Posted on February 20th, 2014

ਜਨੇਵਾ- ਲੰਡਨ ਦੀ ਇੰਟਰਨੈਸ਼ਨਲ ਨਿਊਜ਼ ਸੇਫਟੀ ਇੰਸਟੀਚਿਊਟ (ਆਈ ਐਨ ਐਸ ਆਈ) ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2013 ਵਿੱਚ ਭਾਰਤ ਪੱਤਰਕਾਰਾਂ ਲਈ ਚੌਥਾ ਸਭ ਤੋਂ ਖਤਰਨਾਕ ਦੇਸ਼ ਰਿਹਾ। ਸਾਲ 2013 ਵਿੱਚ ਭਾਰਤ ਵਿੱਚ 13 ਪੱਤਰਕਾਰ ਮਾਰੇ ਗਏ। ਆਈ ਐਨ ਐਸ ਆਈ ਮੁਤਾਬਕ ਪਿਛਲੇ ਸਾਲ ਰਿਪੋਰਟਿੰਗ ਦੌਰਾਨ ਸੰਸਾਰ ਵਿੱਚ 134 ਪੱਤਰਕਾਰ ਅਤੇ ਮੀਡੀਆ ਨੂੰ ਸਹਾਇਤਾ ਦੇਣ ਵਾਲੇ ਕਰਮੀ ਮਾਰੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਸੋਚ ਵਿਚਾਰ ਕਰ ਕੇ ਨਿਸ਼ਾਨਾ ਬਣਾਇਆ ਗਿਆ ਸੀ। ਆਈ ਐਨ ਐਸ ਆਈ ਵੱਲੋਂ ਦੱਸਿਆ ਗਿਆ ਕਿ 65 ਪੱਤਰਕਾਰਾਂ ਅਤੇ ਮੀਡੀਆ ਦੀ ਮਦਦ ਕਰਨ ਵਾਲੇ ਕਰਮਚਾਰੀਆਂ ਦੀ ਮੌਤ ਵੱਖ-ਵੱਖ ਦੇਸ਼ਾਂ ਵਿੱਚ ਹਥਿਆਰਬੰਦ ਸੰਘਰਸ਼ ਦੀ ਕਵਰੇਜ ਵੇਲੇ ਹੋਈ। ਸੀਰੀਆ ਵਿੱਚ 20 ਅਤੇ ਇਰਾਕ ਵਿੱਚ 16 ਮੌਤਾਂ ਹੋਈਆਂ।
51 ਪੱਤਰਕਾਰ ਅਪਰਾਧ ਅਤੇ ਭਿ੍ਸ਼ਟਾਚਾਰ ਨਾਲ ਸੰਬੰਧਤ ਮੁੱਦਿਆਂ ਦੀ ਰਿਪੋਰਟਿੰਗ ਦੌਰਾਨ ਮਾਰੇ ਗਏ ਅਤੇ 18 ਦੀ ਮੌਤ ਹਾਦਸਿਆਂ ਵਿੱਚ ਹੋਈ। ਆਈ ਐਨ ਐਸ ਆਈ ਮੁਤਾਬਕ ਸੀਰੀਆ ਤੇ ਇਰਾਕ ਦੇ ਬਾਅਦ ਪਿਛਲੇ ਸਾਲ ਫਿਲੀਪੀਨ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਸਥਾਨ ਰਿਹਾ, ਜਿੱਥੇ 14 ਪੱਤਰਕਾਰ ਮਾਰੇ ਗਏ। ਭਾਰਤ ਵਿੱਚ 13 ਤੇ ਪਾਕਿਸਤਾਨ ਵਿੱਚ ਨੌਂ ਪੱਤਰਕਾਰ ਮਾਰੇ ਗਏ। ‘ਕਿਲਿੰਗ ਦ ਮੈਸੇਂਜਰ’ ਰਿਪੋਰਟ ਵਿੱਚ ਕਿਹਾ ਗਿਆ ਕਿ 2012 ਵਿੱਚ 152 ਪੱਤਰਕਾਰ ਮਾਰੇ ਗਏ ਸਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026