Posted on February 23rd, 2014

ਜਗਰਾਉਂ- ਬਾਦਲ ਸਰਕਾਰ ਅਤੇ ਪੰਜਾਬ ਭਾਜਪਾ ਦੇ ਦਿਨ ਰਾਤ ਪੱਬਾਂ ਭਾਰ ਹੋ ਕੇ ਜ਼ੋਰ ਲਾਉਣ ਅਤੇ ਲੱਖਾਂ ਦਾ ਇਕੱਠ ਕਰਨ ਦੇ ਦਮਗਜਿਆਂ ਦੇ ਬਾਵਜੂਦ ਜਗਰਾਉਂ ਵਿਚ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਨਰਿੰਦਰ ਮੋਦੀ ਦੀ ਰੈਲੀ ਵੱਡੇ ਇਕੱਠ ਤੋਂ ਵਾਂਝੀ ਰਹੀ ਅਤੇ ਬਾਦਲਾਂ ਦੇ ਲੱਖਾਂ ਦੇ ਇਕੱਠ ਦੇ ਦਾਅਵੇ ਹਵਾ ਵਿਚ ਉੱਡ ਗਏ। ਭਾਵੇਂ ਕਿ ਵੱਖ ਵੱਖ ਟੀ. ਵੀ. ਚੈਨਲਾਂ ਨੇ ਪੰਜਾਹ ਹਜ਼ਾਰ ਤੋਂ ਲੈ ਕੇ 3 ਲੱਖ ਤੱਕ ਦੇ ਇਕੱਠ ਦੇ ਦਾਅਵੇ ਕੀਤੇ ਹਨ ਪਰੰਤੂ ਨਿਰਪੱਖ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕੱਠ ਕੇਵਲ 70 ਹਜ਼ਾਰ ਦੇ ਆਸ ਪਾਸ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਸਨ।
ਮੋਦੀ ਨੇ ਭਾਵੇਂ ਆਪਣਾ ਭਾਸ਼ਨ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ 'ਬੋਲੇ ਸੋ ਨਿਹਾਲ' ਦਾ ਜੈਕਾਰਾ ਉਸਦੇ ਸੰਘ ਵਿਚ ਫਸ ਗਿਆ ਅਤੇ ਮੋਦੀ 'ਜੋ ਬੋਲੇ' ਤੋਂ ਅੱਗੇ ਬੋਲ ਨਾ ਸਕੇ।
ਮੋਦੀ ਨੇ ਨੰਗੇ ਅਤੇ ਗੰਜੇ ਸਿਰ ਉੱਤੇ ਬਾਦਲਾਂ ਵੱਲੋਂ ਰੱਖੀ ਪੱਗ ਦੀ ਲਾਜ ਰੱਖਣ ਦੀ ਗੱਲ ਤਾਂ ਕੀਤੀ ਪਰੰਤੂ ਲਾਜ ਕਿਵੇਂ ਰੱਖੇਗਾ? ਇਸ ਦਾ ਖੁਲਾਸਾ ਨਹੀਂ ਕੀਤਾ। ਪੰਜਾਬ ਦੇ ਮੁੱਖ ਮੰਤਰੀ ਵਲੋਂ ਮੋਦੀ ਦੀ ਚਾਪਲੂਸੀ ਲਈ ਸਾਰੀਆਂ ਹੱਦਾਂ ਬੰਨ੍ਹੇ ਟੱਪਦਿਆਂ ਉਸਨੂੰ ਜੀ ਆਇਆਂ ਆਖਿਆ ਗਿਆ ਅਤੇ ਪੰਜਾਬ ਲਈ ਗੱਫ਼ਿਆਂ ਦੀ ਗੱਲ ਤੋਰੀ, ਜਿਸ ਦੇ ਜਵਾਬ ਵਿਚ ਮੋਦੀ ਨੇ ਕਾਂਗਰਸ 'ਤੇ ਤਵੇ ਲਾ ਕੇ ਸਾਰ ਦਿੱਤਾ।
ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਭਾਜਪਾ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਭ ਕੁਝ ਛੱਡਕੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਜੁਟ ਜਾਣ ਅਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਕੇ ਅਕਾਲੀ ਭਾਜਪਾ ਦੀ ਝੋਲੀ ਪਾਉਣ। ਸੁਖਬੀਰ ਨੇ ਕਿਹਾ ਕਿ ਜੋ ਵੀ ਵਿਆਹ ਸ਼ਾਦੀਆਂ ਜਾਂ ਹੋਰ ਜ਼ਰੂਰੀ ਕੰਮ ਹਨ, ਸਭ ਭੁੱਲ ਜਾਓ ਤੇ ਸਾਰੇ ਕੰਮ ਛੱਡਕੇ ਮੋਦੀ 3 ਮਹੀਨੇ ਡਟਕੇ ਚੋਣ ਪ੍ਰਚਾਰ ਚ ਜੁਟ ਜਾਵੋ ਤੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਓ।
ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੂਰੀ ਤਰ੍ਹਾਂ ਰੰਗ 'ਚ ਨਜ਼ਰ ਆਏ। ਬਾਦਲ ਨੇ ਇਸ ਦੌਰਾਨ ਆਪਣੀਆਂ ਸਿਆਸੀ ਚੁਟਕੀਆਂ ਨਾਲ ਲੋਕਾਂ ਨੂੰ ਹਸਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਬਾਦਲ ਨੇ ਇਸ ਦੌਰਾਨ ਹਾਜ਼ਰ ਇਕੱਠ ਨੂੰ ਕਿਹਾ ਕਿ ਉਹ ਇੰਨਾ ਉੱਚਾ ਜੈਕਾਰਾ ਲਗਾਉਣ ਕਿ ਰਾਹੁਲ ਗਾਂਧੀ ਦਿੱਲੀ 'ਚ ਬੈਠਾ ਬੇਹੋਸ਼ ਹੋ ਜਾਵੇ।
ਬਾਦਲ ਨੇ ਕਿਹਾ ਕਿ ਦੇਸ਼ 'ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਹੁਣ ਕੋਈ ਨਹੀਂ ਰੋਕ ਸਕਦਾ ਕਿਉਂਕਿ ਨਰਿੰਦਰ ਮੋਦੀ ਦੇ ਹੱਕ 'ਚ ਦੇਸ਼ 'ਚ ਜ਼ਬਰਦਸਤ ਹਵਾ ਚੱਲ ਰਹੀ ਹੈ। ਬਾਦਲ ਨੇ ਕਿਹਾ ਕਿ ਉਹ ਸਿਆਸੀ ਜੋਤਸ਼ੀ ਹੋਣ ਦੇ ਨਾਤੇ ਇਹ ਭਵਿੱਖਬਾਣੀ ਕਰ ਰਹੇ ਹਨ।
ਬਾਦਲ ਨੇ ਇਸ ਦੌਰਾਨ ਗੁਜਰਾਤ ਨਾਲ ਆਪਣਾ ਰਿਸ਼ਤਾ ਜੋੜਨ ਲਈ ਕਿਹਾ ਕਿ ਉਹ ਤੇ ਦੁੱਧ ਵੀ ਮੋਦੀ ਵਲੋਂ ਦਿੱਤੀ ਗਈ ਮੱਝ ਦਾ ਪੀਂਦੇ ਹਨ। ਹਾਲਾਂਕਿ ਇਸ ਰੈਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ 'ਚ ਸ਼ਾਮਲ ਇਕੱਠ ਨੂੰ ਜੋਸ਼ ਦਿਵਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਰੈਲੀ 'ਚ ਸ਼ਾਮਲ ਲੋਕਾਂ ਦਾ ਹੁੰਗਾਰਾ ਕਾਫੀ ਮੱਠਾ ਰਿਹਾ ਅਤੇ ਆਖਿਰ ਬਾਦਲ ਨੂੰ ਕਹਿਣਾ ਪਿਆ ਕਿ ਪੰਜਾਬ ਦੇ ਲੋਕ ਇਸ ਮਾਮਲੇ 'ਚ ਥੋੜ੍ਹੇ ਢਿੱਲੇ ਹਨ।
ਰੈਲੀ 'ਚੋਂ ਸਿੱਧੂ ਹੋਏ ਗਾਇਬ
ਪੰਜਾਬ ਤੋਂ ਭਾਜਪਾ ਦੇ ਇਕੋ ਇਕ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਐਤਵਾਰ ਨੂੰ ਆਯੋਜਿਤ ਸਭਾ 'ਚ ਗੈਰ ਹਾਜ਼ਰ ਰਹੇ। ਅੰਮ੍ਰਿਤਸਰ ਤੋਂ ਸੰਸਦ ਸਿੱਧੂ ਨੂੰ ਮੰਚ 'ਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾਵਾਂ ਨਾਲ ਨਹੀਂ ਦੇਖਿਆ ਗਿਆ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਜਗਰਾਓਂ 'ਚ ਹੋਣ ਵਾਲੀ ਮੋਦੀ ਦੀ ਰੈਲੀ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ 'ਚ ਸ਼ਾਮਲ ਹੋਣ ਦਾ ਨਿਓਤਾ ਜਾਂ ਸੂਚਨਾ ਨਹੀਂ ਦਿੱਤੀ ਜਾਂਦੀ ਹੈ ਤਾਂ ਉਹ ਇਸ 'ਚ ਹਿੱਸਾ ਨਹੀਂ ਲੈਣਗੇ। ਸਭਾ 'ਚ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਭਾਜਪਾ ਅਤੇ ਅਕਾਲੀ ਦਲ ਦੇ ਸਾਰੇ ਨੇਤਾਵਾਂ ਦਾ ਨਾਂ ਲਿਆ, ਪਰ ਉਸ 'ਚ ਸਿੱਧੂ ਦਾ ਨਾਂ ਸ਼ਾਮਲ ਨਹੀਂ ਸੀ। ਪਿਛਲੀ ਆਮ ਚੋਣ ਦੌਰਾਨ ਸਿੱਧੂ ਭਾਜਪਾ ਦੇ ਸਟਾਰ ਪ੍ਰਚਾਰ ਸਨ ਅਤੇ ਉਨ੍ਹਾਂ ਨੇ ਗੁਜਰਾਤ 'ਚ ਵੀ ਪ੍ਰਚਾਰ ਕੀਤਾ ਸੀ।
ਰੈਲੀ ਦੀਆਂ ਮੁੱਖ ਝਲਕੀਆਂ...
- ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਬੋਲੇ ਸੋ ਨਿਹਾਲ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਬੋਲੇ ਸੋ ਤੋਂ ਅੱਗੇ ਕੁੱਝ ਵੀ ਨਾ ਬੋਲ ਸਕਿਆ।
- ਜਦੋਂ ਮੋਦੀ ਭਾਸ਼ਣ ਕਰ ਰਹੇ ਸਨ ਤਾਂ ਲੋਕ ਉੱਠਣੇ ਸ਼ੁਰੂ ਹੋ ਗਏ ਅਤੇ ਉਸਦੇ ਭਾਸ਼ਣ ਕਰਦਿਆਂ ਕਰਦਿਆਂ ਲਗਭਗ ਪੰਡਾਲ ਜਿਹੜਾ ਪਹਿਲਾ ਹੀ ਖਾਸਾ ਖਾਲੀ ਸੀ, ਅੱਧਾ ਖਾਲੀ ਹੋ ਗਿਆ ਸੀ ।
- ਮੋਦੀ ਨੇ ਪੁਣਛ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਬਾਰੇ ਵੱਡਾ ਝੂਠ ਬੋਲਿਆ ਕਿ ਉਸਦੀ ਮੁੜ ਉਸਾਰੀ ਪਹਿਲੀ ਮਿੱਟੀ ਨਾਲ ਹੀ ਕਰਵਾਈ ਗਈ।
- ਮੋਦੀ ਦੇ ਸਿਰ ਉਤੇ ਕੇਸਰੀ ਰੰਗ ਦੀ ਬੰਨ੍ਹੀ ਬੰਨ੍ਹਾਈ ਪੱਗ ਰੱਖੀ ਗਈ ਅਤੇ ਉਸ ਨੂੰ ਦਰਬਾਰ ਸਾਹਿਬ ਦਾ ਮਾਡਲ ਅਤੇ ਕ੍ਰਿਪਾਨ ਨਾਲ ਸਨਮਾਨਿਤ ਕੀਤਾ ਗਿਆ।
- ਬਾਦਲ ਨੇ ਮੋਦੀ ਦੀ ਚਾਪਲੂਸੀ ਕਰਨ 'ਚ ਰਿਕਾਰਡ ਬਣਾਇਆ ਅਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਮ ਲੈ ਕੇ ਉਨ੍ਹਾਂ ਵਲੋਂ ਜੀ ਆਇਆ ਨੂੰ ਆਖਿਆ।
- ਜਦੋਂ ਮੋਦੀ ਸਟੇਜ ਤੇ ਆਇਆ ਤਾਂ ਬਾਦਲ ਨੇ ਇਕੱਠ ਨੂੰ ਜੈਕਾਰੇ ਛੱਡਣ ਲਈ ਆਖਿਆ। ਪਰੰਤੂ ਜਦੋਂ ਜੈਕਾਰਿਆਂ ਦਾ ਜਵਾਬ ਨਾ ਆਇਆ ਤਾਂ ਬਾਦਲ ਨੇ ਕਿਹਾ ਕਿ ਤਾਂ ਹੁਣ ਤੁਸੀਂ ਤਾੜੀਆਂ ਹੀ ਮਾਰ ਛੱਡੋ।
- ਬਾਦਲ ਨੇ ਮੋਦੀ ਤੋਂ ਗੱਫਿਆਂ ਦੀ ਮੰਗ ਕਰਦਿਆਂ ਆਖਿਆ ਕਿ ਉਹ ਉਨ੍ਹਾਂ ਗੱਫ਼ਿਆਂ ਨਾਲ ਪੰਜਾਬ ਦੇ ਪਾਣੀ ਉੱਤੇ ਚੁੱਕਣਗੇ।
- ਮੋਦੀ ਦੇ ਜਾਣ ਤੋਂ ਬਾਅਦ ਕਈ ਦਿਨਾਂ ਤੋਂ ਸੜਕਾਂ ਕਿਨਾਰੇ ਟੰਗੇ ਪੁਲਿਸ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਤੇ ਮੋਦੀ ਨੂੰ ਪੁਲਸੀਆ ਅੰਦਾਜ਼ ਵਿਚ ਤੱਤੀਆਂ ਤੱਤੀਆਂ ਸੁਣਾਈਆਂ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026