Posted on March 12th, 2014

ਬਰਨਾਲਾ- ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਤੋਂ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀਆਂ ਸੰਭਾਵਨਾਵਾ ਸਬੰਧੀ ਪ੍ਰਕਾਸ਼ਤ ਖ਼ਬਰਾਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਬਰਨਾਲਾ ਵਿੱਚ ਜਨਾਬ ਸਦੀਕ ਨੇ ਕਿਹਾ ਕਿ ਇਹ ਖ਼ਬਰਨੁਮਾ ਅਫ਼ਵਾਹ ਬਿਲਕੁਲ ਬੇਬੁਨਿਆਦ ਅਤੇ ਝੂਠ ’ਤੇ ਅਧਾਰਿਤ ਕੋਰੀ ਕਲਪਨਾ ਹੈ ਕਿਉਂਕਿ ਉਸ ਪੱਤਰਕਾਰ ਨਾਲ ਉਨ੍ਹਾਂ ਦੀ ਕਦੇ ਵੀ ਕੋਈ ਗੱਲ ਨਹੀਂ ਹੋਈ। ਇਸ ਸਬੰਧੀ ਉਹ ਕਾਨੂੰਨੀ ਮਾਹਿਰਾਂ ਦੇ ਰਾਇ ਲੈ ਰਹੇ ਹਨ ਤੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਇਸ ਪੂਰੀ ਕਾਰਵਾਈ ਨੂੰ ਉਨ੍ਹਾਂ ਨੇ ਅਕਾਲੀ ਦਲ ਆਗੂਆਂ ਦੀ ਬੁਖਲਾਹਟ ਤੇ ਕਾਂਗਰਸੀ ਵਰਕਰਾਂ ਦਾ ਮਨੋਬਲ ਤੋੜਨ ਦੀ ਸਾਜ਼ਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿਆਸੀ ਸਫ਼ਰ ਕਾਂਗਰਸ ਪਾਰਟੀ ਰਾਹੀਂ ਹੀ ਸ਼ੁਰੂ ਹੋਇਆ ਹੈ ਅਤੇ ਇਸੇ ਪਾਰਟੀ ਰਾਹੀਂ ਹੀ ਉਹ ਅਖੀਰ ਤੱਕ ਜਨਤਾ ਦੀ ਸੇਵਾ ਕਰਦੇ ਰਹਿਣਗੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026