Posted on February 25th, 2014

ਅੰਮਿ੍ਤਸਰ- ਦਲ ਖਾਲਸਾ ਨੇ ਸੁਖਬੀਰ ਬਾਦਲ ਵਲੋਂ ਪੰਜਾਬ ਦੀਆਂ 13 ਸੀਟਾਂ
ਜਿੱਤ ਕੇ ਨਰਿੰਦਰ ਮੋਦੀ ਨੂੰ ਪ੍ਧਾਨ ਮੰਤਰੀ ਬਣਾਉਣ ਦੇ ਬਿਆਨ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ
ਜੇਕਰ ਅਕਾਲੀ ਦਲ ਨੇ ਮੋਦੀ ਦੀ 2002 ਗੁਜਰਾਤ ਕਤਲੇਆਮ ਵਿੱਚ ਮਿਲੀਭੁਗਤ ਨੂੰ ਅੱਖੋ-ਪਰੋਖੇ ਕਰਨ ਦਾ
ਮਨ ਬਣਾ ਹੀ ਲਿਆ ਹੈ ਤਾਂ ਉਸਨੂੰ 1984 ਦੇ ਦਿੱਲੀ ਕਤਲੇਆਮ ਦੇ ਮੁੱਦੇ ਉਤੇ ਮਗਰਮੱਛ ਦੇ ਅੱਥਰੂ ਵਹਾਉਣੇ
ਵੀ ਬੰਦ ਕਰ ਦੇਣੇ ਚਾਹੀਦੇ ਹਨ। ਜਥੇਬੰਦੀ ਨੇ ਕਿਹਾ ਰਾਜੀਵ ਗਾਂਧੀ ਅਤੇ ਨਰਿੰਦਰ ਮੋਦੀ ਦੀ ਮੁਤੱਸਬੀ
ਸੋਚ ਵਿੱਚ ਕੋਈ ਫਰਕ ਨਹੀ, ਦੋਨਾਂ ਨੇ ਕਰਮਵਾਰ 1984 ਅਤੇ 2002 ਕਤਲੇਆਮ ਦੀ ਸਾਜ਼ਿਸ਼ ਨੂੰ
ਅੰਜ਼ਾਮ ਦਿੱਤਾ ਹੈ।
ਜਥੇਬੰਦੀ ਨੇ ਕਿਹਾ ਕਿ ਅਕਾਲੀ ਦਲ ਨੇ ਦੂਜੀ ਘੱਟ-ਗਿਣਤੀ ਕੌਮ ਦੇ ਦੋਸ਼ੀ
(ਮੋਦੀ) ਨੂੰ ਸੱਦਕੇ, ਉਸਦੀ ਤਰੀਫਾਂ ਦੇ ਪੁਲ ਬੰਨ੍ ਕੇ ਮੁਸਲਮਾਨ ਕੌਮ ਨੂੰ ਗਲਤ ਸੁਨੇਹਾ ਦਿਤਾ ਹੈ।।
ਉਹਨਾਂ ਕਿਹਾ ਕਿ ਇੱਕ ਘੱਟ-ਗਿਣਤੀ ਨੂੰ ਦੂਜੀ ਘੱਟ-ਗਿਣਤੀ ਦੀ ਪੀੜ ਨੂੰ ਸਮਝਣਾ ਚਾਹੀਦਾ ਹੈ ਨਾ ਕਿ
ਉਸਦੇ ਜ਼ਖਮਾਂ ਉਤੇ ਨਮਕ ਛਿੜਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੁਖਬੀਰ ਨੇ ਨੀਵੇ ਦਰਜੇ ਦੀ ਅਤੇ
ਮੌਕਾਪ੍ਸਤੀ ਵਾਲੀ ਸਿਆਸਤ ਦਾ ਨਮੂਨਾ ਪੇਸ਼ ਕੀਤਾ ਹੈ।
ਉਹਨਾਂ ਕਿਹਾ ਕਿ ਭਾਜਪਾ ਦਾ ਏਜੰਡਾ
ਮੁਸਲਮਾਨ ਅਤੇ ਘੱਟ-ਗਿਣਤੀ-ਵਿਰੋਧੀ ਹੈ। ਉਹਨਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੇ ਮੋਦੀ ਦੇ ਸਿਰ
ਉਤੇ ਦਸਤਾਰ ਬਣਵਾ ਕੇ 'ਬੱਜਰ ਗਲਤੀ' ਕੀਤੀ ਹੈ। ਉਹਨਾਂ ਮੰਨਿਆ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ
ਵੀ ਰਾਹੁਲ ਗਾਂਧੀ ਦੇ ਸਿਰ ਦਸਤਾਰ ਰੱਖਕੇ ਅਜਿਹੀ ਗਲਤੀ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਬਾਦਲਕੇ
ਕਿਉਂ ਭੁੱਲਦੇ ਹਨ ਕਿ ਦਸਤਾਰ ਕੇਵਲ ਇੱਕ ਪੰਜਾਬੀ ਪਹਿਰਾਵੇ ਦਾ ਹੀ ਹਿੱਸਾ ਨਹੀ ਹੈ ਸਗੋਂ ਗੁਰੂ
ਸਾਹਿਬ ਵਲੋਂ ਸਿੱਖਾਂ ਨੂੰ ਬਖਸ਼ਿਸ਼ ਕੀਤਾ ਗਿਆ ਇੱਕ ਧਾਰਮਿਕ ਚਿੰਨ ਵੀ ਹੈ। ਉਹਨਾਂ ਦੁਖੀ ਮਨ ਨਾਲ
ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਸ਼ੋ੍ਮਣੀ ਕਮੇਟੀ ਪ੍ਧਾਨ ਦੇ ਪਦ, ਮੁੱਖ ਮੰਤਰੀ ਦੀ
ਕੁਰਸੀ ਤੋਂ ਬੌਣੇ ਕਰ ਦਿੱਤੇ ਗਏ ਹਨ, ਜਿਸ ਕਰਕੇ ਦਸਤਾਰ ਦੀ ਮਹੱਤਤਾ ਅਤੇ ਪਵਿੱਤਰਤਾ ਨੂੰ ਭੰਗ ਕਰਨ
ਵਾਲੀਆਂ ਰਾਜਨੀਤਿਕ ਧਿਰਾਂ ਖਿਲਾਫ ਕੋਈ ਕਾਰਵਾਈ ਨਹੀ ਹੋ ਰਹੀ।
ਉਹਨਾਂ ਕਿਹਾ ਕਿ ਮੋਦੀ
ਵਲੋਂ ਗੁਜਰਾਤ ਦੇ ਕਿਸਾਨਾਂ ਨੂੰ ਨਾ-ਉਜਾੜੇ ਜਾਣ ਦਾ ਦਾਅਵਾ ਖੋਖਲਾ ਅਤੇ ਸਿਆਸੀ ਸਟੰਟ ਤੋਂ ਵੱਧ
ਕੁਝ ਨਹੀ ਜਾਪਦਾ ਹੈ । ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਬਾਅਦ ਪੰਜਾਬ ਦੇ ਲੋਕਾਂ ਅਤੇ ਗੁਜਰਾਤ ਦੇ
ਕਿਸਾਨਾਂ ਦੇ ਸਾਹਮਣੇ ਮੋਦੀ ਦਾ ਧੋਖਾ ਜ਼ਾਹਿਰ ਹੋ ਹੀ ਜਾਵੇਗਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026