Posted on March 12th, 2014

ਅਮ੍ਰਿਤਸਰ- ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਹੈ ਕਿ ਕੁਝ ਭਾਜਪਾ ਨੇਤਾ ਅਕਾਲੀ ਦਲ ਦੀ ਕਠਪੁਤਲੀ ਹਨ। ਇਨ੍ਹਾਂ ਨੇਤਾਵਾਂ ਨੇ ਭਾਜਪਾ ਵਰਕਰਾਂ ਦਾ ਮਨੋਬਲ ਕਮਜ਼ੋਰ ਕਰ ਦਿੱਤਾ ਹੈ। ਕਠਪੁਤਲੀ ਨੇਤਾ ਨਹੀਂ ਚਾਹੁੰਦੇ ਕਿ ਅੰਮ੍ਰਿਤਸਰ ਸੰਸਦੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਚੌਥੀ ਵਾਰ ਚੋਣ ਜਿੱਤੇ। ਉਨ੍ਹਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦੇ ਸਿਆਸੀ ਆਕਾ ਉਨ੍ਹਾਂ ਤੋਂ ਦੂਰੀਆਂ ਵਧਾ ਲੈਣਗੇ। ਇਨ੍ਹਾਂ ਕਠਪੁਤਲੀ ਨੇਤਾਵਾਂ ਨੇ ਬੀਤੇ ਦਿਨੀਂ ਪੱਤਰਕਾਰ ਸੰਮੇਲਨ ਕਰਕੇ ਵਰਕਰਾਂ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਹੈ।
ਜਦੋਂ ਡਾ. ਨਵਜੋਤ ਕੌਰ ਸਿੱਧੂ ਤੋਂ ਪੁੱਛਿਆ ਗਿਆ ਕਿ ਇਹ ਕਠਪੁਤਲੀ ਨੇਤਾ ਕੌਣ ਹਨ ਤਾਂ ਉਨ੍ਹਾਂ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਪੱਤਰਕਾਰ ਸੰਮੇਲਨ ਵਿੱਚ ਬੈਠੇ ਕਈ ਨੇਤਾ। ਉਨ੍ਹਾਂ ਦਾਅਵਾ ਕੀਤਾ ਕਿ ਪੱਤਰਕਾਰ ਸੰਮੇਲਨ ਵਿੱਚ ਜਿੰਨੇ ਵੀ ਵਰਕਰ ਬੁਲਾਏ ਗਏ, ਉਨ੍ਹਾਂ ਨੂੰ ਪੱਤਰਕਾਰ ਸੰਮੇਲਨ ਦਾ ਏਜੰਡਾ ਨਹੀਂ ਦੱਸਿਆ ਗਿਆ। ਡਾ. ਸਿੱਧੂ ਨੇ ਕਿਹਾ ਕਿ ਇਸ ਪੱਤਰਕਾਰ ਸੰਮੇਲਨ ਤੋਂ ਪਿੱਛੋਂ ਸਥਾਨਕ ਭਾਜਪਾ ਦੋ ਗੁੱਟਾਂ ਵਿੱਚ ਵੰਡੀ ਗਈ ਹੈ। ਵਰਕਰਾਂ ਦਾ ਮਨੋਬਲ ਕਮਜ਼ੋਰ ਹੋਇਆ ਹੈ। ਸੈਂਕੜੇ ਭਾਜਪਾ ਵਰਕਰ ਉਨ੍ਹਾਂ ਨੂੰ ਮਿਲਣ ਆਏ ਹਨ। ਇਨ੍ਹਾਂ ਵਰਕਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਲਈ ਚੋਣਾਂ ਵਿੱਚ ਕੰਮ ਕਰਨਾ ਮੁਸ਼ਕਲ ਹੋਵੇਗਾ। ਇਹ ਵਰਕਰ ਮੀਡੀਆ ਰਾਹੀਂ ਆਪਣੀ ਆਵਾਜ਼ ਹਾਈ ਕਮਾਂਡ ਤੱਕ ਪੁਚਾਉਣਾ ਚਾਹੁੰਦੇ ਹਨ, ਪ੍ਰੰਤੂ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਏਦਾਂ ਅਨੁਸ਼ਾਸਨ ਭੰਗ ਹੋਵੇਗਾ। ਡਾ. ਸਿੱਧੂ ਨੇ ਕਿਹਾ ਕਿ ਮੰਤਰੀ ਅਨਿਲ ਜੋਸ਼ੀ ਸਿੱਧੂ ਵਿਰੋਧੀਆਂ ਦਾ ‘ਹੱਥਠੋਕਾ’ ਬਣੇ ਹੋਏ ਹਨ। ਜੋਸ਼ੀ ਨੇ ਅਰੁਣ ਜੇਤਲੀ ਦੀ ਟਿਕਟ ਦੀ ਮੰਗ ਕਰਕੇ ਭਾਰੀ ਨੁਕਸਾਨ ਕੀਤਾ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026