Posted on March 12th, 2014

ਇਕ ਸਿਰੋਪੇ ਦਾ 110 ਰੁਪਏ ਖਰਚ ਖਾਤੇ ਵਿੱਚ ਜੋੜਿਆ ਜਾਵੇਗਾ
ਮਾਨਸਾ- ਚੋਣ ਪ੍ਰਚਾਰ ਦੌਰਾਨ ਸਿਰੋਪਾ ਭੇਂਟ ਕਰਨ ਦਾ ਖਰਚ ਵੀ ਉਮੀਦਵਾਰ ਦੇ ਖਾਤੇ ‘ਚ ਜੋੜਿਆ ਜਾਵੇਗਾ। ਇਸ ਸੰਬੰਧ ‘ਚ ਚੋਣ ਕਮਿਸ਼ਨ ਨੇ ਜ਼ਿਲਾ ਅਧਿਕਾਰੀਆਂ ਨੂੰ ਪੱਤਰ ਭੇਜ ਤਿਆਰੀ ਕਰਨ ਨੂੰ ਕਿਹਾ ਹੈ। ਇਕ ਸਿਰੋਪਾ ਭੇਂਟ ਕਰਨ ‘ਤੇ ਉਮੀਦਵਾਰ ਦੇ ਖਾਤੇ ‘ਚ 110 ਰੁਪਏ ਖਰਚ ਜੋੜ ਦਿੱਤਾ ਜਾਵੇਗਾ।
ਚੋਣ ਕਮਿਸ਼ਨ ਦੇ ਪੱਤਰ ‘ਚ 23 ਮਦਾਂ ‘ਤੇ ਫੋਕਸ ਕੀਤਾ ਗਿਆ ਹੈ। ਇਸ ਪੱਤਰ ਵਿੱਚ ਰੈਲੀ ਦੇ ਸੰਬੰਧ ‘ਚ ਹਰ ਮਦ ਦਾ ਰੇਟ ਤੈਅ ਕਰ ਦਿੱਤਾ ਗਿਆ ਹੈ। ਲਾਊਡ ਸਪੀਕਰ ਰੋਜ਼ਾਨਾ ਸੱਤ ਸੌ ਰੁਪਏ, ਸਾਊਂਡ ਸਿਸਟਮ ਦੇ ਵੀ ਰੋਜ਼ਾਨਾ 1400 ਰੁਪਏ, ਸਾਊਂਡ ਸਿਸਟਮ ਲਾਈਟ ਰੋਜ਼ਾਨਾ 1000 ਰੁਪਏ, ਪੰਜ ਕਿਲੋਵਾਟ ਜਨਰੇਟਰ (ਬਿਨਾ ਡੀਜ਼ਲ) 400 ਰੁਪਏ, ਸੱਤ ਕਿਲੋਵਾਟ ਜਨਰੇਟਰ 600 ਰੁਪਏ, ਦਸ ਕਿਲੋਵਾਟ ਜਨਰੇਟਰ 1000 ਰੁਪਏ, ਲਾਈਟ (ਫਲਡ) 70, ਰਿਕਸ਼ੇ ‘ਤੇ ਪ੍ਰਚਾਰ ਕਰਨ ‘ਤੇ 500, ਕਾਰਡਲੈਸ ਮਾਈਕ 200 ਰੁਪਏ ਰੋਜ਼ਾਨਾ ਖਰਚ ਜੋੜ ਦਿੱਤਾ ਜਾਵੇਗਾ। ਕਲਾਥ ਬੈਨਰ 16 ਰੁਪਏ ਪ੍ਰਤੀ ਵਰਗ ਫੁਟ, ਕਲਾਥ ਫਲੈਗ 30 ਰੁਪਏ, ਪਲਾਸਟਿਕ ਫਲੈਗ ਸੌ ਪੀਸ 600 ਰੁਪਏ, ਇਕ ਹਜ਼ਾਰ ਹੈਂਡ ਬਿਲ ਦੇ 650 ਰੁਪਏ, ਇਕ ਹਜ਼ਾਰ ਹੈਂਡ ਬਿਲ ਵੰਡਣ ਦੇ 350 ਰੁਪਏ ਉਮੀਦਵਾਰ ਦੇ ਖਾਤੇ ‘ਚ ਜੁੜ ਜਾਣਗੇ। ਚੋਣ ਕਮਿਸ਼ਨ ਨੇ ਹੋਟਲ ਜਾਂ ਰੈਸਟੋਰੈਂਟ ਵਿੱਚ ਠਹਿਰਣ ਦਾ ਖਰਚ ਵੀ ਮਿਥ ਦਿੱਤਾ ਹੈ। ਸਿੰਗਲ ਰੂਮ ਬਿਨਾ ਏ ਸੀ 550 ਰੁਪਏ ਰੋਜ਼ਾਨਾ, ਸਿੰਗਲ ਬੈਡ ਏ ਸੀ ਨਾਲ 850 ਰੁਪਏ, ਡਬਲ ਬੈਡ ਬਿਨਾ ਏ ਸੀ 700 ਰੁਪਏ ਤੇ ਡਬਲ ਬੈਡ ਏ ਸੀ ਨਾਲ 1050 ਰੁਪਏ ਤੇ ਡਬਲ ਬੈਡ ਏ ਸੀ ਡੀਲਕਸ ਨਾਲ 1300 ਰੁਪਏ ਰੋਜ਼ਾਨਾ ਹੋਵੇਗਾ। ਚਾਹ ਦਾ ਕੱਪ ਛੇ ਰੁਪਏ, ਕੌਫੀ ਦਸ ਰੁਪਏ, ਪਕੌੜੇ 50 ਰੁਪਏ ਕਿਲੋ, ਕਚੌਰੀ ਛੇ ਰੁਪਏ ਪ੍ਰਤੀ ਪੀਸ, ਸਮੋਸਾ ਪੰਜ ਰੁਪਏ ਤੇ ਲੱਡੂ ਇਕ ਸੌ ਰੁਪਏ ਪ੍ਰਤੀ ਕਿਲੋ। ਸੂਚੀ ਵਿੱਚ ਟੇਬਲ ਦਾ ਰੋਜ਼ਾਨਾ ਕਿਰਾਇਆ ਵੀਹ ਰੁਪਏ ਤੈਅ ਕੀਤਾ ਹੈ। ਟੇਬਲ ਕੱਪੜਾ 20 ਰੁਪਏ, ਟੇਬਲ ਸਾਈਡ ਕਵਰ 20 ਰੁਪਏ, ਵੇਟਰ ਦਿਹਾੜੀ 350 ਰੁਪਏ, ਚਾਦਰ 30 ਰੁਪਏ, ਸਰਵਿਸ ਟ੍ਰੇ 20 ਰੁਪਏ, ਚੇਅਰ ਪਲਾਸਟਿਕ ਦਸ ਰੁਪਏ, ਚੇਅਰ ਡਨਲਪ 20 ਰੁਪਏ, ਚੇਅਰ ਬੇਨਕੇਟ 20 ਰੁਪਏ, ਚੇਅਰ ਕਵਰ ਦਸ ਰੁਪਏ, ਪਰਦਾ 60 ਰੁਪਏ, ਪਾਈਪ 15 ਰੁਪਏ, ਦਰੀ 25 ਰੁਪਏ, 24 ਗਲਾਸ ਦਾ ਖਰਚ ਦੋ ਰੁਪਏ ਤੈਅ ਕੀਤਾ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026