਾਵਸ਼ਾਲੀ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕਬਾਈਲੀ ਲੋਕਾਂ ਦੀ ਜ਼ਮੀਨ ਟ੍ਰਾਂਸਫਰ ਕਰਨ ਦੇ ਦੋਸ਼ ਸੰਬੰਧੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਹੈ। ਜਸਟਿਸ ਕੇ ਐਸ ਰਾਧਾਕ੍ਰਿਸ਼ਨਨ ਅਤੇ ਵਿਕਰਮਜੀਤ ਸੇਨ ਦੀ ਬੈਂਚ ਨੇ ਕੇਸ ਦੀ ਸੁਣਵਾਈ ਵੇਲੇ ਟਿੱਪਣੀ ਕੀਤੀ ਕਿ ਆਦੀ ਵਾਸੀਆਂ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਹਨ। ਜੇ ਅਦਾਲਤ ਜਾਂ ਸਰਕਾਰ ਤੋਂ ਸੁਰੱਖਿਆ ਨਾ ਮਿਲੇਗੀ ਤਾਂ ਉਹ ਨਕਸਲੀ ਬਣਨ ਨੂੰ ਮਜ਼ਬੂਰ ਹੋ ਜਾਣਗੇ। ਬੈਂਚ ਨੇ ਕਿਹਾ, ‘ਕੀ ਅਸੀਂ ਅੱਖਾਂ ਬੰਦ ਕਰ ਕੇ ਇਹ ਸਭ ਦੇਖਦੇ ਰਹੀਏ।’ ਪ੍ਰਭਾਵਸ਼ਾਲੀ ਲੋਕ ਕਬਾਈਲੀ ਲੋਕਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਹੜੱਪ ਰਹੇ ਹਨ।

ਇਹ ਪਟੀਸ਼ਨ ਰਮੇਸ਼ ਕੁਮਾਰ ਰਾਹੀ ਨਾਮ ਦੇ ਵਿਅਕਤੀ ਨੇ ਦਾਖਲ ਕੀਤੀ ਹੈ। ਸੁਪਰੀਮ ਕੋਰਟ ਨੇ ਇਸ ਸੰਬੰਧੀ ਇਲਾਕੇ ਦੇ ਡਿਪਟੀ ਕੁਲੈਕਟਰ ਨੂੰ ਦੋਸ਼ਾਂ ਦੀ ਜਾਂਚ ਕਰ ਕੇ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ।



Archive

RECENT STORIES