Posted on March 24th, 2014

ਲਾਹੌਰ- ਪਾਕਿਸਤਾਨੀ ਸਿਵਲ ਸੁਸਾਇਟੀ ਨੇ ਮੋਮਬੱਤੀ ਮਾਰਚ ਕੀਤਾ ਤੇ ਸ਼ਹੀਦ ਭਗਤ ਸਿੰਘ ਦੇ 83ਵੇਂ ਸ਼ਹੀਦੀ ਦਿਹਾੜੇ `ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭ ਨੇ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਦੇ ਨਾਮ `ਤੇ ਰੱਖਣ ਦੀ ਮੰਗ ਵੀ ਕੀਤੀ ਮਨੁੱਖੀ ਹੱਕਾਂ ਦੇ ਵੱਡੀ ਗਿਣਤੀ ਕਾਰਕੁਨਾਂ ਨੇ ਸ਼ਾਦਮਾਨ ਚੌਕ `ਚ ਸ਼ਹੀਦ ਭਗਤ ਸਿੰਘ ਦੀ ਫੋਟੋ ਰੱਖ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਪੀ ਐਮ ਐਲ-ਐਨ ਸਰਕਾਰ ਤੋਂ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਚੌਕ ਰੱਖੇ ਜਾਣ ਦੀ ਮੰਗ ਵੀ ਦੁਹਰਾਈ। ਇਹ ਉਹ ਅਸਥਾਨ ਹੈ, ਜਿੱਥੇ 23 ਮਾਰਚ 1931 ਨੂੰ ਬਰਤਾਨਵੀ ਸ਼ਾਸਕਾਂ ਨੇ 23 ਸਾਲ ਦੀ ਉਮਰੇ ਇਸ ਇਨਕਲਾਬੀ ਨੂੰ ਫਾਂਸੀ ਦਿੱਤੀ ਸੀ।
ਭਗਤ ਸਿੰਘ ਫਾਊਂਡੇਸ਼ਨ ਦੇ ਬਾਨੀ ਅਬਦੁੱਲਾ ਮਲਿਕ ਨੇ ਕਿਹਾ ਕਿ ਬਿਨਾਂ ਧਾਰਮਿਕ ਭੇਦਭਾਵ ਦੇ ਸ਼ਹੀਦ ਦੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਭਗਤ ਸਿੰਘ ਸਾਡਾ ਹੀਰੋ ਹੈ ਤੇ ਧਾਰਮਿਕ ਕੱਟੜ ਪ੍ਰਸਤਾ ਦੇ ਵਿਰੋਧ ਦੇ ਬਾਵਜੂਦ ਅਸੀਂ ਉਸ ਨੂੰ ਸ਼ਰਧਾਂਜਲੀ ਭੇਟ ਕਰਦੇ ਰਹਾਂਗੇ।`
ਇਸ ਮੌਕੇ ਪ੍ਰਸਿੱਧ ਕਾਰਕੁਨ, ਲੇਖਕ, ਸਈਦ ਦੀਪ, ਫਾਰੂਕ ਤਾਰਿਕ, ਮਦੀਹਾ ਗੌਹਰ, ਰਾਬੀਆ ਬਾਜਵਾ, ਆਮਨਾ ਮਲਿਕ, ਨਵੀਦ ਰਾਫੇਲ, ਕੋਮਲ ਪਤਰਾਸ, ਅਮਜਦ ਸਲੀਮ ਮਿਨਹਾਸ ਤੇ ਖ਼ਾਨ ਆਸਿਫ ਖ਼ਾਨ ਨੇ ਮਾਨਵੀ ਹੱਕਾਂ ਬਾਰੇ ਸਿੱਖਿਆ ਦੇ ਨਿਰਦੇਸ਼ਕ ਸੈਮਸਨ ਸਲਾਮਡ ਨੇ ਵੀ ਸੰਬੋਧਨ ਕੀਤਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026