Posted on March 24th, 2014

ਕੁਆਲਾਲੰਪੁਰ- ਮਲੇਸ਼ੀਆ ਦਾ 239 ਲੋਕਾਂ ਨੂੰ ਲੈ ਕੇ ਲਾਪਤਾ ਹੋਇਆ ਜਹਾਜ਼ ਹਿੰਦ ਮਹਾਂਸਾਗਰ ਦੇ ਦੱਖਣੀ ਹਿੱਸੇ ਵਿੱਚ ਹਾਦਸਾਗ੍ਰਸਤ ਹੋ ਚੁੱਕਿਆ ਹੈ ਤੇ ਇਸ ਵਿੱਚ ਸਵਾਰ ਲੋਕਾਂ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ। ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੇ ਇਹ ਐਲਾਨ ਕੀਤਾ। ਇਸ ਜਹਾਜ਼ ਦੀ ਹੋਣੀ ਬਾਰੇ ਇਸ ਬਿਆਨ ਨਾਲ ਸਾਰੀਆਂ ਕਿਆਸਅਰਾਈਆਂ ਠੱਪ ਹੋ ਗਈਆਂ ਹਨ।
ਨਜੀਬ ਨੇ ਵਿਸ਼ੇਸ਼ ਤੌਰ ’ਤੇ ਬੁਲਾਈ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਬਹੁਤ ਦੁੱਖ ਨਾਲ ਉਹ ਦੱਸ ਰਹੇ ਹਨ ਕਿ ਐਮਐਚ 370 ਜਹਾਜ਼ ਹਿੰਦ ਮਹਾਂਸਾਗਰ ਦੇ ਦੱਖਣੀ ਹਿੱਸੇ ਵਿੱਚ ਡਿੱਗ ਕੇ ਤਬਾਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਤਾਨਵੀ ਸੈਟੇਲਾਈਟ ਕੰਪਨੀ ਇਨਮਾਰਸੈਟ ਤੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਇਹ ਹੀ ਸਿੱਟਾ ਨਿਕਲਦਾ ਹੈ ਕਿ ਇਸ ਜਹਾਜ਼ ਨੇ ਦੱਖਣੀ ਲਾਂਘੇ ਵੱਲ ਉਡਾਣ ਭਰੀ ਸੀ। ਇਸ ਦੌਰਾਨ ਇਸ ਦੀ ਆਖਰੀ ਪੁਜ਼ੀਸ਼ਨ ਹਿੰਦ ਮਹਾਂਸਾਗਰ ਦੇ ਦੱਖਣ ਵਿੱਚ ਵਿਚਕਾਰ ਜਿਹੇ ਸੀ। ਇਹ ਖੇਤਰ ਪਰਥ ਦੇ ਪੱਛਮ ਵਿੱਚ ਪੈਂਦਾ ਹੈ।
ਇਹ ਬਹੁਤ ਦੁਰੇਡਾ ਖੇਤਰ ਹੈ ਤੇ ਲੈਂਡਿੰਗ ਦੀ ਤਾਂ ਕਿਤੇ ਦੂਰ ਤੱਕ ਸੰਭਾਵਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਖੁੱਲ੍ਹੇਪਣ ਪ੍ਰਤੀ ਵਚਨਬੱਧਤਾ ਤੇ ਪੀੜਤਾਂ ਦੇ ਪਰਿਵਾਰਾਂ ਦੇ ਸਤਿਕਾਰ ਵਜੋਂ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਨ੍ਹਾਂ ਦੋ ਸਿਧਾਂਤਾਂ ਨੂੰ ਲੈ ਕੇ ਹੀ ਇਹ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਲੇਸ਼ਿਆਈ ਏਅਰਲਾਈਨਜ਼ ਦੇ ਅਧਿਕਾਰੀ ਪਹਿਲਾਂ ਹੀ ਯਾਤਰੀਆਂ ਦੇ ਪਰਿਵਾਰਾਂ ਤੇ ਜਹਾਜ਼ ਦੇ ਅਮਲੇ ਦੇ ਪਰਿਵਾਰਾਂ ਨਾਲ ਇਹ ਨਵੀਂ ਜਾਣਕਾਰੀ ਸਾਂਝੀ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਹ ਮੀਡੀਆ ਨੂੰ ਬੇਨਤੀ ਕਰਦੇ ਹਨ ਕਿ ਪਰਿਵਾਰਾਂ ਦੀ ਨਿੱਜਤਾ ਦਾ ਧਿਆਨ ਰੱਖਣ ਤੇ ਉਨ੍ਹਾਂ ਨੂੰ ਇਸ ਔਖੀ ਘੜੀ ਜਿੱਚ ਨਾ ਕਰਨ। 17 ਦਿਨ ਪਹਿਲਾਂ ਲਾਪਤਾ ਹੋਏ ਇਸ ਜਹਾਜ਼ ਵਿੱਚ ਪੰਜ ਭਾਰਤੀ ਯਾਤਰੀਆਂ ਸਣੇ 239 ਲੋਕ ਸਵਾਰ ਸਨ। ਪੇਇਚਿੰਗ ਜਾ ਰਿਹਾ ਇਹ ਜਹਾਜ਼ ਕੁਆਲਾਲੰਪੁਰ ਤੋਂ ਉਡਾਣ ਭਰਨ ਤੋਂ ਘੰਟੇ ਅੰਦਰ ਹੀ ਰਾਡਾਰ ਤੋਂ ਲਾਂਭੇ ਹੋ ਗਿਆ ਸੀ। ਇਸ ਜਹਾਜ਼ ਵਿੱਚ 154 ਚੀਨ ਦੇ ਲੋਕ, 38 ਮਲੇਸ਼ਿਆਈ, 7 ਇੰਡੋਨੇਸ਼ਿਆਈ, 6 ਆਸਟਰੇਲਿਆਈ, 5 ਭਾਰਤੀ, 4 ਅਮਰੀਕੀ ਤੇ ਦੋ ਕੈਨੇਡਿਆਈ ਨਾਗਰਿਕ ਸਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026