Posted on February 27th, 2014

ਲੁਧਿਆਣਾ- ਜਲੰਧਰ ਵਿਖੇ ਹੋੲੀ ਗੋਲੀਬਾਰੀ ਤੋਂ ਬਾਅਦ ਸ਼ਹਿਰ ਦੇ ਪੋਸ਼ ਇਲਾਕੇ ਸਰਾਭਾ ਨਗਰ ਦੀ ਛੋਟੀ ਮਾਰਕੀਟ ’ਚ ਵੀਰਵਾਰ ਸ਼ਾਮ ਨੂੰ ਯੂਥ ਅਕਾਲੀ ਦਲ ਨਾਲ ਸਬੰਧਤ ਨੌਜਵਾਨਾਂ ਦੇ ਦੋ ਗੁਟ ਪੁਰਾਣੀ ਰੰਜਿਸ਼ ਦੇ ਚਲਦੇ ਆਪਸ ਵਿੱਚ ਭਿੜ ਪਏ। ਕਈ ਹਥਿਆਰਾਂ ਦੇ ਨਾਲ ਮੌਕੇ ’ਤੇ 100 ਤੋਂ ਜ਼ਿਆਦਾ ਰਾਊਂਡ ਫਾਈਰ ਕੀਤੇ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੈਂਗਵਾਰ ’ਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ ਜਦਕਿ ਪੁਲੀਸ ਨੇ ਚਾਰ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲੀਸ ਸੀਸੀਟੀਵੀ ਫੁਟੇਜ ਦੇਖ ਕੇ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ’ਚ ਹੈ।
ਪੁਲੀਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਘਟਨਾ ਸਥਾਨ ਤੋਂ ਕੁਝ ਖੋਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਨਾਲ ਹੀ ਦੋ ਗੱਡੀਆਂ ’ਚੋ ਪੁਲੀਸ ਨੇ ਡੰਡੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਕਾਕਾ ਗਰੁੱਪ ਅਤੇ ਕਿੰਦਾ ਗਰੁੱਪ ’ਚ ਪਿਛਲੇ ਕਾਫ਼ੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਦੋਵੇਂ ਗਰੁੱਪਾਂ ਨੂੰ ਯੂਥ ਅਕਾਲੀ ਦਲ ਦਾ ਰਾਜਨੀਤਕ ਆਸ਼ੀਰਵਾਦ ਹਾਸਲ ਹੈ। ਦੋਹਾਂ ਗਰੁੱਪਾਂ ਦੀਆਂ ਗੱਡੀਆਂ ਦੇ ਅੱਗੇ ਅਤੇ ਪਿੱਛੇ ਯੂਥ ਅਕਾਲੀ ਦਲ ਦੇ ਸਟੀਕਰ ਵੀ ਲੱਗੇ ਹੋਏ ਸਨ। ਵੀਰਵਾਰ ਨੂੰ ਦੋਵੇਂ ਗੁੱਟਾਂ ਦੇ ਮੈਂਬਰ ਪੁਰਾਣੇ ਝਗੜੇ ਦਾ ਰਾਜ਼ੀਨਾਮਾ ਕਰਨ ਆਏ ਸਨ। ਇਸੇ ਦੌਰਾਨ ਦੋਵੇਂ ਗੁੱਟ ਆਪਸ ਵਿੱਚ ਫਿਰ ਭਿੜ ਪਏ ਅਤੇ ਇਕ ਦੂਸਰੇ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੂਰੇ ਇਲਾਕੇ ਵਿੱਚ ਤਕਰੀਬਨ ਅੱਧਾ ਘੰਟਾ ਸ਼ਰੇਆਮ ਫ਼ਿਲਮੀ ਸਟਾਈਲ ’ਚ ਗੈਂਗਵਾਰ ਹੋਈ। ਇਲਾਕੇ ਵਿੱਚ ਆਤਿਸ਼ਬਾਜ਼ੀ ਵਾਂਗ ਚੱਲ ਰਹੀਆਂ ਗੋਲੀਆਂ ਕਾਰਨ ਦੁਕਾਨਦਾਰ ਆਪਣੀ ਦੁਕਾਨਾਂ ਬੰਦ ਕਰਕੇ ਭੱਜ ਗਏ।
ਸ਼ਰੇਆਮ ਇਕ ਦੂਜੇ ਦੇ ਪਿੱਛੇ ਭੱਜ ਕੇ ਦੋਵੇਂ ਗੁੱਟਾਂ ਦੇ ਨੌਜਵਾਨਾਂ ਨੇ ਗਲੀਆਂ ਵਿੱਚ ਫਾਈਰਿੰਗ ਕੀਤੀ। ਦੋਹਾਂ ਗੁੱਟਾਂ ਦੇ ਮੈਂਬਰ ਇਕ ਦੂਸਰੇ ਤੋਂ ਬਚਣ ਲਈ ਟਕਸਾਲੀ ਅਕਾਲੀ ਨੇਤਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਮੇਤ ਇਲਾਕੇ ਦੇ ਕਈ ਘਰਾਂ ’ਚ ਜਾ ਵੜੇ। ਇਸ ਨਾਲ ਉਨ੍ਹਾਂ ਘਰਾਂ ਵਿੱਚ ਵੀ ਦਹਿਸ਼ਤ ਪੈਦਾ ਹੋ ਗਈ। ਅਕਾਲੀ ਨੇਤਾ ਦੇ ਘਰ ਡਿਊਟੀ ’ਤੇ ਖੜ੍ਹੇ ਪੁਲੀਸ ਮੁਲਾਜ਼ਮਾਂ ਨੇ ਸਰਕਾਰੀ ਹਥਿਆਰ ਦਿਖਾ ਕੇ ਹਮਲਾਵਰਾਂ ਨੂੰ ਬਾਹਰ ਕੱਢਿਆ। ਇਸੇ ਦੌਰਾਨ ਨੌਜਵਾਨ ਉਥੋਂ ਕਾਰਾਂ ’ਚ ਫ਼ਰਾਰ ਹੋ ਗਏ।
ਸੂਚਨਾ ਮਿਲਣ ’ਤੇ ਪੁਲੀਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਟੀਮ ਨਾਲ ਮੌਕੇ ’ਤੇ ਪੁੱਜੇ। ਪੁਲੀਸ ਨੇ ਹਮਲੇ ਵਿੱਚ ਵਰਤੀਆਂ ਗਈਆਂ ਦੋ ਗੱਡੀਆਂ ਨੂੰ ਆਪਣੇ ਕਬਜ਼ੇ ’ਚ ਲਿਆ ਹੈ। ਦੋਹਾਂ ਗੱਡੀਆਂ ’ਚੋਂ ਡੰਡੇ, ਲਾਠੀਆਂ, ਰਾਡਾਂ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਉਧਰ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਕੁਲਵਿੰਂਦਰ ਸਿੰਘ ਕਾਕਾ ਗਰੇਵਾਲ ਅਤੇ ਸਰਬਜੀਤ ਸਿੰਘ ਸੁਰਬੀ ਨੂੰ ਸੀਐਮਸੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਦੋਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਲੋਕਸਭਾ ਚੋਣਾਂ ’ਚ ਹਾਰ ਨੂੰ ਦੇਖਦਿਆਂ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026