Posted on March 4th, 2014

ਫ਼ਿੰਨਲੈਂਡ (ਵਿੱਕੀ ਮੋਗਾ)- ਨੀਦਰਲੈਂਡ ਦੇ ਸ਼ਹਿਰ ਹੇਗ ਵਿਚ 31 ਮਈ ਤੋਂ ਸ਼ੁਰੂ ਹੋ ਰਹੇ ਰੈਬੋਬੈਂਕ ਹਾਕੀ ਵਿਸ਼ਵ ਕੱਪ ਦੇ ਲਈ 33 ਭਾਰਤੀ ਪੁਰਸ਼ ਖਿਡਾਰੀਆਂ ਦੇ ਨਾਮ ਸੰਭਾਵਿਤਾਂ ਵਿਚ ਸ਼ਾਮਿਲ ਕੀਤੇ ਗਏ ਹਨ। ਡਰੈਗ ਫਲਿੱਕਰ ਸੰਦੀਪ ਸਿੰਘ ਅਤੇ ਗੁਰਬਾਜ਼ ਸਿੰਘ ਦੀ ਸੰਭਾਵਿਤ ਖਿਡਾਰੀਆਂ ਵਿੱਚ ਵਾਪਸੀ ਹੋਈ ਹੈ। । ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਸੰਭਾਵਿਤ ਖਿਡਾਰੀਆਂ ਦਾ ਕੈਂਪ 9 ਮਾਰਚ ਤੋਂ ਇੱਥੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ ਸ਼ੁਰੂ ਹੋਵੇਗਾ।
ਹਾਕੀ ਇੰਡੀਆ ਦੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਹਾਈ ਪ੍ਰਫਾਰਮੈਂਸ ਡਾਇਰੈਕਟਰ ਰੋਲੈਂਟ ਓਲਟਮੈਂਸ, ਕੋਚ ਟੇਰੀ ਵਾਲਸ਼ ਤੇ ਸਰਕਾਰੀ ਆਬਾਜ਼ਰਵਰ ਹਰਬਿੰਦਰ ਸਿੰਘ ਨੇ 25 ਫਰਵਰੀ ਨੂੰ ਹੋਈ ਮੀਟਿੰਗ ਵਿਚ ਸੰਭਾਵਿਤਾਂ ਦੀ ਚੋਣ ਕੀਤੀ ਸੀ। ਨੀਦਰਲੈਂਡ ਵਿਚ 31 ਮਈ ਤੋਂ 15 ਜੂਨ ਤਕ ਹੋਣ ਵਾਲੇ ਵਿਸ਼ਵ ਕੱਪ ਵਿਚ ਭਾਰਤ ਨੂੰ ਆਸਟਟ੍ਰੇਲੀਆ, ਇੰਗਲੈਂਡ, ਬੈਲਜੀਅਮ, ਸਪੇਨ ਤੇ ਮਲੇਸ਼ੀਆ ਨਾਲ ਪੂਲ-ਏ ਵਿਚ ਰੱਖਿਆ ਗਿਆ ਹੈ। ਟੀਮ ਇੰਡੀਆ 31 ਮਈ ਨੂੰ ਬੈਲਜੀਅਮ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਉਸ ਦਾ 2 ਜੂਨ ਨੂੰ ਇੰਗਲੈਂਡ ਨਾਲ, 5 ਜੂਨ ਨੂੰ ਸਪੇਨ ਨਾਲ, 7 ਜੂਨ ਨੂੰ ਮਲੇਸ਼ੀਆ ਨਾਲ ਤੇ 9 ਜੂਨ ਨੂੰ ਆਸਟ੍ਰੇਲੀਆ ਨਾਲ ਮੁਕਾਬਲਾ ਹੋਵੇਗਾ।ਗੌਰਤਲਬ ਰਹੇ ਕੇ ਸਾਲ 2014 ਵਿੱਚ ਵਿਸ਼ਵ ਕੱਪ ਤੋਂ ਇਲਾਵਾ ਤਿੰਨ ਹੋਰ ਮੇਜ਼ਰ ਟੂਰਨਾਂਮੈਂਟ ਖੇਡੇ ਜਾਣੇ ਹਨ ਜਿਥੇ ਗਲਾਸਗੋ (ਸਕੋਟਲੈਂਡ) 'ਚ 23 ਜੁਲਾਈ ਤੋਂ 3 ਅਗਸਤ ਤੱਕ ਕਾਮਨਵੈਲਥ ਖੇਡਾਂ ਹੋਣਗੀਆਂ, ਉਥੇ ਹੀ ਕੋਰੀਆ 'ਚ 19 ਸਤੰਬਰ ਤੋਂ 4 ਅਕਤੂਬਰ ਤੱਕ 17ਵੀਆਂ ਏਸ਼ੀਅਨ ਗੇਮਜ਼ ਹੋਣੀਆ ਹਨ। ਇਸਦੇ ਨਾਲ ਹੀ 35ਵੀਂ ਐਫਆਈਐਚ ਪੁਰਸ਼ਚੈਂਪੀਅਨ ਟਰਾਫੀ ਵੀ ਭੂਵਨੇਸ਼ਵਰ ਵਿੱਚ ਇਸੇ ਸਾਲ ਹੀ ਖੇਡੀ ਜਾਣੀ ਹੈ।
ਚੁਣੇ ਗਏ ਸੰਭਾਵਿਤ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ :- (ਗੋਲਕੀਪਰ) ਪੀ. ਆਰ. ਸ਼੍ਰੀਜੇਸ਼, ਹਰਜੋਤ ਸਿੰਘ ਤੇ ਸੁਸ਼ਾਂਤ ਟਿਰਕੀ। (ਡਿਫੈਂਡਰ) ਗੁਰਬਾਜ਼ ਸਿੰਘ, ਰੁਪਿੰਦਰਪਾਲ ਸਿੰਘ, ਵੀ.ਆਰ. ਰਘੂਨਾਥ, ਵਰਿੰਦਰ ਲਾਕੜਾ, ਗੁਰਮੇਲ ਸਿੰਘ, ਕੋਠਾਜੀਤ ਸਿੰਘ, ਗੁਰਜਿੰਦਰ ਸਿੰਘ, ਗੁਰਿੰਦਰ ਸਿੰਘ, ਸੰਦੀਪ ਸਿੰਘ ਤੇ ਵਿਕਰਮ ਕਾਂਤ। (ਮਿਡਫੀਲਡਰ) ਐੱਸ. ਕੇ. ਉਥੱਪਾ, ਧਰਮਵੀਰ ਸਿੰਘ, ਚਿੰਗਲਿਨਸਾਨਾ ਸਿੰਘ, ਸਰਦਾਰ ਸਿੰਘ, ਮਨਪ੍ਰੀਤ ਸਿੰਘ, ਦਾਨਿਸ਼ ਮੁਜ਼ਤਬਾ, ਸਤਬੀਰ ਸਿੰਘ, ਦੇਵਿੰਦਰ ਸੁਨੀਲ ਵਾਲਮੀਕਿ, ਵਿਕਾਸ ਪਿੱਲੇ ਅਤੇ ਜਸਜੀਤ ਸਿੰਘ। (ਫਾਰਵਰਡ) ਨਿਤਿਨ ਥਿਮੱਈਆ, ਐੈੱਸ.ਵੀ. ਸੁਨੀਲ, ਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਅਫਾਨ ਯੂਸਫ, ਯੁਵਰਾਜ ਵਾਲਮੀਕਿ, ਤਲਵਿੰਦਰ ਸਿੰਘ ਅਤੇ ਲਲਿਤ ਉਪਾਧਿਆਏ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026