Posted on March 24th, 2014

ਸੰਦੌੜ- ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਆਈ ਵਲੋਂ ਇੱਥੋਂ ਐਲਾਨੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਨੂੰ ਬਦਲਣ ਦੀ ਚਰਚਾ ਇਸ ਹਲਕੇ ਦੇ ਸਿਆਸੀ ਹਲਕਿਆਂ ‘ਚ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹੈ। ਚਰਚਾ ਤਾਂ ਇਹ ਵੀ ਹੈ ਕਿ ਇਸ ਹਲਕੇ ਤੋਂ ਕਾਂਗਰਸੀ ਹਾਈ ਕਮਾਂਡ ਮੌਜੂਦਾ ਉਮੀਦਵਾਰ ਨੂੰ ਬਦਲ ਕੇ ਉਸ ਦੀ ਥਾਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਸੰਗਰੂਰ ਜ਼ਿਲੇ ਅੰਦਰ ਚੋਖਾ ਆਧਾਰ ਰੱਖਣ ਵਾਲੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਜਿੱਥੇ ਇਸ ਸੰਬੰਧੀ ਚਰਚਾ ਆਮ ਲੋਕਾਂ ‘ਚ ਹੈ, ਉੱਥੇ ਹੀ ਸ਼ੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ’ਤੇ ਵੀ ਇਸ ਦੀ ਖੂਬ ਚਰਚਾ ਹੋ ਰਹੀ ਹੈ।
ਸਿਆਸੀ ਪੰਡਤਾਂ ਅਨੁਸਾਰ ਅਜਿਹਾ ਸੰਭਵ ਹੋ ਸਕਦਾ ਹੈ ਕਿਉਂਕਿ ਸਿੰਗਲਾ ਨੂੰ ਲੋਕਾਂ ਅਤੇ ਪਾਰਟੀ ਪੱਧਰ ‘ਤੇ ਸਮਰਥਨ ਨਹੀਂ ਮਿਲ ਰਿਹਾ ਅਤੇ ਅਜਿਹਾ ਸ਼ਾਇਦ ਸਿੰਗਲਾ ਵੱਲੋਂ ਬੀਤੇ ਸਮੇਂ ‘ਚ ਇਸ ਹਲਕੇ ‘ਚ ਆਪਣੀ ਹਾਜ਼ਰੀ ਘੱਟ ਹੋਣ ਕਾਰਨ ਵੀ ਹੋ ਸਕਦਾ ਹੈ। ਸਿਆਸੀ ਪੰਡਤਾਂ ਦਾ ਇਹ ਵੀ ਮੰਨਣਾ ਹੈ ਕਿ ਕਾਂਗਰਸ ਹਾਈ ਕਮਾਂਡ ਇਸ ਵੇਲੇ ਬਹੁਤ ਜ਼ਿਆਦਾ ਹਮਲਾਵਰ ਰੁਖ ‘ਚ ਹੈ ਅਤੇ ਪੰਜਾਬ ‘ਚ ਕਾਂਗਰਸ ਦੇ ਲਗਾਤਾਰ ਡਿੱਗ ਰਹੇ ਮਿਆਰ ਤੋਂ ਵੀ ਚਿੰਤਤ ਹੈ। ਹੁਣ ਹਾਈ ਕਮਾਂਡ ਕਾਂਗਰਸ ਦੇ ਚੋਟੀ ਦੇ ਸੂਬਾਈ ਆਗੂਆਂ ਨੂੰ ਲੋਕ ਸਭਾ ਚੋਣਾਂ ‘ਚ ਲੜਾ ਕੇ ਇਕ ਤਾਂ ਇੰਨ੍ਹਾਂ ਆਗੂਆਂ ਦਾ ਦਮ-ਖਮ ਪਰਖਣਾ ਚਾਹੁੰਦੀ ਹੈ ਅਤੇ ਦੂਜਾ ਇਕ ਤਰ੍ਹਾਂ ਨਾਲ ਧੜੇਬੰਦੀ ‘ਚ ਉਲਝੇ ਆਗੂਆਂ ਨੂੰ ਇੰਨ੍ਹਾਂ ਦੇ ਹੀ ਚੱਕਰਵਿਊ ‘ਚ ਫਸਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਹਾਈ ਕਮਾਂਡ ਵਾਕਿਆ ਹੀ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਦਲ ਕੇ ਬੀਬੀ ਭੱਠਲ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇਸ ਹਲਕੇ ‘ਚ ਮੁਕਾਬਲਾ ਦਿਲਚਸਪ ਹੋਵੇਗਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026