Posted on February 13th, 2014

ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਏਗਾ ਕਿ ਪੰਜਾਬ ਵਿਚ ਤਕਨੀਕੀ ਤੇ ਹੋਰ ਵਿਦਿਅਕ ਸੰਸਥਾਵਾਂ ਵਜੋਂ ਚੋਟੀ ਦੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਫਗਵਾੜੇ ਦੀ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ (ਆਰ.ਈ.ਸੀ.) ਅੱਜ ਤੋਂ ਕਰੀਬ 75 ਵਰ੍ਹੇ ਪਹਿਲਾਂ 1929 ਵਿਚ 27 ਰੁਪਏ ਪ੍ਰਤੀ ਮਹੀਨਾ ਦੇ ਇਕ ਕਿਰਾਏ ਦੇ ਕਮਰੇ ਤੋਂ ਸ਼ੁਰੂ ਹੋਈ ਸੀ ਅਤੇ ਉਦੋਂ ਵਿਦਿਅਕ ਪਸਾਰੇ ਦੇ ਵੱਡੇ ਸੁਫਨੇ ਦੀ ਨੀਂਹ ਰੱਖਦਿਆਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਖੋਲ੍ਹਿਆ ਗਿਆ ਸੀ।
ਕੌਂਸਲ ਦੀ ਲੰਬੀ ਵਿਦਿਅਕ ਲਹਿਰ ਬਾਰੇ ਗੱਲਬਾਤ ਕਰਦਿਆਂ ਚੇਅਰਮੈਨ ਭਰਪੂਰ ਸਿੰਘ ਭੋਗਲ ਨੇ ਦਸਿਆ ਕਿ ਉਨ੍ਹਾਂ ਦੇ ਦਾਦਾ ਜੀ ਮੇਲਾ ਸਿੰਘ ਭੋਗਲ, ਪਿਤਾ ਜੀ ਪ੍ਰੀਤਮ ਸਿੰਘ ਭੋਗਲ ਅਤੇ ਨਾਨਾ ਜੀ ਮੋਹਨ ਸਿੰਘ ਹਦੀਆਬਾਦੀ ਦੀ ਲੰਬੇਰੀ ਸੋਚ ਤੇ ਸੰਘਰਸ਼ ਨੇ ਇਸ ਕੌਂਸਲ ਦੀਆਂ ਨੀਂਹਾਂ ਰੱਖੀਆਂ। ਉਨ੍ਹਾਂ ਦਸਿਆ ਕਿ 1929 ਵਿਚ ਉਕਤ ਕੌਂਸਲ ਵਲੋਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, 1944 ਵਿਚ ਰਾਮਗੜ੍ਹੀਆ ਮਿਡਲ ਸਕੂਲ ਨੰਗਲ ਮੱਝਾ, 1945 ਵਿਚ ਰਾਮਗੜ੍ਹੀਆ ਕਾਲਜ, 1948 ਵਿਚ ਸਰਕਾਰੀ ਇੰਡਸਟ੍ਰੀਅਲ ਟ੍ਰੇਨਿੰਗ ਸੈਂਟਰ, 1950 ਵਿਚ ਰਾਮਗੜ੍ਹੀਆ ਪੌਲੀਟੈਕਨਿਕ ਕਾਲਜ, 1951 ਵਿਚ ਬੇਬੇ ਨਾਨਕੀ ਰਾਮਗੜ੍ਹੀਆ ਗਰਲਜ਼ ਮਿਡਲ ਸਕੂਲ, 1956 ਵਿਚ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, 1958 ਵਿਚ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਦੇਸ਼ ਭਗਤ ਮੈਮੋਰੀਅਲ ਹਾਈ ਸਕੂਲ ਕੁਲਥਮ ਸਥਾਪਤ ਕੀਤਾ ਗਿਆ। ਫਿਰ 1970 ਵਿਚ ਜੀ.ਐਨ.ਬੀ.ਐਲ. ਰਾਮਗੜ੍ਹੀਆ ਕਾਲਜ ਫਾਰ ਵਿਮੈਨ, 1978 ਵਿਚ ਰਾਮਗੜ੍ਹੀਆ ਕਮਿਊਨਿਟੀ ਡਿਵੈੱਲਪਮੈਂਟ ਸੈੱਲ, 2003 ਵਿਚ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, 2009 ਵਿਚ ਰਾਮਗੜ੍ਹੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ, 2010 ਵਿਚ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਸਕੂਲ, 2012 ਰਾਮਗੜ੍ਹੀਆ ਇੰਸਟੀਚਿਊਟ ਆਫ ਵੋਕੇਸ਼ਨਲ ਟ੍ਰੇਨਿੰਗ ਐਂਡ ਰੂਰਲ ਡਿਵੈੱਲਪਮੈਂਟ (ਰਾਮਪੁਰਾ ਖਲਿਆਨ) ਅਤੇ 2012 ਵਿਚ ਰਾਮਗੜ੍ਹੀਆ ਪਾਲੀਟੈਕਨਿਕ ਕਾਲਜ ਈਵਨਿੰਗ ਸੈਸ਼ਨ ਸਥਾਪਤ ਕੀਤੇ ਗਏ।
ਚੇਅਰਮੈਨ ਭੋਗਲ ਦੱਸਦੇ ਹਨ ਕਿ ਅਜੋਕੇ ਦੌਰ ਵਿਚ ਇਨ੍ਹਾਂ ਸੰਸਥਾਵਾਂ ਵਿਚ 8 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਸਿਖਿਆ ਹਾਸਲ ਕਰ ਰਹੇ ਹਨ। ਕਿਤਾਬਾਂ ਦੇ ਸੌਕੀਨ ਸ. ਭਰਪੂਰ ਸਿੰਘ ਭੋਗਲ ਨੇ ਵਕਾਲਤ ਕੀਤੀ ਹੈ ਅਤੇ ਉਹ ਅਪਣੇ ਅਗਾਂਹ ਵਧੂ ਸੁਭਾਅ ਸਦਕਾ ਫਗਵਾੜਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਬਣੇ, ਪਰ ਵਿਦਿਅਕ ਚੇਟਕ ਨੇ ਉਨ੍ਹਾਂ ਨੂੰ ਅਪਣੇ ਪੁਰਖਿਆਂ ਦੀ ਸੋਚ ਨੂੰ ਅੱਗੇ ਵਧਾਉਣ ਲਈ ਪ੍ਰੇਰਿਆ। ਸ. ਭੋਗਲ 1981 ਦੌਰਾਨ ਰਾਮਗੜ੍ਹੀਆ ਵਿਦਿਅਕ ਸੰਸਥਾਵਾਂ ਨਾਲ ਜੁੜ ਗਏ। ਇਸ ਦੌਰਾਨ ਉਹ 1985 ਤੋਂ 2000 ਤਕ ਵਕਾਲਤ ਵੀ ਕਰਦੇ ਰਹੇ। ਸ. ਭੋਗਲ ਇਸ ਪਹਿਲੂ ਤੋਂ ਡਾਢੇ ਫ਼ਿਕਰਮੰਦ ਹਨ ਕਿ ਅਜੋਕੀ ਪੀੜ੍ਹੀ ਆਪਣੇ ਮੁਢਲੇ ਸੰਸਕਾਰਾਂ ਤੋਂ ਬੇਮੁਖ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਵਿਦਿਅਕ ਕੌਂਸਲ ਇਸ ਪੱਖੋਂ ਪੂਰੀ ਸੁਚੇਤ ਹੈ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਤੀ ਲਗਾਤਾਰ ਜਾਗਰੂਕ ਕਰਦੀ ਰਹਿੰਦੀ ਹੈ।
ਅਤੇ ਆਰ.ਈ.ਸੀ. ਨੂੰ ਯੂਨੀਵਰਸਿਟੀ ਬਣਾਉਣ ਲਈ ਜਦੋ-ਜਹਿਦ ਜਾਰੀ ਹੈ। ਉਨ੍ਹਾਂ ਦੀ ਬੇਟੀ ਵਿਓਮਾ ਭੋਗਲ ਢੱਟ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਮੈਡਮ ਵਿਓਮਾ ਆਰ. ਈ. ਸੀ. ਦੇ ਡਾਇਰੈਕਟਰ ਹਨ ਅਤੇ ਇਸ ਅਹੁਦੇ ਤਕ ਪੁੱਜਣ ਲਈ ਉਨ੍ਹਾਂ ਨੂੰ ਵਿਦਿਅਕ ਤੇ ਤਜ਼ਰਬੇ ਪੱਖੋਂ ਲੰਬੇ ਇਮਤਿਹਾਨ ਨੂੰ ਪਾਸ ਕਰਨਾ ਪਿਆ। ਉਨ੍ਹਾਂ ਨੇ ਇੰਜਨੀਅਰਿੰਗ ਕਰਨ ਉਪਰੰਤ ਐਮ.ਬੀ.ਏ. ਅਤੇ ਪੀ.ਐਚ.ਡੀ. ਕੀਤੀ। ਮੈਡਮ ਵਿਓਮਾ ਦੀ ਡੇਵੀਏਟ (ਜਲੰਧਰ) ਵਿਖੇ ਪੜ੍ਹਾਈ ਦੌਰਾਨ ਹੀ ਗੁੜਗਾਓਂ ਦੀ ਇਕ ਸੁਪ੍ਰਸਿੱਧ ਕੰਪਨੀ ਵਿਚ ਵਧੀਆ ਅਹੁਦੇ ਲਈ ਚੋਣ ਹੋ ਗਈ। ਜਿਥੇ ਉਨ੍ਹਾਂ ਨੇ ਪੂਰੀ ਸਮਰਪਤ ਭਾਵਨਾ ਨਾਲ ਜ਼ਿੰਮੇਵਾਰੀ ਨਿਭਾਈ। ਪੂਰੀ ਤਰ੍ਹਾਂ 'ਡਾਊਨ ਟੂ ਅਰਥ' ਦੋਵੇਂ ਬਾਪ, ਬੇਟੀ ਅਨੇਕਾਂ ਗਰੀਬ ਤੇ ਪੇਂਡੂ ਵਿਦਿਆਰਥੀਆਂ ਨੂੰ ਉੱਚ ਤਕਨੀਕੀ ਵਿਦਿਆ ਪ੍ਰਾਪਤੀ ਲਈ ਫ਼ੀਸ ਮੁਆਫ ਕਰਕੇ ਤੇ ਹੋਰਨਾਂ ਪਹਿਲੂਆਂ ਤੋਂ ਸਹਿਯੋਗ ਦੇ ਰਹੇ ਹਨ। ਉਹ ਦੋਵੇਂ ਮਿਲਕੇ ਸਟਾਫ ਦੇ ਸਹਿਯੋਗ ਨਾਲ ਸਵਦੇਸ਼ੀ ਵਿਦਿਅਕ ਤੇ ਤਕਨਾਲੋਜੀ ਨੂੰ ਵਿਦੇਸ਼ੀ ਮਿਆਰ ਅਤੇ ਸਮੇਂ ਦਾ ਹਾਣੀ ਬਣਾਉਣ ਵਿਚ ਜਿਥੇ ਰੁਝੇ ਹੋਏ ਹਨ, ਉਥੇ ਅਨੇਕਾਂ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਮੁਆਫ ਕਰਕੇ ਸਮਾਜ ਦੀ ਸੇਵਾ ਕਰ ਰਹੇ ਹਨ। ਸ਼ਾਲਾ, ਇਹ ਉੱਦਮ ਇਸੇ ਤਰ੍ਹਾਂ ਜਾਰੀ ਰਹੇ।
ਪਰਦੀਪ ਸਿੰਘ ਬਸਰਾ

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026