Posted on March 3rd, 2014

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਨਾਰਾਇਣ ਦੱਤ ਤਿਵਾੜੀ ਨੇ ਹੁਣ ਰੋਹਿਤ ਸ਼ੇਖਰ ਨੂੰ ਆਪਣਾ ਪੁੱਤਰ ਮੰਨ ਲਿਆ ਹੈ। ਇਸ ਨਾਲ 2008 ਤੋਂ ਚੱਲ ਰਹੇ ਵਲਦੀਅਤ ਦੇ ਮੁੱਦੇ ਦਾ ਨਿਪਟਾਰਾ ਹੋ ਗਿਆ ਲੱਗਦਾ ਹੈ। 89 ਸਾਲਾ ਤਿਵਾੜੀ ਨੇ ਮੰਨ ਲਿਆ ਹੈ ਕਿ ਰੋਹਿਤ ਸ਼ੇਖਰ ਮੇਰਾ ਪੁੱਤਰ ਹੈ। ਡੀ ਐੱਨ ਏ ਰਿਪੋਰਟ ਨੇ ਇਹ ਸਾਬਤ ਕੀਤਾ ਹੈ ਕਿ ਉਹ ਮੇਰਾ ਜੈਵਿਕ ਪੁੱਤਰ ਹੈ। ਇਸ ਉੱਤੇ ਰੋਹਿਤ ਨੇ ਪ੍ਰਤੀਕਿਰਿਆ ਦਿੱਤੀ ਕਿ ਮੈਂ ਹੈਰਾਨ ਹਾਂ ਕਿ ਐੱਨ ਡੀ ਤਿਵਾੜੀ ਨੇ ਮੈਨੂੰ ਆਪਣਾ ਪੁੱਤਰ ਸਵੀਕਾਰ ਕਰ ਲਿਆ ਹੈ।
ਐੱਨ ਡੀ ਤਿਵਾੜੀ ਦਾ ਇਹ ਬਿਆਨ ਹਾਈ ਕੋਰਟ ਵੱਲੋਂ ਵਿਚੋਲਗੀ ਦੀ ਬੇਨਤੀ ਰੱਦ ਕਰਨ ਦੇ ਕੁਝ ਦਿਨਾਂ ਬਾਅਦ ਆਇਆ ਹੈ। ਸ਼ੇਖਰ ਦੀ ਮਾਂ ਉਜਵਲਾ ਸ਼ਰਮਾ ਨੇ ਇਸ ਮਾਮਲੇ ਵਿੱਚ ਵਿਚੋਲਗੀ ਦੀ ਗੁਜਾਰਸ਼ ਇਹ ਕਹਿੰਦੇ ਹੋਏ ਨਕਾਰ ਦਿੱਤੀ ਸੀ ਕਿ ਇਹ ਉਨ੍ਹਾਂ ਦੀ ਪਾਰਟੀ ਨਾਲ ਜੁੜਿਆ ਮਾਮਲਾ ਨਹੀਂ, ਸਿਰਫ ਇੰਨਾ ਹੈ ਕਿ ਸ਼ੇਖਰ ਉਨ੍ਹਾਂ ਦਾ ਪੁੱਤਰ ਹੈ। ਉਜਵਲਾ ਸ਼ਰਮਾ ਨੇ ਕਿਹਾ ਕਿ ਡੀ ਐੱਨ ਏ ਰਿਪੋਰਟ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਹੀ ਸ਼ੇਖਰ ਦੇ ਪਿਤਾ ਹਨ। ਉਹ ਉਦੋਂ ਇਸ ’ਤੇ ਵਿਚਲਾ ਰਸਤਾ ਕੱਢ ਸਕਦੇ ਸਨ, ਪਰ ਉਹ ਕੋਰਟ ਚਲੇ ਗਏ। ਹੁਣ ਲੱਗਦਾ ਹੈ ਕਿ ਪਿਛਲੇ 6 ਸਾਲਾਂ ਤੋਂ ਚੱਲੇ ਆ ਰਹੇ ਇਸ ਵਿਵਾਦ ਦਾ ਨਿਪਟਾਰਾ ਹੋ ਗਿਆ ਹੈ। ਸੂਤਰਾਂ ਮੁਤਾਬਕ ਤਿਵਾੜੀ ਨੇ ਰੋਹਿਤ ਸ਼ੇਖਰ ਨੂੰ ਇਸ ਗੱਲ ਲਈ ਆਪਣੇ ਘਰ ਬੁਲਾਇਆ ਹੈ। ਵਰਨਣ ਯੋਗ ਹੈ ਕਿ ਨਾਰਾਇਣ ਦੱਤ ਤਿਵਾੜੀ ਆਂਧਰ ਪ੍ਰਦੇਸ਼ ਦੇ ਰਾਜਪਾਲ ਅਤੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026