Posted on March 17th, 2014

ਚੰਡੀਗੜ੍ਹ- ਚੀਨ ਦਾ ਰੰਗ ਭਾਰਤ ਦੇ ਹਰ ਤਿਉਹਾਰ ਉਪਰ ਚੜ੍ਹਦਾ ਜਾ ਰਿਹਾ ਹੈ। ਹੋਲੀ ਮੌਕੇ ਵੀ ਚੀਨ ਦੇ ਭੇਜੇ ਰੰਗਾਂ ਤੇ ਹੋਰ ਸਬੰਧਤ ਸਮਾਨ ਦੀ ਵਿਕਰੀ ਜ਼ੋਰਾਂ ‘ਤੇ ਰਹੀ ਤੇ ਇਕ ਨਿੱਜੀ ਕੰਪਨੀ ਵੱਲੋਂ ਭਾਰਤ ‘ਚ ਕੀਤੇ ਸਰਵੇਖਣ ਅਨੁਸਾਰ 75 ਫੀਸਦੀ ਭਾਰਤੀ ਚੀਨੀ ਉਤਪਾਦ ਖਰੀਦਣ ‘ਚ ਮਾਣ ਮਹਿਸੂਸ ਕਰ ਰਹੇ ਹਨ।
ਸਨਅਤਕਾਰਾਂ ਦੀ ਜਥੇਬੰਦੀ ਐਸੋਚੈਮ ਅਨੁਸਾਰ ਸਾਲ 2013 ਵਿੱਚ ਹੋਲੀ ਨਾਲ ਸਬੰਧਤ ਵਪਾਰਕ ਇੰਡਸਟਰੀ ਨੇ 12000 ਕਰੋੜ ਦਾ ਵਪਾਰ ਕੀਤਾ ਸੀ ਤੇ ਮਾਹਿਰਾਂ ਵੱਲੋਂ ਇਸ ਸਾਲ ਇਹ ਵਪਾਰ ਵੱਧ ਕੇ 15000 ਕਰੋੜ ਤੱਕ ਪੁੱਜਣ ਦਾ ਅਨੁਮਾਨ ਸੀ, ਜਿਸ ਵਿੱਚੋਂ 75 ਫੀਸਦੀ ਹਿੱਸਾ ਚੀਨ ਦੇ ਖਾਤੇ ਵਿੱਚ ਗਿਆ ਲੱਗਦਾ ਹੈ। ਇਸ ਵਰ੍ਹੇ ਇਕ ਅਨੁਮਾਨ ਅਨੁਸਾਰ ਭਾਰਤ ਭਰ ‘ਚ 5000 ਕਰੋੜ ਦੇ ਹਰਬਲ, ਪਰਫਿਊਮਡ ਤੇ ਹੋਰ ਰੰਗ ਵਿਕਣ ਦੀ ਸੰਭਾਵਨਾ ਹੈ। ਹੋਲੀ ਲਈ ਤਿਆਰ ਕੀਤੇ ਖਿਡੌਣਿਆਂ, ਗੁਬਾਰਿਆਂ, ਵਾਟਰ ਗੰਨਜ਼ ਤੇ ਹੋਰ ਉਤਪਾਦਾਂ ਦੀ ਵਿਕਰੀ 1000 ਕਰੋੜ ਤੱਕ ਹੋਣ ਦੀ ਆਸ ਲਗਾਈ ਗਈ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਹੋਲੀ ਦੇ ਕਾਰੋਬਾਰ ‘ਚ ਲੱਗੀਆਂ 1000 ਦੇ ਕਰੀਬ ਯੂਨਿਟਾਂ ਬੰਦ ਹੋ ਚੁੱਕੀਆਂ ਹਨ। ਇਸ ਕਾਰੋਬਾਰ ਨਾਲ ਸਬੰਧਤ ਜ਼ਿਆਦਾ ਯੂਨਿਟਾਂ ਕਾਨਪੁਰ, ਲਖਨਊ, ਪਟਨਾ, ਦਿੱਲੀ, ਮਥੁਰਾ, ਆਗਰਾ ਤੇ ਇਲਾਹਾਬਾਦ ਵਿਖੇ ਲੱਗੀਆਂ ਹਨ ਤੇ ਪਿਛਲੇ ਪੰਜ ਸਾਲਾਂ ਦੌਰਾਨ ਭਾਰਤੀ ਹੋਲੀ ਇੰਡਸਟਰੀ ਘਾਟੇ ਕਾਰਨ ਅੱਠ ਤੋਂ ਦਸ ਲੱਖ ਵਰਕਰ ਵੀ ਬੇਰੁਜ਼ਗਾਰ ਹੋ ਗਏ। ਇਸ ਦੀ ਥਾਂ ਚੀਨੀ ਮਾਲ ਲੈ ਰਿਹਾ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026