Posted on March 22nd, 2014

ਮੌਤ ਦੀ ਸਜ਼ਾ ’ਤੇ ਮੁਕੰਮਲ ਪਾਬੰਦੀ ਲਈ ਕੀਤੀ ਜਾਵੇਗੀ ਸੰਵਿਧਾਨ ’ਚ ਸੋਧ
ਚੇਨੱਈ- ਸੂਬਿਆਂ ਲਈ ਵੱਧ ਅਧਿਕਾਰਾਂ ਦੇ ਮਾਮਲੇ ਮਜ਼ਬੂਤੀ ਨਾਲ ਉਠਾਉਣ ਲਈ ਅੱਗੇ ਆਈ ਭਾਜਪਾ ਦੀ ਪ੍ਰਮੁਖ ਸਹਿਯੋਗੀ ਤਾਮਿਲਨਾਡੂ ਦੀ ਐਮ ਡੀ ਐਮ ਕੇ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਹੈ ਕਿ ਉਸ ਨੂੰ ਕੌਮੀ ਸਰਕਾਰ ਬਣਾਉਣ ਵਿੱਚ ਹਿੱਸੇਦਾਰੀ ਦਾ ਮੌਕਾ ਮਿਲਿਆ ਤਾਂ ਉਹ ਦੇਸ਼ ਦਾ ਨਾਮ ਬਦਲ ਦੇਵੇਗੀ। ਪਾਰਟੀ ਨੇ ਕਿਹਾ ਹੈ ਕਿ ਸੂਬਿਆਂ ਨੂੰ ਫੈਡਰਲ ਢਾਂਚੇ ਤਹਿਤ ਵੱਧ ਅਧਿਕਾਰ ਦਿੰਦਿਆਂ ਦੇਸ਼ ਦਾ ਨਾਮ ਕੇ ਯੂਨਾਈਟਿਡ ਸਟੇਟ ਆਫ ਇੰਡੀਆ ‘ਸੰਯੁਕਤ ਰਾਜ ਭਾਰਤ’ ਰੱਖ ਦਿੱਤਾ ਜਾਵੇਗਾ।
ਐਮ ਡੀ ਐਮ ਕੇ ਭਾਜਪਾ ਨਾਲ ਰਲ ਕੇ ਲੋਕ ਸਭਾ ਚੋਣਾਂ ਲੜ੍ਹ ਰਹੀ ਹੈ । ਕੀ ਭਾਜਪਾ ਆਪਣੇ ਇਸ ਸਹਿਯੋਗੀ ਨਾਲ ਸਹਿਮਤ ਹੈ? ਇਸ ਬਾਰੇ ਹਾਲੇ ਸਪਸ਼ਟ ਨਹੀਂ ਹੈ। ਐਮ ਡੀ ਐਮ ਕੇ ਦੇ ਤੇਜ਼ ਤਰਾਰ ਤਾਮਿਲ ਨੇਤਾ ਵਾਈਕੋ ਨੇ ਇਹ ਵੀ ਕਿਹਾ ਹੈ ਕਿ ਸਾਡੀ ਕੇਂਦਰ ਸਰਕਾਰ ਬਣਨ ’ਤੇ ਐਲਟੀਟੀਈ ਤੋਂ ਪਾਬੰਧੀ ਵੀ ਹਟਾ ਲਈ ਜਾਵੇਗੀ। ਫੈਡਰਲ ਢਾਂਚੇ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਦੇਸ਼ ਦਾ ਸੰਵਿਧਾਨ ਬਣਾਇਆ ਗਿਆ ਸੀ ਤਾਂ ਫੈਡਰਲ ਢਾਂਚੇ ਦਾ ਪ੍ਰਸਤਾਵ ਰੱਖਿਆ ਗਿਆ ਸੀ। ਸ਼ੁਰੂ ਵਿੱਚ ਅਨੇਕਤਾ ਵਿੱਚ ਏਕਤਾ ਦਾ ਨਾਅਰਾ ਦੇਣ ਵਾਲੇ ਲੋਕਾਂ ਨੇ ਬਾਅਦ ਵਿੱਚ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਜਮ੍ਹਾਂ ਕਰ ਲਈਆਂ । ਵਾਈਕੋ ਨੇ ਇਹ ਵੀ ਕਿਹਾ ਕਿ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਭਾਰਤੀ ਸੰਵਿਧਾਨ ਬਾਰੇ ਦੁਬਾਰਾ ਵਿਚਾਰ ਹੋਣਾ ਚਾਹੀਦਾ ਹੈ। ਵਾਇਕੋ ਨੇ ਇਹ ਵੀ ਸੁਝਾਅ ਦਿੱਤਾ ਕਿ ਸਿੱਖਿਆ ਆਦਿ ਵਿਸ਼ਿਆਂ ਨਾਲ ਜੁੜੀਆਂ ਸੂਬਿਆਂ ਦੀਆਂ ਸ਼ਕਤੀਆਂ ਸੂਬਿਆਂ ਨੂੰ ਵਾਪਸ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਵਾਈਕੋ ਅਨੁਸਾਰ ਉਹਨਾਂ ਦੀ ਪਾਰਟੀ ਭਾਰਤ ਵਿੱਚ ਮੌਤ ਦੀ ਸਜ਼ਾ ’ਤੇ ਪਾਬੰਧੀ ਲਗਾਉਣ ਦਾ ਵਾਅਦਾ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕਰ ਰਹੀ ਹੈ। ਦੱਖਣ ਭਾਰਤੀ ਲੋਕਾਂ ਲਈ ਸੁਪਰੀਮ ਕੋਰਟ ਦਾ ਇਕ ਬੈਂਚ ਦੱਖਣੀ ਭਾਰਤ ਵਿੱਚ ਸਥਾਪਿਤ ਕਰਨ ਬਾਰੇ ਵੀ ਕਿਹਾ ਗਿਆ ਹੈ ਕਿ ਤਾਂ ਕਿ ਦੱਖਣ ਦੇ ਲੋਕਾਂ ਨੂੰ ਦਿੱਲੀ ਦਾ ਦੂਰ ਦਾ ਸਫ਼ਰ ਨਾ ਕਰਨਾ ਪਵੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026