Posted on February 14th, 2014

ਜੈਪੁਰ- ਨਾਬਾਲਿਗ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ 'ਚ ਜੋਧਪੁਰ ਜੇਲ੍ਹ 'ਚ ਬੰਦ ਕਥਾਵਾਚਕ ਆਸਾਰਾਮ ਵੀਰਵਾਰ ਨੂੰ ਅਦਾਲਤ 'ਚ ਆਪਣੇ ਉੱਪਰ ਲੱਗੇ ਦੋਸ਼ ਸੁਣ ਕੇ ਰੋ ਪਏ। ਉੱਥੇ ਮੌਜੂਦ ਵਕੀਲਾਂ ਨੇ ਉਨ੍ਹਾਂ ਨੂੰ ਸੰਭਾਲਿਆ। ਹਾਲਾਂਕਿ ਅਦਾਲਤ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਛੇਤੀ ਹੀ ਸਭ ਠੀਕ ਹੋ ਜਾਏਗਾ।
ਇਸ ਦੌਰਾਨ ਆਸਾਰਾਮ ਦੇ ਸੇਵਾਦਾਰ ਸ਼ਿਵਾ ਅਤੇ ਹੋਸਟਲ ਦੀ ਵਾਰਡਨ ਸ਼ਿਲਪੀ ਜੇਲ੍ਹ ਤੋਂ ਰਿਹਾਅ ਹੋ ਗਏ। ਜੋਧਪੁਰ ਜ਼ਿਲ੍ਹਾ ਅਤੇ ਸੈਸ਼ਨ ਕੋਰਟ 'ਚ ਆਸਾਰਾਮ ਅਤੇ ਹੋਰ ਦੋਸ਼ੀਆਂ 'ਤੇ ਆਈਪਸੀ ਦੀ 342, 376 ਡੀ, 376 (2), 370 (4), 354 (ਏ), 504, 506, 509, 120 ਬੀ ਤਹਿਤ ਪਾਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਦੋਸ਼ ਤੈਅ ਕੀਤੇ ਗਏ ਸਨ, ਜਿਨ੍ਹਾਂ ਨੂੰ ਪੜ੍ਹ ਕੇ ਸੁਣਾਇਆ ਗਿਆ। ਆਸਾਰਾਮ ਨੇ ਇਹ ਸਾਰੇ ਅਪਰਾਧ ਤੋਂ ਮੰਨਣ ਤੋਂ ਇਨਕਾਰ ਕਰ ਦਿੱਤਾ। ਆਸਾਰਾਮ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਜਿਹੜੀਆਂ ਧਾਰਾਵਾਂ ਲੱਗੀਆਂ ਹਨ, ਉਨ੍ਹਾਂ 'ਚ ਨਾਬਾਲਿਗ ਨੂੰ ਸਾਜ਼ਿਸ਼ ਦੇ ਤਹਿਤ ਇਕ ਥਾਂ ਤੋਂ ਦੂਜੀ ਥਾਂ ਲੈ ਜਾਣ, ਧਮਕਾਉਣਾ, ਜ਼ਬਰਦਸਤੀ ਰੋਕਣਾ, ਬੰਧਕ ਬਣਾਉਣਾ ਅਤੇ ਜਿਨਸੀ ਸ਼ੋਸ਼ਣ ਕਰਨਾ ਵਰਗਾ ਅਪਰਾਧ ਬਣਦੇ ਹਨ। ਜੇਕਰ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਆਸਾਰਾਮ ਅਤੇ ਹੋਰਨਾਂ ਨੂੰ ਦਸ ਸਾਲ ਜੇਲ੍ਹ ਤਕ ਦੀ ਸਜ਼ਾ ਹੋ ਸਕਦੀ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026