Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਨੀ ਦਿਓਲ ਨੂੰ ਲੋਕਾਂ ਨੇ ਪਾਥੀਆਂ ਮਾਰੀਆਂ

Posted on March 23rd, 2014


ਬਾਗਪਤ- ਸੰਨੀ ਦਿਓਲ ਨੂੰ ਬੀਤੇ ਦਿਨੀਂ ਇਥੇ ਭਾਰਤੀ ਜਨਤਾ ਪਾਰਟੀ ਲਈ ਰੋਡ ਸ਼ੋਅ ਕਰਨਾ ਮਹਿੰਗਾ ਪਿਆ। ਉਹ ਭਾਜਪਾ ਦੇ ਉਮੀਦਵਾਰ ਡਾ. ਸੱਤਪਾਲ ਸਿੰਘ ਨਾਲ ਚੋਣ ਪ੍ਰਚਾਰ ਕਰ ਰਹੇ ਸਨ। ਜਦੋਂ ਸੰਨੀ ਦਿਓਲ ਦਾ ਰੋਡ ਸ਼ੋਅ ਅਮੀਨ ਨਗਰ ਸਰਾਂ ਵਿਖੇ ਪੁੱਜਾ ਤਾਂ ਉਥੇ ਪਹਿਲਾਂ ਤੋਂ ਹੀ ਸੈਂਕੜੇ ਪੇਂਡੂ ਖੜੇ ਸਨ। ਉਨ੍ਹਾਂ ਸੰਨੀ ਅਤੇ ਸੱਤਪਾਲ ਸਿੰਘ ਨੂੰ ਕਾਲੇ ਝੰਡੇ ਵਿਖਾਏ। ਇਕ ਵਿਅਕਤੀ ਨੇ ਸੰਨੀ ਦਿਓਲ ਦਾ ਹੱਥ ਫੜ ਲਿਆ। ਸੰਨੀ ਨੇ ਉਸ ਨੂੰ ਮੁੱਕਾ ਵਿਖਾਇਆ ਤੇ ਆਪਣਾ ਹੱਥ ਛੁਡਵਾ ਲਿਆ। ਸੁਰੱਖਿਆ ਮੁਲਾਜ਼ਮਾਂ ਨੇ ਮੁਸ਼ਕਲ ਨਾਲ ਸੰਨੀ ਨੂੰ ਉਥੋਂ ਕੱਢਿਆ। ਕੁਝ ਲੋਕਾਂ ਨੇ ਮਕਾਨਾਂ ਦੀਆਂ ਛੱਤਾਂ ਤੋਂ ਸੰਨੀ ਦੀ ਕਾਰ ਉਤੇ ਪਾਥੀਆਂ ਸੁੱਟੀਆਂ ਅਤੇ ਪਥਰਾਅ ਕੀਤਾ।



Archive

RECENT STORIES