Posted on February 24th, 2014

ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- ਇੱਥੋਂ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰੱਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ,307 ਅਤੇ 186 ਅਧੀਨ ਮਾਨਨੀਯ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿੱਚ ਆਮ ਨਾਲੋਂ ਦੋ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਕੋਰਟ ਵਿਚ ਤਕਰੀਬਨ ਅੱਧੇ ਘੰਟੇ ਤੱਕ ਚੱਲੀ ਬਹਿਸ ਵਿਚ ਦੋ ਗਵਾਹਾਂ ਨੇ ਹਾਜ਼ਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ।
ਪੇਸ਼ੀ ਉਪਰੰਤ ਭਾਈ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਅਤੇ ਅਵਤਾਰ ਸਿੰਘ ਰਾਹੀਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਿੰਘਾਂ ਦੀ ਰਿਹਾਈ ਲਈ ਲਾਏ ਮੋਰਚੇ ਨਾਲ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਪੱਕੀ ਰਿਹਾਈ ਹੋ ਜਾਣ ਦੀ ਆਸ ਨੂੰ ਬੂਰ ਪੈਣਾ ਸ਼ੁਰੂ ਹੋ ਚੁੱਕਾ ਹੈ। ਭਾਵੇਂ ਖਾਲਸਾ ਵਲੋਂ ਛੇ ਸਿੰਘਾਂ ਦੀ ਰਿਹਾਈ ਤੱਕ ਮੋਰਚਾ ਲਾਉਣ ਦਾ ਪ੍ਰਣ ਕੀਤਾ ਗਿਆ ਸੀ ਪਰ ਸਿੱਖ ਕੌਮ ਦੇ ਜ਼ਿੰਮੇਵਾਰ ਲੀਡਰ ਅਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇਹ ਕਹਿ ਕੇ ਕਿ ਇਨ੍ਹਾਂ ਦੀ ਪੱਕੀ ਰਿਹਾਈ ਉਹ ਆਪ ਕਰਵਾਉਣਗੇ, ਭੁੱਖ ਹੜਤਾਲ ਖਤਮ ਕਰਵਾਈ ਸੀ। ਪੈਰੋਲ ਖਤਮ ਹੋਣ ਤੇ ਬੁੜੈਲ ਜੇਲ੍ਹ ਦੇ ਚਾਰੋਂ ਸਿੰਘ ਮੁੜ ਜੇਲ ਦੀ ਚਾਰਦਿਵਾਰੀ ਵਿਚ ਬੰਦ ਹੋ ਚੁੱਕੇ ਹਨ ਅਤੇ ਬਾਕੀ ਦੇ ਦੋ ਸਿੰਘਾਂ ਦੀ ਰਿਹਾਈ ਤਾਂ ਦੂਰ, ਪੈਰੋਲ ਬਾਰੇ ਵੀ ਕੂਝ ਅਤਾ ਪਤਾ ਨਹੀਂ ਹੈ, ਜਿਸ ਲਈ ਪੂਰੀ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਜੀ ਅਤੇ ਸੰਤ ਸਮਾਜ ਜਿੰਮੇਵਾਰ ਹੈ।
ਭਾਈ ਭਿਉਰਾ ਨੇ ਕਿਹਾ ਕਿ ਰਿਹਾਈ ਸੰਘਰਸ਼ ਕਿਸੇ ਇੱਕ ਵਿਅਕਤੀ ਦੀ ਜੇਬ ਭਰਨ ਲਈ ਨਹੀ ਲੱਗਾ ਸੀ, ਇਹ ਸਿਰਫ ਕੋਰਾ ਭੁਲੇਖਾ ਹੈ, ਇਹ ਸਾਰਾ ਕੰਮ ਪੰਥਕ ਸੀ ਤੇ ਇਸ ਲਈ ਕਿਸੇ ਇਕ ਨੂੰ ਜ਼ਿੰਮੇਵਾਰੀ ਲੈਣੀ ਹੀ ਪੈਣੀ ਸੀ। ਉਨ੍ਹਾਂ ਕਿਹਾ ਕਿ ਅਸੀ ਵੀ ਕੁਝ ਮਸਲਿਆਂ 'ਤੇ ਭਾਈ ਖਾਲਸਾ ਨਾਲ ਸਹਿਮਤ ਨਹੀਂ ਸੀ ਪਰ ਪੰਥ ਦੇ ਹਿਤਾਂ ਨੂੰ ਧਿਆਨ 'ਚ ਰੱਖ ਕੇ ਚੱਲਣ ਨੂੰ ਹੀ ਅਕਲਮੰਦੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੱਕ ਇਕ ਵੀ ਸਿੰਘ ਨੂੰ ਇਕ ਦਿਨ ਦੀ ਵੀ ਰਿਹਾਈ ਨਹੀ ਮਿਲੀ ਸੀ, ਹੁਣ 28 ਦਿਨ ਦੀ ਪੈਰੋਲ ਵੀ ਇਸੇ ਮੋਰਚੇ ਸਦਕਾ ਮਿਲੀ ਹੈ। ਹੁਣ ਅਸੀਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਸਭ ਨੂੰ ਭੰਡਣਾ ਸ਼ੁਰੂ ਕਰ ਦੇਈਏ, ਇਹ ਚੰਗਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਕਮੇਟੀ ਬਣਾਈ ਜਾਂਦੀ ਹੈ ਤਾਂ ਉਸ ਵਿਚ ਜੇਲ੍ਹਾਂ ਅੰਦਰ ਬੰਦ ਸਿੰਘਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਾ ਲਿਆ ਜਾਏ, ਉਹ ਸਿਰਫ ਰਿਹਾਈ ਮੋਰਚਾ ਅਤੇ ਬੰਦੀ ਸਿੰਘਾਂ ਵਿਚ ਕੜੀ ਦਾ ਕੰਮ ਕਰਨ। ਕਮੇਟੀ ਵੀ ਪਰਿਵਾਰਿਕ ਮੈਬਰਾਂ ਵਲੋਂ ਦਿੱਤੀ ਸਲਾਹ ਨੂੰ ਧਿਆਨ ਵਿਚ ਰੱਖਕੇ ਹੀ ਅੱਗੇ ਵਧੇ। ਨਵੀਂ ਬਣ ਰਹੀ ਰਿਹਾਈ ਮੋਰਚਾ ਕਮੇਟੀ ਵਿਚ ਪਿਛਲੀ ਕਮੇਟੀ ਦੇ ਸਾਰੇ ਮੈਬਰਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਸੀ ਕਿਉਂਕਿ ਪਿੱਛੇ ਹੋਈਆਂ ਗਲਤੀਆਂ ਨੂੰ ਉਨ੍ਹਾਂ ਦੇ ਤਜਰਬੇ ਰਾਹੀ ਸੁਧਾਰਿਆ ਜਾ ਸਕੇ।
ਅੰਤ ਵਿਚ ਭਾਈ ਭਿਉਰਾ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਵਲੋਂ ਲਏ ਗਏ ਦਲੇਰਾਨਾ ਫੈਸਲੇ ਦੀ ਪ੍ਰਸ਼ੰਸਾ ਕੀਤੀ, ਉੱਥੇ ਨਾਲ ਹੀ ਅਪਣੇ ਆਪ ਨੂੰ ਸਿੱਖਾਂ ਦੇ ਹਿਤਾਂ ਦੀ ਪੰਥਕ ਕਹਾਉਂਦੀ ਸਰਕਾਰ ਨੂੰ ਜੈਲਲਿਤਾ ਕੋਲੋਂ ਸਬਕ ਸਿੱਖਣ ਦੀ ਅਪੀਲ ਕੀਤੀ ਕਿ ਇਕ ਬੀਬੀ ਫਾਂਸੀ ਪ੍ਰਾਪਤ ਦੋਸ਼ੀਆਂ ਦੀ ਬਿਨਾਂ ਸ਼ਰਤ ਰਿਹਾਈ ਕਰਨ ਦਾ ਦਮ ਰੱਖਦੀ ਹੈ, ਤੁਸੀਂ ਤਾਂ ਮਰਦ ਹੋ।
ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026