Posted on February 14th, 2014

ਨਵੀਂ ਦਿੱਲੀ- ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦਾ ਵਿਰੋਧ ਕੀਤਾ ਹੈ। ਕੇਜਰੀਵਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਹਲਫਨਾਮਾ ਦੇ ਕੇ ਭੁੱਲਰ ਦੀ ਫ਼ਾਂਸੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਇੱਕ ਮਾਨਸਿਕ ਰੋਗੀ ਹੈ, ਇਸ ਲਈ ਉਸਨੂੰ ਫ਼ਾਂਸੀ ਨਹੀਂ ਹੋਣੀ ਚਾਹੀਦੀ ਹੈ।
ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਦੇ 21 ਜਨਵਰੀ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 15 ਲੋਕਾਂ ਦੀ ਫ਼ਾਂਸੀ ਉਮਰਕੈਦ 'ਚ ਤਬਦੀਲ ਹੋਈ ਸੀ, ਇਸ ਲਈ ਭੁੱਲਰ ਨੂੰ ਵੀ ਰਾਹਤ ਪ੍ਰਦਾਨ ਕੀਤੀ ਜਾਵੇ। ਫਿਲਹਾਲ ਭੁੱਲਰ ਦੀ ਫ਼ਾਂਸੀ 'ਤੇ ਸੁਪਰੀਮ ਕੋਰਟ ਵਲੋਂ ਰੋਕ ਹੈ। ਭੁੱਲਰ ਦੀ ਪਤਨੀ ਨੇ ਫ਼ਾਂਸੀ ਨੂੰ ਉਮਰਕੈਦ 'ਚ ਤਬਦੀਲ ਕਰਨ ਦੀ ਸੁਪਰੀਮ ਕੋਰਟ 'ਚ ਅਰਜੀ ਦਿੱਤੀ ਹੋਈ ਹੈ। ਇਸ ਅਰਜੀ 'ਤੇ 19 ਫਰਵਰੀ ਨੂੰ ਅਗਲੀ ਸੁਣਵਾਈ ਹੈ। ਹਾਲ ਹੀ 'ਚ ਕੇਜਰੀਵਾਲ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਕੇ ਭੁੱਲਰ ਦੀ ਫ਼ਾਂਸੀ ਮੁਆਫ ਕਰਨ ਦੀ ਅਪੀਲ ਕੀਤੀ ਸੀ। ਕੇਜਰੀਵਾਲ ਵਲੋਂ ਅਸਤੀਫਾ ਦੇਣ ਕਾਰਨ ਪਤਾ ਨਹੀਂ ਹੁਣ ਇਸ ਹਲਫਨਾਮੇ ਦਾ ਕੀ ਭਵਿੱਖ ਹੋਵੇਗਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026