Posted on March 16th, 2014

ਅਸੀਂ ਆਪਣੇ ਧਰਮ ਦੀ ਗੱਲ ਮੰਨਾਂਗੇ ਨਾ ਕਿ ਕਿਸੇ ਹੋਰ ਦੀ
ਆਨੰਦਪੁਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਧਾਰਮਿਕ ਕਾਨਫ਼ਰੰਸ ਵਿੱਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਹਾਲਾਤ ਐਮਰਜੈਂਸੀ ਵਰਗੇ ਹੋ ਗਏ ਹਨ ਕਿਉਂਕਿ ਕਾਂਗਰਸੀਆਂ ਦੇ ਇਸ਼ਾਰੇ ‘ਤੇ ਚੋਣ ਕਮਿਸ਼ਨ ਨੇ ਬੋਲਣ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ, ‘‘ਪਰ ਅਸੀਂ ਚੋਣ ਕਮਿਸ਼ਨ ਦੇ ਕਹਿਣ ‘ਤੇ ਆਪਣੇ ਧਰਮ ਨੂੰ ਨਹੀਂ ਛੱਡ ਸਕਦੇ। ਜਦਕਿ ਸਾਡੇ ਧਰਮ ਵਿੱਚ ਮੀਰੀ ਤੇ ਪੀਰੀ ਦੋਵੇਂ ਇਕੱਠੇ ਹਨ, ਜਿਸ ਕਰਕੇ ਧਰਮ ਤੇ ਰਾਜਨੀਤੀ ਨੂੰ ਇਕੱਠੇ ਲੈ ਕੇ ਅਸੀਂ ਚੱਲ ਰਹੇ ਹਾਂ।’’ ਸ੍ਰੀ ਬਾਦਲ ਨੇ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਇਸ ਵਾਰ ਉਹ ਚੋਣ ਕਮਿਸ਼ਨ ਦੇ ਪ੍ਰਾਪਤ ਹੋਏ ਹੁਕਮਾਂ ਦਾ ਸਤਿਕਾਰ ਕਰਦੇ ਹਨ ਪਰ ਭਵਿੱਖ ਵਿੱਚ ਕਿਸੇ ਵੀ ਅਜਿਹੇ ਸਮਾਗਮ ‘ਤੇ ਪਾਬੰਦੀ ਖ਼ਿਲਾਫ਼ ਸਖ਼ਤੀ ਨਾਲ ਰੋਸ ਪ੍ਰਗਟ ਕੀਤਾ ਜਾਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਸਿੱਖਾਂ ਦੇ ਮਸਲਿਆਂ ਵਿੱਚ ਦਖ਼ਲ ਦਿੱਤਾ ਹੈ। ਇਸ ਵਾਰ ਵੀ ਕਾਂਗਰਸੀਆਂ ਦੀ ਆਪਣੀ ਖਹਿਬਾਜ਼ੀ ਕਰਕੇ ਉਹ ਹੋਲੇ ਮਹੱਲੇ ਮੌਕੇ ਕਾਨਫ਼ਰੰਸ ਨਹੀਂ ਕਰਨਾ ਚਾਹੁੰਦੇ ਸਨ, ਜਿਸ ਕਰਕੇ ਉਨ੍ਹਾਂ ਫਜ਼ੂਲ ਦੀ ਸ਼ਿਕਾਇਤ ਕੀਤੀ ਅਤੇ ਚੋਣ ਕਮਿਸ਼ਨ ਨੇ ਉਸ ‘ਤੇ ਅਮਲ ਕਰਦੇ ਹੋਏ ਉਹ ਫ਼ੈਸਲਾ ਦਿੱਤਾ ਜੋ ਸ਼ਾਇਦ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਵੀ ਨਹੀਂ ਹੋਇਆ।
ਬਾਦਲ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਅਤੇ ਇੱਥੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ‘‘ਨਾਲੇ ਸ਼੍ਰੋਮਣੀ ਕਮੇਟੀ ਤੋਂ ਅਸੀਂ ਕਿਰਾਏ ‘ਤੇ ਜ਼ਮੀਨ ਲੈ ਕੇ ਹਰ ਸਾਲ ਦੀ ਤਰ੍ਹਾਂ ਆਪਣੀ ਕਾਨਫ਼ਰੰਸ ਕਰਨ ਲਈ ਆਏ ਸੀ ਪਰ ਚੋਣ ਕਮਿਸ਼ਨ ਨੇ ਸੰਦੇਸ਼ ਭੇਜ ਕੇ ਇਹ ਕਾਨਫ਼ਰੰਸ ਨਾ ਕਰਨ ਦੇ ਹੁਕਮ ਦਿੱਤੇ ਹਨ।’’
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਹੋਣ ਵਾਲੀ ਕਾਨਫ਼ਰੰਸ ਨੂੰ ਵੀ ਜੇਕਰ ਇਸੇ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰੋਸ ਪ੍ਰਗਟ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਧਰਮ ਦੀ ਗੱਲ ਮੰਨਾਂਗੇ ਨਾ ਕਿ ਕਿਸੇ ਹੋਰ ਦੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026