Posted on February 22nd, 2014

ਨਿਊਯਾਰਕ- ਕਿਸੇ ਮਾਲ ਜਾਂ ਸ਼ਾਪਿੰਗ ਸਟੋਰਸ ਵਿੱਚ ਜਾਣ ਦੇ ਬਾਅਦ ਜੇ ਤੁਹਾਨੂੰ ਯਾਦ ਆਏ ਕਿ ਤੁਸੀਂ ਕ੍ਰੈਡਿਟ ਕਾਰਡ ਲਿਆਉਣਾ ਭੁੱਲ ਗਏ ਹੋ ਤਾਂ ਕੋਈ ਗੱਲ ਨਹੀਂ, ਤੁਸੀਂ ਬਿਨਾ ਕ੍ਰੈਡਿਟ ਕਾਰਡ ਦੇ ਵੀ ਸਾਮਾਨ ਖਰੀਦ ਸਕੋਗੇ।
ਕ੍ਰੈਡਿਟ ਕਾਰਡ ਬਣਾਉਣ ਵਾਲੀਆਂ ਕੰਪਨੀਆਂ ਵੀਜ਼ਾ ਤੇ ਮਾਸਟਰ ਕਾਰਡ ਹੁਣ ਇੰਟਰਨੈਟ ਆਧਾਰਤ ਅਜਿਹੀ ਟੈਕਨਾਲੋਜੀ ਪੇਸ਼ ਕਰਨ ਜਾ ਰਹੀਆਂ ਹਨ, ਜਿਸ ਨਾਲ ਖਰੀਦਦਾਰਾਂ ਲਈ ਮਾਲ ਜਾਂ ਸ਼ਾਪਿੰਗ ਸਟੋਰਸ ‘ਤੇ ਬਿਨਾ ਕ੍ਰੈਡਿਟ ਕਾਰਡ ਦੇ ਆਧਾਰ ਸਾਮਾਨ ਖਰੀਦਣਾ ਆਸਾਨ ਹੋ ਜਾਵੇਗਾ। ਦੋਵਾਂ ਕੰਪਨੀਆਂ ਨੇ ਵੱਖ-ਵੱਖ ਆਪਣੀਆਂ ਤਕਨੀਕਾਂ ਦਾ ਐਲਾਨ ਕੀਤਾ, ਜਿਸ ਵਿੱਚ ਦੁਕਾਨਦਾਰਾਂ ਤੇ ਬੈਂਕਾਂ ਲਈ ਉਸ ਦੇ ਮੋਬਾਈਲ ਐਪਲੀਕੇਸ਼ਨ ‘ਚ ਕਥਿਤ ਸੰਪਰਕ ਤਹਿਤ ਭੁਗਤਾਨ ਪ੍ਰਣਾਲੀਆਂ ਸ਼ਾਮਲ ਹੋ ਜਾਣਗੀਆਂ। ਇਨ੍ਹਾਂ ਤਕਨੀਕਾਂ ਵਿੱਚ ਗੂਗਲ ਦੇ ਐਂਡਰਾਇਡ ਆਪ੍ਰੇਟਿੰਗ ਸਿਸਟਮ ‘ਚ ਇਕ ਨਵੀਂ ਵਿਸ਼ੇਸ਼ਤਾ ਹੈ। ਪਹਿਲੇ ਕਾਰਡ ਦੀ ਸੂਚਨਾ ਨੂੰ ਫੋਨ ਦੇ ਇਕ ਸੁਰੱਖਿਅਤ ਹਿੱਸੇ ਵਿੱਚ ਸਟੋਰ ਕਰਨਾ ਪੈਂਦਾ ਸੀ, ਪਰ ਹੁਣ ਇਸ ਨੂੰ ਦੂਰ ਤੋਂ ਸਟੋਰ ਕੀਤਾ ਜਾ ਸਕਦਾ ਹੈ।
ਵੀਜ਼ਾ ਨੇ ਕਿਹਾ ਕਿ ਉਹ ਐਪਲੀਕੇਸ਼ਨ ਡਿਵੈਲਪਰਾਂ ਨੂੰ ਵੀਜ਼ਾ ਦੇ ਸਰਵਰਾਂ ‘ਚ ਸਟੋਰ ਕੀਤੀ ਕਾਰਡ ਦੀ ਸੂਚਨਾ ਦੇ ਨਾਲ ਇਕ ਸੰਪੂਰਨ ਸੇਵਾ ਉਪਲੱਬਧ ਕਰਾਏਗੀ। ਮਾਸਟਰ ਕਾਰਡ ਨੇ ਕਿਹਾ ਕਿ ਉਹ ਜੂਨ ਦੇ ਅੰਤ ਤੱਕ ਤਕਨੀਕੀ ਬਿਊਰੋ ਪੇਸ਼ ਕਰੇਗੀ, ਜਿਸ ਨਾਲ ਕੰਪਨੀਆਂ ਨਵੇਂ ਐਂਡਰਾਈਡ ਫੀਚਰਜ਼ ਦਾ ਇਸਤੇਮਾਲ ਕਰ ਸਕਣਗੀਆਂ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026