Posted on March 17th, 2014

ਲੰਡਨ- ਬਰਤਾਨੀਆ ਦੇ ਸ਼ਹਿਜ਼ਾਦੇ ਪ੍ਰਿੰਸ ਚਾਰਲਸ ਦੇ 65ਵੇਂ ਜਨਮ ਦਿਨ ਮੌਕੇ ਆਲੀਸ਼ਾਨ ਪਾਰਟੀ ‘ਤੇ ਪੰਜ ਲੱਖ ਪੌਂਡ ਖਰਚਣ ਵਾਲੀ ਭਾਰਤੀ ਮੂਲ ਦੀ ਔਰਤ ਪ੍ਰਿਆ ਹੀਰਾਨੰਦਨੀ 3500 ਲੱਖ ਪੌਂਡ ਦੇ ਘੁਟਾਲੇ ਦੀ ਸਾਜ਼ਿਸ਼ ਦੀ ਜਾਂਚ ਦੇ ਘੇਰੇ ਵਿੱਚ ਹੈ। ਪ੍ਰਿਆ ਨੇ ਕਿਸੇ ਵੀ ਗਲਤ ਕਾਰਵਾਈ ਤੋਂ ਇਨਕਾਰ ਕੀਤਾ ਹੈ।
37 ਸਾਲਾ ਪ੍ਰਿਆ ਹੀਰਾਨੰਦਨੀ ਵਾਂਦਰੇਵਾਲਾ ਤੇ ਉਸ ਦੇ ਪਤੀ 40 ਸਾਲਾ ਸਾਇਰਸ ਵਾਂਦਰੇਵਾਲਾ ਨੇ ਸ਼ਹਿਜ਼ਾਦੇ ਦੇ ਜਨਮ ਦਿਨ ਮੌਕੇ 40 ਮਹਿਮਾਨਾਂ ਨੂੰ ਪਾਰਟੀ ਦਿੱਤੀ ਸੀ, ਜਿਸ ਵਿੱਚ ਚਾਂਸਲਰ ਜਾਰਜ ਓਸਬੋਰਨ ਸਣੇ ਬਰਤਾਨੀਆ ਦੀਆਂ ਪ੍ਰਸਿੱਧ ਹਸਤੀਆਂ ਸ਼ਾਮਲ ਹੋਈਆਂ ਸਨ। ਇਸ ਪਾਰਟੀ ਦੌਰਾਨ ਪ੍ਰਿਆ ਦੀ ਸੀਟ ਨਾਲ ਪ੍ਰਿੰਸ ਚਾਰਲਸ ਦੀ ਸੀਟ ਸੀ, ਜਦ ਕਿ ਸ਼ਹਿਜ਼ਾਦੀ ਕੈਮਿਲਾ ਦੇ ਨਾਲ ਦੀ ਸੀਟ ਤੇ ਸਾਇਰਸ ਵਾਂਦਰੇਵਾਲਾ ਬੈਠਾ ਸੀ।
ਪ੍ਰਿਆ ਦੀ ਕੁੱਲ ਸੰਪਤੀ ਪੰਜ ਅਰਬ ਪੌਂਡ ਦੱਸੀ ਜਾਂਦੀ ਹੈ। ਇਹ ਜੋੜਾ ਹਾਲੈਂਡ ਮਾਰਗ, ਵੈਸਟ ਲੰਡਨ ਵਿੱਚ 200 ਲੱਖ ਪੌਂਡ ਦੀ ਕੀਮਤ ਵਾਲੇ ਘਰ ਵਿੱਚ ਰਹਿੰਦਾ ਹੈ। ਪ੍ਰਿਆ ਅਤੇ ਸਾਇਰਸ ਦੋਵਾਂ ਕੋਲ ਆਪਣੇ ਪ੍ਰਾਈਵੇਟ ਜਹਾਜ਼ ਹਨ, ਪ੍ਰੰਤੂ ਪ੍ਰਿਆ ਦਾ ਨਾਮ ਲੰਡਨ ਦੇ ਨਿਵੇਸ਼ਕਾਂ ਅਤੇ ਐਚ ਐਸ ਬੀ ਸੀ ਬੈਂਕ ਅਤੇ ਸਟੈਂਡਰਡ ਲਾਈਫ ਨਾਲ ਕੀਤੇ ਗਏ ਧੋਖੇ ਵਿੱਚ ਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਆਈਲ ਆਫ ਮੈਨ ਦੀ ਇਕ ਅਦਾਲਤ ਵਿੱਚ ਹੋਣੀ ਹੈ। ਇਸ ਘੁਟਾਲੇ ਵਿੱਚ ਪ੍ਰਿਆ ਦੇ ਪਿਤਾ ਨਿਰੰਜਣ ਹੀਰਾਨੰਦਨੀ ਦਾ ਨਾਮ ਵੀ ਸ਼ਾਮਲ ਹੈ।
ਡੇਲੀ ਮੇਲ ਦੀ ਰਿਪੋਰਟ ਅਨੁਸਾਰ ਅਰਬਪਤੀ ਨਿਰੰਜਣ ਦੀ ਬਦੌਲਤ ਪ੍ਰਿਆ ਕੋਲ ਦੌਲਤ ਦਾ ਭੰਡਾਰ ਹੈ। ਤਾਜਾ ਘੁਟਾਲਾ ਸਾਲ 2006 ਵਿੱਚ ਸ਼ੁਰੂ ਹੋਈ ਨਿਵੇਸ਼ ਸਕੀਮ ਦਾ ਹਿੱਸਾ ਹੈ। ਲੋਕਾਂ ਨੇ ਚਿਰਕੋ ਕੰਪਨੀ ਵਿੱਚ 3500 ਲੱਖ ਪੌਂਡ ਨਿਵੇਸ਼ ਕੀਤੇ ਸਨ ਤੇ ਉਨ੍ਹਾਂ ਨੂੰ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ। ਕਿਹਾ ਜਾਂਦਾ ਹੈ ਕਿ ਇਸ ਨਿਵੇਸ਼ ਸਕੀਮ ਅਧੀਨ ਮੁੰਬਈ ਤੇ ਚੇਨਈ ਸ਼ਹਿਰਾਂ ਵਿੱਚ ਮਿਲੀਅਨ ਪੌਂਡਾਂ ਦੇ ਦੋ ਸ਼ਾਨਦਾਰ ਕੰਪਲੈਕਸ ਉਸਾਰੇ ਜਾਣੇ ਸਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026